ਹਰਿਆਣਾ ਦੇ ਹਸਪਤਾਲਾਂ ਵਿਚ ਡਾਕਟਰਾਂ ਤੇ ਨਰਸਾਂ ਲਈ ਡਰੈੱਸ ਕੋਡ ਲਾਗੂ ਕਰ ਦਿੱਤਾ ਗਿਆ ਹੈ | ਸਿਹਤ ਵਿਭਾਗ ਨੇ ਇਸ ਵਿਚ ਜੀਂਸ, ਪਲਾਜ਼ੋ, ਬੈਕਲੈੱਸ ਟਾਪ, ਸਕਰਟ ਆਦਿ ਪਹਿਨਣ ‘ਤੇ ਰੋਕ ਲਾ ਦਿੱਤੀ ਹੈ | ਮਰਦਾਂ ਦੇ ਵਾਲ ਕਾਲਰ ਤੋਂ ਲੰਮੇ ਨਹੀਂ ਹੋਣਗੇ | ਮਹਿਲਾਵਾਂ ਸਟਾਈਲਿਸ਼ ਡਰੈੱਸ, ਭਾਰੀ ਗਹਿਣਿਆਂ ਤੇ ਮੇਕਅੱਪ ਦੀ ਵਰਤੋਂ ਨਹੀਂ ਕਰ ਸਕਣਗੀਆਂ | ਨਵੇਂ ਕੋਡ ਵਿਚ ਕਿਸੇ ਵੀ ਰੰਗ ਦੀ ਜੀਂਸ, ਡੈਨਿਮ ਸਕਰਟ, ਡੈਨਿਮ ਡਰੈੱਸ, ਸਵੈਟ ਸ਼ੂਟ, ਸ਼ਾਰਟਸ, ਸਲੈਕਸ ਡਰੈੱਸ, ਸਕਰਟ, ਪਲਾਜ਼ੋ, ਸਟਰੈਚ ਟੀ-ਸ਼ਰਟ ਤੇ ਪੈਂਟ, ਫਿਟਿੰਗ ਪੈਂਟ, ਕੈਪਰ, ਹਿਪ ਹਗਰ, ਸਵੈਟਪੈਂਟ, ਸਟ੍ਰੈਪਲੈੱਸ ਜਾਂ ਬੈਕਲੈੱਸ ਟਾਪ, ਕ੍ਰਾਪ ਟਾਪ, ਕਮਰ ਲਾਈਨ ਤੋਂ ਛੋਟਾ ਟਾਪ, ਡੀਪ ਨੈੱਕ ਟਾਪ, ਆਫ ਸ਼ੋਲਡਰ ਬਲਾਊਜ਼ ਤੇ ਸਨੀਕਰ-ਸਲੀਪਰ ਨਹੀਂ ਪਾਏ ਜਾਣਗੇ | ਸੁਰੱਖਿਆ, ਟਰਾਂਸਪੋਰਟ, ਸਫਾਈ ਤੇ ਰਸੋਈ ਵਾਲੇ ਮੁਲਾਜ਼ਮਾਂ ਲਈ ਵਰਦੀ ਵਿਚ ਹੋਣਾ ਲਾਜ਼ਮੀ ਹੋਵੇਗਾ | ਹਸਪਤਾਲ ਸਟਾਫ ਲਈ ਨੇਮ ਪਲੇਟ ਜ਼ਰੂਰੀ ਹੋਵੇਗੀ | ਨਰਸਾਂ ਨੂੰ ਛੱਡ ਕੇ ਹੋਰ ਸਫੈਦ ਸ਼ਰਟ ਤੇ ਕਾਲੀ ਪੈਂਟ ਪਾ ਸਕਦੇ ਹਨ | ਕੱਪੜੇ ਬਹੁਤੇ ਤੰਗ ਜਾਂ ਖੁੱਲ੍ਹੇ ਨਹੀਂ ਹੋਣੇ ਚਾਹੀਦੇ | ਵੱਖਰੀ ਤਰ੍ਹਾਂ ਦਾ ਹੇਅਰ ਸਟਾਈਲ ਜਾਂ ਹੇਅਰ ਕਟਿੰਗ ਵੀ ਨਹੀਂ ਚੱਲੇਗੀ | ਡਰੈੱਸ ਕੋਡ ਲਈ ਰੰਗ ਤੈਅ ਕਰਨ ਦਾ ਅਧਿਕਾਰ ਸਿਵਲ ਸਰਜਨਾਂ ਕੋਲ ਹੋਵੇਗਾ | ਕੋਡ ਤੈਅ ਕਰਨ ਦਾ ਕਾਰਨ ਇਹ ਦੱਸਿਆ ਜਾ ਰਿਹਾ ਹੈ ਕਿ ਮਹਿਲਾ ਸਟਾਫ ਡਰੈੱਸ ਦੀ ਥਾਂ ਪਲਾਜ਼ੋ, ਕਢਾਈ ਵਾਲਾ ਸੂਟ, ਪਜਾਮੀ ਟਾਪ, ਸ਼ਾਰਟ ਕੁੜਤੀ ਤੇ ਤੰਗ ਕੱਪੜੇ ਪਾ ਕੇ ਆ ਰਿਹਾ ਸੀ | ਮਰਦ ਜੀਂਸ, ਟੀ ਸ਼ਰਟ, ਸਪੋਰਟਸ ਤੇ ਲੋਫਰ ਸ਼ੂਜ਼ ਅਤੇ ਸਨੀਕਰ ਪਾ ਕੇ ਆ ਰਹੇ ਸਨ ਸਿਹਤ ਡਾਇਰੈਕਟਰ ਨੇ ਸਾਰੇ ਹਸਪਤਾਲਾਂ ਨੂੰ ਆਦੇਸ਼ ਭੇਜ ਦਿੱਤੇ ਹਨ
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.