PunjabTop News

ਹਨੇਰੀ ਨਾਲ PSPCL ਦਾ ਸੂਬੇ ‘ਚ 5.50 ਕਰੋੜ ਤੋਂ ਵੱਧ ਨੁਕਸਾਨ

ਹਨੇਰੀ ਨਾਲ ਪੀਐੱਸਪੀਸੀਐੱਲ ਦੇ ਖੰਭੇ, ਟਾਵਰ ਅਤੇ ਟ੍ਰਾਂਸਫਾਰਮਰ ਹਿੱਲ ਗਏ ਹਨ। ਇਸ ਦੌਰਾਨ 220 ਕੇ.ਵੀ ਤੇ 66 ਕੇ.ਵੀ ਵਾਲੇ ਕਰੀਬ 15 ਟਾਵਰ ਨੁਕਸਾਨੇ ਗਏ ਹਨ। ਘਰੇਲੂ ਅਤੇ ਉਦਯੋਗਿਕ ਖੇਤਰਾਂ ਦੇ 100 ਖੰਭੇ ਨੁਕਸਾਨੇ ਗਏ ਹਨ। ਖੇਤੀਬਾੜੀ ਕੁਨੈਕਸ਼ਨਾਂ ਨਾਲ ਸੰਬੰਧਿਤ 11 ਕੇ.ਵੀ ਲਾਈਨਾਂ ਦੇ ਨੁਕਸਾਨ ਦੀ ਪੜਤਾਲ ਹਾਲੇ ਬਾਕੀ ਹੈ। ਸ਼ਨੀਵਾਰ ਦੁਪਹਿਰ ਤੱਕ ਮਹਿਕਮੇ ਵਲੋਂ ਤਿਆਰ ਕੀਤੀ ਗਈ ਰਿਪੋਰਟ ਅਨੁਸਾਰ ਸੂਬੇ ਵਿਚ 5.50 ਕਰੋੜ ਤੋਂ ਵੱਧ ਨੁਕਸਾਨ ਹੋਇਆ ਹੈ। ਖੰਭੇ ਅਤੇ ਤਾਰਾਂ ਟੁੱਟਣ ਕਾਰਨ ਸੂਬੇ ਵਿਚ ਵੱਖ ਵੱਖ ਥਾਵਾਂ ’ਤੇ ਬਿਜਲੀ ਸਪਲਾਈ ਬੰਦ ਰਹੀ ਹੈ।

ਜਾਣਕਾਰੀ ਅਨੁਸਾਰ ਤੇਜ਼ ਹਨੇਰੀ ਕਾਰਨ ਬਿਜਲੀ ਸਪਲਾਈ ਦੀਆਂ 11 ਕੇ.ਵੀ ਅਤੇ ਟਰਾਂਸਮਿਸ਼ਨ ਲਾਈਨਾਂ ਦਾ ਭਾਰੀ ਨੁਕਸਾਨ ਹੋਇਆ ਹੈ। ਜਿਸ ਨਾਲ ਬਰਨਾਲਾ, ਸੰਗਰੂਰ ਅਤੇ ਪਟਿਆਲਾ ਜ਼ਿਲਿਆਂ ਦੇ 50 ਦੇ ਕਰੀਬ ਗਰਿੱਡਾਂ ਤੋਂ ਚੱਲਦੇ ਖੇਤਰਾਂ ਬਰਨਾਲਾ, ਧਨੌਲਾ, ਸੰਗਰੂਰ, ਭਵਾਨੀਗੜ੍ਹ, ਧੂਰੀ, ਅਮਰਗੜ੍ਹ, ਨਾਭਾ, ਪਟਿਆਲਾ, ਅਤੇ ਸਮਾਣਾ ਹਲਕਿਆਂ ਦੀ ਸਪਲਾਈ ਪ੍ਰਭਾਵਿਤ ਹੋਈ ਹੈ। ਪੀਐੱਸਪੀਸੀਐੱਲ ਦੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਦੀ ਮਿਹਨਤ ਸਦਕਾ ਇਹਨਾਂ ਵਿੱਚੋਂ ਜਿਆਦਾਤਰ ਖੇਤਰਾਂ ਦੀ ਘਰੇਲੂ ਅਤੇ ਉਦਯੋਗਿਕ ਸਪਲਾਈ ਬਹਾਲ ਕੀਤੀ ਜਾ ਚੁੱਕੀ ਹੈ ਅਤੇ ਬਾਕੀ ਰਹਿੰਦੇ ਖੇਤਰਾਂ ਦੀ ਬਿਜਲੀ ਸਪਲਾਈ ਵੀ ਦੇਰ ਰਾਤ ਤੱਕ ਬਹਾਲ ਕਰ ਦਿੱਤੀ ਜਾਵੇਗੀ।

ਤੇਜ਼ ਹਨੇਰੀ ਕਾਰਨ 220 ਕੇ.ਵੀ ਟਰਾਂਸਮਿਸ਼ਨ ਲਾਈਨ ਨਾਭਾ ਤੋਂ ਭਵਾਨੀਗੜ੍ਹ ਗਰਿੱਡ ਦੇ 7 ਟਾਵਰ ਨੁਕਸਾਨੇ ਗਏ ਹਨ ਅਤੇ 66 ਕੇ.ਵੀ ਟਰਾਂਸਮਿਸ਼ਨ ਲਾਈਨਾਂ 8 ਟਾਵਰ ਨੁਕਸਾਨੇ ਗਏ ਹਨ, ਜਿਸ ਨਾਲ ਟ੍ਰਾਂਸਮਿਸ਼ਨ ਸਿਸਟਮ ਦਾ ਕਰੀਬ 3 ਕਰੋੜ ਦਾ ਨੁਕਸਾਨ ਹੋਇਆ ਹੈ। ਘਰੇਲੂ ਅਤੇ ਉਦਯੋਗਿਕ ਖੇਤਰਾਂ ਦੀਆਂ 11 ਕੇ.ਵੀ ਲਾਈਨਾਂ ਦੇ 9 ਮੀਟਰ ਦੇ ਕਰੀਬ 900 ਅਤੇ 11 ਮੀਟਰ ਦੇ ਕਰੀਬ 200 ਪੋਲ ਟੁੱਟ ਗਏ ਹਨ। ਇਸ ਤੋਂ ਇਲਾਵਾ 100 ਦੇ ਕਰੀਬ ਟ੍ਰਾਂਸਫਾਰਮਰ ਨੁਕਸਾਨੇ ਗਏ ਹਨ, ਜਿਸ ਨਾਲ 11 ਕੇ.ਵੀ ਸਿਸਟਮ ਦਾ ਕਰੀਬ 2.5 ਕਰੋੜ ਰੁਪਏੇ ਦਾ ਨੁਕਸਾਨ ਹੋਇਆ ਹੈ। ਖੇਤੀਬਾੜੀ ਕੁਨੈਕਸ਼ਨਾਂ ਨਾਲ ਸੰਬੰਧਿਤ 11 ਕੇ.ਵੀ ਲਾਈਨਾਂ ਦੇ ਨੁਕਸਾਨ ਦੀ ਪੜਤਾਲ ਹਾਲੇ ਬਾਕੀ ਹੈ।

ਤਿੰਨ ਦਿਨ ਵਿਚ ਪੀਐੱਸਪੀਸੀਐੱਲ ਕੋਲ ਬਿਜਲੀ ਬੰਦ ਦੀਆਂ 02 ਲੱਖ 30 ਹਜ਼ਾਰ ਤੋਂ ਵੱਧ ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ। 17 ਅਪ੍ਰੈਲ ਨੂੰ ਇਕ ਲੱਖ ਤੋਂ ਵੱਧ ਅਤੇ 18 ਅਪ੍ਰੈਲ ਨੂੰ 70 ਹਜ਼ਾਰ ਅਤੇ 19 ਅਪ੍ਰੈਲ ਦੁਪਹਿਰ ਤੱਕ 60 ਹਜ਼ਾਰ ਤੋਂ ਵੱਧ ਸ਼ਿਕਾਇਤ ਦਰਜ ਕੀਤੀਆਂ ਗਈਆਂ ਹਨ। 19 ਅਪ੍ਰੈਲ ਨੂੰ ਸਭ ਤੋਂ ਵੱਧ ਸ਼ਿਕਾਇਤਾਂ 4144 ਸੰਗਰੂਰ ਜਿਲ੍ਹੇ ਤੋਂ ਮਿਲੀਆਂ ਹਨ ਜਦੋਂਕਿ ਸਭ ਤੋਂ ਵੱਧ 14 ਸ਼ਿਕਾਇਤਾਂ ਮੁਕਤਸਰ ਜਿਲ੍ਹੇ ਵਿਚੋਂ ਮਿਲੀਆਂ ਹਨ। ਸ਼ਨੀਵਾਰ ਦੁਪਹਿਰ ਤੱਕ 60 ਹਜ਼ਾਰ ਵਿਚੋਂ 3500 ਹਜ਼ਾਰ ਸ਼ਿਕਾਇਤਾਂ ਦਾ ਨਿਪਟਾਰਾ ਕਰ ਦਿੱਤਾ ਗਿਆ ਤੇ ਬਾਕੀ ’ਤੇ ਦੇਰ ਸ਼ਾਮ ਤੱਕ ਕੰਮ ਜਾਰੀ ਰਿਹਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button