Press ReleasePunjabTop News

ਹਰਿਆਣਾ ਸਰਕਾਰ ਨੂੰ 1925 ਦਾ ਗੁਰਦੁਆਰਾ ਐਕਟ ਤੋੜ ਕੇ ਆਪਣਾ ਵੱਖਰਾ ਕਾਨੂੰਨ ਬਣਾਉਣ ਦਾ ਹੱਕ ਨਹੀਂ

ਚੁਣੇ ਮੈਂਬਰਾਂ ਨੂੰ ਹਟਾ ਕੇ ਗੈਰ—ਕਾਨੂੰਨੀ ਤਰੀਕੇ ਨਾਲ ਗੁਰਦੁਆਰਾ ਸਾਹਿਬਾਨਾਂ ਉਤੇ ਕਰਵਾਇਆ ਜਾ ਰਿਹਾ ਆਪਣੇ ਹੱਥ ਠੋਕਿਆ ਦਾ ਕਬਜ਼ਾ

ਹਰਿਆਣਾ ਦੇ ਸਿੱਖ ਭਾਜਪਾ ਤੇ ਆਰ.ਐੱਸ.ਐੱਸ. ਵੱਲੋਂ ਗੁਰਦੁਆਰਾ ਸਾਹਿਬਾਨ *ਤੇ ਕਬਜੇ ਕਰਨ ਅਤੇ ਮਰਯਾਦਾ ਦੀ ਉਲੰਘਣਾ ਖਿਲਾਫ਼ ਕਾਰਵਾਈ ਕਰਾਉਣ ਲਈ ਛੇਤੀ ਹੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਵੀ ਮਿਲਣਗੇ

ਸਮੁੱਚੀਆਂ ਪੰਥ ਦਰਦੀ ਸੰਸਥਾਵਾਂ ਨੂੰ ਸਹਿਯੋਗ ਦੀ ਅਪੀਲ

ਚੰਡੀਗੜ੍ਹ : ਜਦੋਂ ਤੋਂ ਦੇਸ਼ ਅੰਦਰ ਭਾਜਪਾ ਦੀਆਂ ਸਰਕਾਰਾਂ ਦੀ ਸਥਾਪਤੀ ਹੋਈ ਹੈ, ਉਦੋਂ ਤੋਂ ਲੈ ਕੇ ਆਰ.ਐਸ.ਐਸ. ਦੇ ਇਸ਼ਾਰੇ ਤੇ ਘੱਟ ਗਿਣਤੀ ਦੀ ਆਵਾਜ਼ ਨੂੰ ਦਬਾਉਣ ਲਈ ਕੋਝੇ ਹੱਥਕੰਡੇ ਵਰਤੇ ਜਾ ਰਹੇ ਹਨ।ਉਹਨਾਂ ਦੀ ਭਾਸ਼ਾ, ਪਹਿਰਾਵਾ, ਸੰਸਕਾਰ, ਇਤਿਹਾਸ ਇਥੋਂ ਤੱਕ ਕਿ ਧਾਰਮਿਕ ਮਾਮਲਿਆਂ ਵਿੱਚ ਦਖ਼ਲ ਵੱਧ ਰਿਹਾ ਹੈ।ਉਹਨਾਂ ਦੇ ਧਾਰਮਿਕ ਅਸਥਾਨਾਂ ਤੇ ਆਰ.ਐਸ.ਐਸ. ਦੇ ਪ੍ਰਭਾਵ ਵਾਲੇ ਪ੍ਰਬੰਧਕਾਂ ਨੂੰ ਧੱਕੇ ਨਾਲ ਬੈਠਾਉਣ ਦੀ ਮੁਹਿਮ ਚਲ ਰਹੀ ਹੈ, ਜਿਸ ਤਹਿਤ ਧਾਰਮਿਕ ਤੌਰ *ਤੇ ਘੌਰ ਬੇਅਦਬੀਆਂ ਦਾ ਵਰਤਾਰਾ ਵਰਤ ਰਿਹਾ ਹੈ ਜਿਵੇਂ ਕਿ ਪਿਛਲੇ ਦਿਨੀਂ ਅਦਾਲਤਾਂ ਨੂੰ ਪ੍ਰਭਾਵਤ ਕਰਕੇ ਸਿੱਖਾਂ ਦੀ ਸਿਰਮੌਰ ਸੰਸਥਾ ਸ਼ੋ੍ਰਮਣੀ ਕਮੇਟੀ ਨੂੰ ਕਮਜ਼ੋਰ ਕਰਨ ਲਈ ਹਰਿਆਣਾ ਵਿੱਚ ਵੱਖਰੀ ਕਮੇਟੀ ਦਾ ਗਠਨ ਅਤੇ ਉਸ ਤੋਂ ਬਾਅਦ ਜਬਰੀ ਗੁਰਦੁਆਰਿਆਂ ਤੇ ਕਬਜੇ ਅਤੇ ਬੇਅਦਬੀ ਦੀਆਂ ਘਟਨਾਵਾਂ, ਸਿੱਖਾਂ ਦੀਆਂ ਭਾਵਨਾਵਾਂ ਦਾ ਵੱਡਾ ਖਿਲਵਾੜ ਹੈ।ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਹਰਿਆਣਾ ਸੂਬੇ ਦੀਆਂ ਸਿੱਖ ਸੰਸਥਾਵਾਂ ਅਤੇ ਸੰਗਤ ਦੇ ਨੁਮਾਇੰਦਿਆਂ ਵੱਲੋਂ ਅੱਜ ਇਥੇ ਪ੍ਰੈੱਸ ਕਲੱਬ ਵਿੱਚ ਇੱਕ ਪ੍ਰੈੱਸ ਮਿਲਣੀ ਦੌਰਾਨ ਕੀਤਾ ਗਿਆ।

Amritpal Singh ਬਾਰੇ Kangana Ranaut ਦਾ ਬਿਆਨ, Ajnala Clash ‘ਤੇ ਤਿੱਖੀ ਟਿੱਪਣੀ! | D5 Channel Punjabi

ਹਰਿਆਣਾ ਦੀ ਲੀਡਰਸ਼ਿਪ ਨੇ ਕਿਹਾ ਕਿ ਅੱਜ ਜਦੋਂ ਅਸੀਂ ਸਿੱਖ ਕੌਮ ਦੇ ਇਤਿਹਾਸ ਪੰਨੇ ਫਰੋਲਦੇ ਹਾਂ ਤਾਂ ਇਹਨਾਂ ਦਿਨਾਂ ਵਿੱਚ ਹੀ ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਜਿਸਨੂੰ ਅੰਗ੍ਰੇਜਾਂ ਦੇ ਪਿੱਠੂ ਨਰੈਣੂ ਮਹੰਤ ਤੋਂ ਅਜਾਦ ਕਰਵਾਉਣ ਲਈ ਸਿੱਖਾਂ ਵੱਲੋਂ ਇੱਕ ਸ਼ਾਂਤਮਈ ਮੋਰਚਾ ਲਾਇਆ ਗਿਆ ਸੀ ਜਿਸ ਵਿੱਚ 200 ਦੇ ਕਰੀਬ ਨਿਹੱਥੇ ਸਿੱਖਾਂ ਨੇ ਸ਼ਹਾਦਤਾਂ ਦਿੱਤੀਆਂ।ਅੱਜ ਜਦ ਹਰਿਆਣਾ ਸਰਕਾਰ ਦੇ ਮੁੱਖ ਮੰਤਰੀ ਖੱਟੜ ਵੱਲੋਂ ਮਹੰਤ ਕਰਮਜੀਤ ਸਿੰਘ ਅਤੇ ਆਰ.ਐਸ.ਐਸ. ਦੇ ਏਜੰਟ ਬਲਜੀਤ ਸਿੰਘ ਦਾਦੂਵਾਲ ਵੱਲੋਂ ਕੁਰੂਕਸ਼ੇਤਰ ਦੇ ਗੁਰਦੁਆਰਾ ਸਾਹਿਬਾਨ ਤੇ ਧਾੜਵੀ ਬਣਕੇ ਗੋਲਕਾਂ ਤੋੜਨਾ ਅਤੇ ਸਿੱਖ ਸੰਗਤ *ਤੇ ਹਮਲਾਵਰ ਹੋ ਕੇ ਉਹਨਾਂ ਨੂੰ ਕੁੱਟਣਾ ਮਾਰਨਾ ਅਤੇ ਪੁਲਿਸ ਦੇ ਹਵਾਲੇ ਕਰਨ ਵਾਲੀ ਘਟਨਾ ਨੇ ਨਰੈਣੂ ਮਹੰਤ ਦੀ ਕਰਤੂਤ ਨੂੰ ਅੱਜ ਤਾਜ਼ਾ ਕੀਤਾ ਹੈ।

ਰਾਜਪਾਲ ਤੇ CM ਦੋਵੇਂ ਦੇਣਗੇ ਅਸਤੀਫ਼ਾ! Punjab ਨੂੰ ਹੋਇਆ ਵੱਡਾ ਘਾਟਾ, ਹੁਣ ਭੁਗਤਣਾ ਪਊ ਨਤੀਜਾ | D5 Channel Punjabi

ਉਹਨਾਂ ਜ਼ਿਕਰ ਕੀਤਾ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਵਿੱਚ ਮਰਯਾਦਾ ਦਾ ਘਾਣ ਚਲਦੇ ਕੀਰਤਨ ਦੌਰਾਨ ਕਟਰਾਂ ਨਾਲ ਜਿੰਦੇ ਤੋੜ ਗੋਲਕ ਤੇ ਕਬਜਾ, ਨਿਹੱਥੇ ਸਿੱਖਾਂ ਤੇ ਤਸ਼ੱਦਤ ਅਤੇ ਖੱਟਰ ਸਰਕਾਰ ਦੀ ਪੁਲਿਸ ਵੱਲੋਂ ਬੂਟਾਂ ਸਮੇਂ ਗੁਰਦੁਆਰਾ ਸਾਹਿਬ ਵਿੱਚ ਦਾਖਲ ਹੋਣ ਦੀ ਘਟਨਾ ਨੇ ਸਿੱਖ ਜਗਤ ਅਤੇ ਖ਼ਾਸ ਕਰਕੇ ਹਰਿਆਣਾ ਦੇ ਸਿੱਖਾਂ ਅੰਦਰ ਭਾਰੀ ਰੋਸ ਪੈਦਾ ਕਰ ਦਿੱਤਾ ਹੈ।ਅੱਜ ਹਰਿਆਣਾ ਦੀ ਸਮੁੱਚੀ ਸਿੱਖ ਸੰਗਤ ਅਜਿਹੀ ਕਾਰਵਾਈ ਦਾ ਡੱਟਕੇ ਵਿਰੋਧ ਕਰਦੇ ਹਾਂ।ਉਥੇ ਦੇਸ਼ ਅਤੇ ਵਿਦੇਸ਼ ਅੰਦਰ ਵਸਦੇ ਸਿੱਖਾਂ ਨੂੰ ਅਪੀਲ ਕਰਦੇ ਹਾਂ ਕਿ ਆਰ.ਐਸ.ਐਸ. ਵੱਲੋਂ ਬਿਠਾਏ ਆਪਣੇ ਮਹੰਤਾਂ ਤੋਂ ਗੁਰਦੁਆਰਾ ਸਾਹਿਬ ਨੂੰ ਆਜਾਦ ਕਰਵਾਉਣ ਅਤੇ ਮਰਯਾਦਾ ਦੀ ਘੋਰ ਉਲੰਘਣਾ ਖਿਲਾਫ ਅਰੰਭੀ ਲੜਾਈ ਵਿੱਚ ਸਾਡਾ ਸਾਥ ਦੇਣ। ਸਿੱਖ ਕੌਮ ਦੀ ਮਹਾਨ ਸੰਸਥਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਵਾਪਰੀਆਂ ਘਟਨਾਵਾਂ ਅਤੇ ਸੰਗਤਾਂ ਦੇ ਮੰਨ ਦੀ ਵੇਦਨਾ ਨੂੰ ਪਹੁੰਚਾਉਣ ਲਈ ਆਉਦੇ ਦਿਨਾਂ ਵਿੱਚ ਹਰਿਆਣਾ ਦੀਆਂ ਸੰਗਤਾਂ, ਸਿੱਖ ਜਥੇਬੰਦੀਆਂ ਅਤੇ ਮਾਨਵਤਾ ਨੂੰ ਪਿਆਰ ਕਰਨ ਵਾਲੇ ਲੋਕ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪਹੁੰਚਣਗੇ।ਇਸ ਸਮੇਂ ਉਹਨਾਂ ਸਿੱਖ ਸੰਸਥਾਵਾਂ ਨੂੰ ਸਾਥ ਦੇਣ ਦੀ ਅਪੀਲ ਵੀ ਕੀਤੀ ਹੈ।

ਗ੍ਰਿਫ਼ਤਾਰ ਹੋਣਗੇ ਦੋਵੇ ਬਾਦਲ? ‘SSP Harjeet Singh’ ਨੇ ਸ਼ਰੇਆਮ ਦੱਸੇ ਨਾਮ ! ਵੇਖੋ! ਬਾਦਲਾਂ ਸਣੇ 8 ਜਣੇ ਜ਼ਿੰਮੇਵਾਰ?

ਇਸ ਮੌਕੇ ਸ. ਹਰਕੇਸ਼ ਸਿੰਘ ਮੌਲੀ ਜਿਲਾ ਪ੍ਰਧਾਨ ਅੰਬਾਲਾ, ਸ. ਗੁਰਦੀਪ ਸਿੰਘ ਭਾਨੋਖੇੜੀ ਸਾਬਕਾ ਮੈਂਬਰ ਐਸ.ਜੀ.ਪੀ.ਸੀ, ਸ. ਜਰਨੈਲ ਸਿੰਘ ਬੜੋਲਾ ਪ੍ਰਧਾਨ ਗੁਰਦੁਆਰਾ ਮਰਦੋ ਸਾਹਿਬ, ਸ. ਜਸਵਿੰਦਰ ਸਿੰਘ ਪ੍ਰਧਾਨ ਗੁਰਦੁਆਰਾ ਕਮੇਟੀ ਲਖਨੌਰ ਸਾਹਿਬ, ਸ. ਹਰਜੀਤ ਸਿੰਘ ਪ੍ਰਧਾਨ ਗੁਰਦੁਆਰਾ ਗੇਂਦਸਰ ਸਾਹਿਬ, ਸ. ਬਲਦੇਵ ਸਿੰਘ ਕੈਮਪੁਰ ਮੈਂਬਰ ਐਸ.ਜੀ.ਪੀ.ਸੀ, ਸ. ਰਜਿੰਦਰਪਾਲ ਸਿੰਘ ਢਿੱਲੌਂ ਮੈਂਬਰ ਧਰਮ ਪ੍ਰਚਾਰ ਕਮੇਟੀ, ਸ. ਅਮਰਜੀਤ ਸਿੰਘ ਮੰਗੀ ਸਾਬਕਾ ਮੈਂਬਰ ਐਸ.ਜੀ.ਪੀ.ਸੀ, ਬੀਬੀ ਮਨਜੀਤ ਸਿੰਘ ਕੌਰ ਗਧੋਲਾ ਮੈਂਬਰ ਐਸ.ਜੀ.ਪੀ.ਸੀ, ਸ. ਸੁਰਿੰਦਰ ਸਿੰਘ ਰਾਮਗੜ੍ਹੀਆ, ਸ. ਹਰਮਨਜੀਤ ਸਿੰਘ ਯਮੁਨਾਨਗਰ ਅਤੇ ਜਥੇਦਾਰ ਦਵਿੰਦਰ ਸਿੰਘ ਕਰਨਾਲ ਸ਼ਾਮਲ ਸਨ।

ਫੋਨ ਨੰ 70270—27050, 94164—96950

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button