Breaking NewsD5 specialIndiaNewsTop News

ਸੱਤ ਲੱਖ ਦਾ ਇਨਾਮੀ, ਮੋਸਟ ਵਾਂਟੇਡ ਗੈਂਗਸਟਰ ਕਾਲਾ ਜਠੇੜੀ ਸਹਾਰਨਪੁਰ ਤੋਂ ਗ੍ਰਿਫ਼ਤਾਰ

ਨਵੀਂ ਦਿੱਲੀ : ਦਿੱਲੀ ਪੁਲਿਸ ਦੀ ਸਪੈਸ਼ਲ ਸੈਲ ਨੂੰ ਵੱਡੀ ਕਾਮਯਾਬੀ ਹੱਥ ਲੱਗੀ ਹੈ। ਸਪੈਸ਼ਲ ਸੈਲ ਨੇ ਦੇਸ਼ ਦੇ ਮੋਸਟ ਵਾਂਟੇਡ ਗੈਂਗਸਟਰ ਸੰਦੀਪ ਉਰਫ ਕਾਲਾ ਜਠੇੜੀ ਨੂੰ ਸਹਾਰਨਪੁਰ,ਯੂਪੀ ਤੋਂ ਗ੍ਰਿਫ਼ਤਾਰ ਕੀਤਾ ਹੈ। ਆਰੋਪੀ ਨੇ ਪੁਲਿਸ ਕਸਟੱਡੀ ਤੋਂ ਫਰਾਰ ਹੋਣ ਦੀ ਅਸਫਲ ਕੋਸ਼ਿਸ਼ ਕੀਤੀ ਸੀ। ਕਾਲਾ ਜਠੇੜੀ ‘ਤੇ 7 ਲੱਖ ਦਾ ਇਨਾਮ ਹੈ। ਗੈਂਗਸਟਰ ‘ਤੇ ਦਿੱਲੀ, ਪੰਜਾਬ, ਹਰਿਆਣਾ, ਰਾਜਸਥਾਨ, ਪੰਜਾਬ ‘ਚ ਕਈ ਮਾਮਲੇ ਦਰਜ ਹਨ। ਉੱਥੇ ਹੀ ਜਠੇੜੀ ਦੇ ਗੈਂਗ ‘ਚ 200 ਤੋਂ ਵੱਧ ਸ਼ੂਟਰ ਸ਼ਾਮਲ ਹਨ।

🔴LIVE|ਕਿਸਾਨਾਂ ਲਈ ਆਈ ਵੱਡੀ ਖੁਸ਼ਖ਼ਬਰੀ, ਹੋਣਗੇ ਕਾਨੂੰਨ ਰੱਦ? ਮੁੱਖ ਮੰਤਰੀ ਨੂੰ ਮਿਲੀ ਧਮਕੀ, ਪੁਲਿਸ ਨੂੰ ਪਈਆਂ ਭਾਜੜਾਂ!

ਇਸ ਦੇ ਜ਼ਿਆਦਾਤਰ ਸ਼ੂਟਰ ਵਿਦੇਸ਼ ‘ਚ ਹਨ ਅਤੇ ਉੱਥੇ ਬੈਠ ਕੇ ਇਸ ਗਿਰੋਹ ਨੂੰ ਚਲਾ ਰਹੇ ਹਨ। ਸਪੈਸ਼ਲ ਸੈੱਲ ਦੇ ਡੀ.ਸੀ.ਪੀ. ਮਨੀਸ਼ੀ ਚੰਦਰਾ ਨੇ ਦੱਸਿਆ ਕਿ ਟੀਮ ਕਾਫ਼ੀ ਲੰਬੇ ਸਮੇਂ ਤੋਂ ਕਾਲਾ ਜਠੇੜੀ ਦੇ ਪਿੱਛੇ ਲੱਗੀ ਹੋਈ ਸੀ। ਇਸ ਦੌਰਾਨ ਟੀਮ ਨੇ ਟੈਕਨੀਕਲ ਸਰਵਿਲਾਂਸ ਦੀ ਮਦਦ ਨਾਲ ਸਹਾਰਨਪੁਰ ਤੋਂ ਸ਼ੁੱਕਰਵਾਰ ਨੂੰ ਕਾਲਾ ਜਠੇੜੀ ਨੂੰ ਗ੍ਰਿਫ਼ਤਾਰ ਕਰ ਲਿਆ। ਦੋਸ਼ੀ ਨੇ ਪੁਲਸ ਤੋਂ ਬਚ ਕੇ ਦੌੜਨ ਦੀ ਕੋਸ਼ਿਸ਼ ਕੀਤੀ ਪਰ ਟੀਮ ਨੇ ਉਸ ਨੂੰ ਪਿਸਟਲ ਨਾਲ ਮੌਕੇ ‘ਤੇ ਹੀ ਫੜ ਲਿਆ। ਫਿਲਹਾਲ ਸਪੈਸ਼ਲ ਸੈੱਲ ਦੀ ਟੀਮ ਜਠੇੜੀ ਤੋਂ ਪੁੱਛ-ਗਿੱਛ ਕਰ ਰਹੀ ਹੈ।

Farmers Protest:ਕੇਂਦਰ ਨੇ ਲਿਆਂਦਾ ਨਵਾਂ ਬਿਲ!ਲੋਕਾਂ ਦੀ ਜੇਬ੍ਹ ਤੇ ਪਵੇਗਾ ਅਸਰ!ਸੀਨੀਅਰ ਪੱਤਰਕਾਰ ਨੇ ਕੀਤੇ ਖੁਲਾਸੇ!

2009 ‘ਚ ਕੀਤਾ ਸੀ ਪਹਿਲਾ ਕਤਲ
12ਵੀਂ ਤੱਕ ਪੜ੍ਹਿਆ ਕਾਲਾ ਪਹਿਲਾਂ ਕੇਬਲ ਆਪਰੇਟਰ ਸੀ। ਜੂਨ 2009 ‘ਚ ਉਸ ਨੇ ਰੋਹਤਕ ਦੇ ਸਾਂਪਲਾ ‘ਚ ਲੁੱਟ ਦੌਰਾਨ ਪਹਿਲਾ ਕਤਲ ਕੀਤਾ ਸੀ। ਕਾਲਾ ਪਹਿਲਾਂ ਲਾਰੇਂਸ ਬਿਸ਼ਨੋਈ ਗੈਂਗ ਲਈ ਕੰਮ ਕਰਦਾ ਸੀ ਪਰ ਹੁਣ ਉਹ ਖ਼ੁਦ ਦਾ ਗੈਂਗ ਚਲਾਉਂਦਾ ਸੀ। ਇਸ ਗਿਰੋਹ ਨੂੰ ਕਾਲਾ ਜਠੇੜੀ ਅਤੇ ਲਾਰੇਂਸ ਬਿਸ਼ਨੋਈ ਕਿਹਾ ਜਾਂਦਾ ਹੈ। ਪੁਲਸ ਦੀ ਹੁਣ ਤੱਕ ਦੀ ਜਾਂਚ ਤੋਂ ਪਤਾ ਲੱਗਾ ਹੈ ਕਿ ਕਾਲਾ ਨੇਪਾਲ ਦੇ ਰਸਤੇ ਥਾਈਲੈਂਡ ਵੱਲ ਦੌੜਿਆ ਸੀ। ਪੁਲਿਸ ਅਨੁਸਾਰ ਤਾਂ ਕਾਲਾ ਦਾ ਗੈਂਗ ਹਾਲੇ ਐੱਨ.ਸੀ.ਆਰ. ‘ਚ ਸਭ ਤੋਂ ਵੱਡਾ ਗੈਂਗ ਹੈ। ਇਸ ਗਿਰੋਹ ‘ਤੇ ਕਤਲ, ਕਤਲ ਦੀ ਕੋਸ਼ਿਸ਼, ਰਿਸ਼ਵਤ, ਲੁੱਟ ਅਤੇ ਡਕੈਤੀ ਦੇ ਦਰਜਨਾਂ ਮਾਮਲਿਆਂ ਨੂੰ ਅੰਜਾਮ ਦੇਣ ਦਾ ਦੋਸ਼ ਹੈ। ਕਾਲਾ ਦੀ ਗ੍ਰਿਫ਼ਤਾਰੀ ‘ਤੇ ਵੱਖ-ਵੱਖ ਸੂਬਿਆਂ ਦੀ ਪੁਲਿਸ ਵਲੋਂ 7 ਲੱਖ ਰੁਪਏ ਦਾ ਇਨਾਮ ਐਲਾਨ ਕੀਤਾ ਗਿਆ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button