Breaking NewsD5 specialNewsPunjabTop News

ਹਰਸਿਮਰਤ ਬਾਦਲ ਨੇ ਕਰਨਾਲ ਲਾਠੀਚਾਰਜ ਨੂੰ ਦੱਸਿਆ ਸਰਕਾਰ ਦੀ ਯੋਜਨਾ, ‘ਕਿਸਾਨ ਦੀ ਮੌਤ ਤੋਂ ਬਾਅਦ ਵੀ ਕੇਂਦਰ ਚੁੱਪ’

ਚੰਡੀਗੜ੍ਹ : ਅਕਾਲੀ ਦਲ ਦੀ ਸੰਸਦ ਮੈਂਬਰ ਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਰਨਾਲ ਲਾਠੀਚਾਰਜ ਨੂੰ ਲੈ ਕੇ ਕੇਂਦਰ ਸਰਕਾਰ ਨੂੰ ਘੇਰਿਆ ਹੈ। ਉਨ੍ਹਾਂ ਨੇ ਇਸ ਲਾਠੀਚਾਰਜ ਨੂੰ ਸਰਕਾਰ ਦੀ ਯੋਜਨਾ ਦੱਸਦੇ ਹੋਏ ਕਿਹਾ ਕਿ ਇੱਕ ਵੀਡੀਓ ‘ਚ ਸਿੱਧਾ ਕਿਸਾਨਾਂ ਦੇ ਸਿਰ ਭੰਨਣ ਦੇ ਆਦੇਸ਼ ਦਿੱਤੇ ਜਾ ਰਹੇ ਹਨ। ਇਹ ਨਿਰਦੇਸ਼ ਪ੍ਰਦਰਸ਼ਨ ਤੋਂ ਪਹਿਲਾਂ ਦਿੱਤੇ ਗਏ ਸਨ, ਜਿਸਦੇ ਨਾਲ ਸਾਫ਼ ਹੈ ਕਿ ਇਹ ਸਰਕਾਰ ਦੀ ਯੋਜਨਾ ਸੀ। ਇੱਕ ਕਿਸਾਨ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਐਫ.ਆਈ.ਆਰ ਅਤੇ ਸੇਵਾ ਤੋਂ ਬਰਖਾਸਤਗੀ ਲਈ ਸਮਰੱਥ ਸਬੂਤ ਹਨ।

ਪਰਗਟ ਸਿੰਘ ਨੇ ਭਖਾਈ ਸਿਆਸਤ, ਰਾਵਤ ਬਾਰੇ ਕਹੀ ਅਜਿਹੀ ਗੱਲ, ਕੈਪਟਨ ਤੇ ਸਿੱਧੂ ਦੇ ਉਡਾਏ ਹੋਸ਼! D5 Channel Punjabi

ਹਰਸਿਮਰਤ ਨੇ ਵੀਡੀਓ ਜਾਰੀ ਕਰ ਪੁੱਛਿਆ ਕਿ ਕਰਨਾਲ ਦਾ ਐਸਡੀਐਮ ਜੋ ਕਰ ਰਿਹਾ ਹੈ ਉਹ ਹਾਈਕਮਾਨ ਦੇ ਆਦੇਸ਼ ਦੇ ਬਿਨ੍ਹਾਂ ਕਿਵੇਂ ਹੋ ਸਕਦਾ ਹੈ? ਜਿਨ੍ਹਾਂ ਨੂੰ ਕਿਸਾਨਾਂ ਦੀ ਸੁਰੱਖਿਆ ਕਰਨੀ ਚਾਹੀਦੀ ਹੈ ਉਹ ਆਪਣੇ ਹਵਲਦਾਰਾਂ ਨੂੰ ਕਹਿ ਰਹੇ ਹਨ ਕਿ ਕਿਸਾਨਾਂ ਨੂੰ ਮਾਰਿਆ ਜਾਵੇ। ਕਿਸਾਨ ਦੀ ਮੌਤ ਹੋਣ ਤੋਂ ਬਾਅਦ ਵੀ ਕੇਂਦਰ ਨੇ ਚੁੱਪੀ ਸਾਧੀ ਹੋਈ ਹੈ। ਉਨ੍ਹਾਂ ਨੇ ਮੋਦੀ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਦੇਸ਼ ਦੀ ਅਮਨ ਸ਼ਾਂਤੀ ਲਈ ਕਿਸਾਨਾਂ ਦੀ ਸੁਣਵਾਈ ਨਾ ਹੋਈ ਤਾਂ ਫਿਰ ਚੋਣਾਂ ਦੂਰ ਨਹੀਂ। ਜਿਸ ਤਰ੍ਹਾਂ ਕਿਸਾਨਾਂ ਨੂੰ ਮਾਰਿਆ ਗਿਆ ਹੈ, ਉਸੀ ਤਰ੍ਹਾਂ ਬਟਨ ਦਬਾ – ਦਬਾ ਦੇ ਤੁਹਾਨੂੰ ਉੱਥੇ ਤੋਂ ਰਵਾਨਾ ਵੀ ਕਰਨਗੇ। ਦੱਸ ਦਈਏ ਕਰਨਾਲ ‘ਚ ਸ਼ਨੀਵਾਰ ਨੂੰ ਬੀਜੇਪੀ ਦੇ ਪ੍ਰੋਗਰਾਮ ਦਾ ਵਿਰੋਧ ਕਰਨ ਜਾ ਰਹੇ ਕਿਸਾਨਾਂ ‘ਤੇ ਪੁਲਿਸ ਨੇ ਲਾਠੀਚਾਰਜ ਕੀਤਾ ਸੀ। ਇਸ ਦੌਰਾਨ ਕਈ ਕਿਸਾਨਾਂ ਨੂੰ ਗੰਭੀਰ ਸੱਟਾਂ ਲੱਗੀਆਂ ਸਨ। ਉਥੇ ਹੀ ਇੱਕ ਕਿਸਾਨ ਦੀ ਮੌਤ ਵੀ ਹੋ ਗਈ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button