ਹਰਿਆਣਾ ‘ਚ ਅੱਜ ਤੋਂ ਅੰਤਰਰਾਜੀ ਬੱਸ ਸੇਵਾ ਸ਼ੁਰੂ, ਆਨਲਾਈਨ ਮਿਲੇਗੀ ਟਿਕਟ
ਨਵੀਂ ਦਿੱਲੀ : ਅਨਲਾਕ – ਵਨ ‘ਚ ਹਰਿਆਣਾ ਸਰਕਾਰ ਆਪਣੀ ਬੱਸ ਸੇਵਾਵਾਂ ਨੂੰ ਵਿਸਥਾਰ ਦੇਣ ‘ਚ ਜੁੱਟ ਗਈ ਹੈ। ਸੂਬੇ ਦੇ ਅੰਦਰ ਕਈ ਜ਼ਿਲ੍ਹਿਆਂ ਵਿੱਚ ਕੁਝ ਬੱਸਾਂ ਨੂੰ ਚਲਾਉਣ ਤੋਂ ਬਾਅਦ ਹੁਣ ਪਿੰਡ ਦੇ 200 ਤੋਂ ਜ਼ਿਆਦਾ ਰੂਟਾਂ ‘ਤੇ ਵੀ ਬੱਸਾਂ ਚੱਲਣਗੀਆਂ। ਬੱਸਾਂ ਸ਼ਾਮ ਨੂੰ ਜਿਸ ਪਿੰਡ ‘ਚ ਆਪਣਾ ਆਖਰੀ ਗੇੜਾ ਲਗਾਉਣਗੇ, ਉਸੇ ਪਿੰਡ ‘ਚ ਉਨ੍ਹਾਂ ਦੀ ਬੱਸਾਂ ਦਾ ਠਹਿਰਾਅ ਹੋਵੇਗਾ। ਵਾਪਸ ਆਉਣ ਦੀ ਬਜਾਏ ਇਹ ਬੱਸਾਂ ਸਵੇਰੇ ਯਾਤਰੀਆਂ ਨੂੰ ਉਸੇ ਪਿੰਡ ਤੋਂ ਲੈ ਕੇ ਵਾਪਸ ਪਰਤਣਗੀਆਂ। ਪਿੰਡ ਦੇ ਰੂਟ ਜ਼ਿਲ੍ਹਿਆਂ ‘ਚ ਤੈਅ ਕੀਤੇ ਗਏ ਹਨ। ਇਹਨਾਂ ਦੀ ਗਿਣਤੀ ਜ਼ਿਲ੍ਹਿਆਂ ਦੇ ਰੋਡਵੇਜ਼ ਵਿਭਾਗ ਦੇ ਜਨਰਲ ਮੈਨੇਜਰ ਦੁਆਰਾ ਹੌਲੀ – ਹੌਲੀ ਵਧਾਈ ਜਾਵੇਗੀ।
ਬੇਅਦਬੀ ਮਾਮਲਿਆਂ ‘ਚ ਅਕਾਲੀ ਦਲ ਨੂੰ ਬਦਨਾਮ ਕਰਨ ਵਾਲਿਆਂ ਦਾ ਪਰਦਾਫਾਸ਼!, ਵੱਡੇ ਲੀਡਰ ਨੇ ਦਿੱਤੇ Live ਸਬੂਤ
ਇਸ ਦੇ ਨਾਲ ਹੀ ਜ਼ਿਲ੍ਹੇ ਦੇ ਲਗਭਗ 150 ਲੰਬੇ ਰੂਟਾਂ ਲਈ ਵੀ ਬੱਸ ਸੇਵਾ ਅੱਜ ਹੀ ਸ਼ੁਰੂ ਹੋਵੇਗੀ। ਇਹ ਬੱਸਾਂ ਵੱਖ ਵੱਖ ਜ਼ਿਲ੍ਹਿਆਂ ਤੋਂ ਦੇਹਰਾਦੂਨ, ਹਰਿਦੁਆਰ, ਰਿਸ਼ੀਕੇਸ਼, ਅਲੀਗੜ, ਅਲਵਰ, ਮਥੁਰਾ, ਅਜਮੇਰ, ਜੈਪੁਰ, ਚੁਰੂ, ਸੂਰਤਗੜ੍ਹ, ਜਲੰਧਰ, ਹੁਸ਼ਿਆਰਪੁਰ, ਸਰਦੂਲਗੜ, ਆਗਰਾ, ਬਾਲਸਮੰਦ, ਪਟਿਆਲਾ, ਅੰਮ੍ਰਿਤਸਰ ਅਤੇ ਕਟੜਾ ਆਦਿ ਰੂਟਾਂ ‘ਤੇ ਚੱਲਣਗੀਆਂ। ਲੰਬੇ ਰੂਟਾਂ ‘ਤੇ ਚੱਲਣ ਵਾਲੀਆਂ ਬੱਸਾਂ ਲਈ ਟਿਕਟਾਂ ਦੀ ਬੁਕਿੰਗ ਸਿਰਫ ਆਨਲਾਈਨ ਹੋਵੇਗੀ। ਜਦੋਂ ਕਿ ਦਿਹਾਤੀ ਅਤੇ ਸਥਾਨਕ ਬੱਸਾਂ ਲਈ ਟਿਕਟਾਂ ਦੀ ਬੁਕਿੰਗ ਆਫਲਾਈਨ ਹੋਵੇਗੀ ਭਾਵ ਯਾਤਰੀਆਂ ਨੂੰ ਪਹਿਲਾਂ ਦੀ ਤਰ੍ਹ਼ਾਂ ਟਿਕਟਾਂ ਬੱਸ ਅੰਦਰ ਹੀ ਮਿਲਣਗੀਆਂ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.