OpinionD5 special

ਸੰਸਦ ਅਤੇ ਵਿਧਾਨ ਸਭਾਵਾਂ ਦੀ ਉੱਚੀ ਮਰਿਆਦਾ ਨੂੰ ਛੱਡ ਸਿਆਸੀ ਪਾਰਟੀਆਂ ਡਰਾਮੇਬਾਜ਼ੀ ਤੇ ਉਤਰੀਆਂ

ਨਿਰੋਏ ਵਾਦ ਵਿਵਾਦ ਮਨਫੀ ਸਿਆਸੀ ਆਗੁੂ ਦੂਸ਼ਣਬਾਜ਼ੀਆਂ ਨਾਲ ਟਪਾਉਦੇ ਹਨ ਡੰਗ

ਜਸਪਾਲ ਸਿੰਘ ਢਿੱਲੋਂ (ਪਟਿਆਲਾ) : ਕਿਸੇ ਵੀ ਦੇਸ ਦੀ ਸੰਸਦ ਜਾਂ ਵਿਧਾਨ ਸਭਾ ਨੂੰ ਕਿਸੇ ਵੇਲੇ ਬਹੁਤ ਹੀ ਪਵਿੱਤਰ ਸਮਝਿਆ ਜਾਦਾ ਸੀ। ਇੰਨਾਂ ਪਵਿਤਰ ਅਸਥਾਨਾਂ ਤੇ ਸਿਆਸੀ ਆਗੂ ਅੰਕੜੇ ਤੇ ਆਪਣੇ ਵਿਰੋਧੀਆਂ ਨੂੰ ਘੇਰਦੇ ਸਨ। ਸੰਸਦ ਅਤੇ ਵਿਧਾਨ ਸਭਾਵਾਂ ’ਚ ਬਹੁਤ ਸਾਰੇ ਪੁਰਾਣੇ ਆਗੂੁਆਂ ਦੇ ਭਾਸ਼ਣ ਜੋ ਰਿਕਾਰਡ ਦਾ ਹਿੱਸਾ ਹਨ ਅੱਜ ਵੀ ਯਾਦ ਕੀਤੇ ਜਾਂਦੇ ਹਨ। ਕਈ ਗੰਭੀਰਤਾ ਵਾਲੇ ਆਗਆਂ ਦੇੂ ਅੱਜ ਵੀ ਉਨਾਂ ਦੇ ਭਾਸ਼ਣ ਦੇ ਹਵਾਲੇ ਦਿੱਤੇ ਜਾਂਦੇ ਸਨ, ਜੋ ਅੱਜ ਮਨਫ਼ੀ ਹੋਕੇ ਰਹਿ ਗਏ ਹਨ। ਇਸ ਵੇਲੇ ਇਹ ਆਗੂ ਇਨਾਂ ਸੰਵਿਧਾਨਕ ਸੰਸਥਾਵਾਂ ਦੀ ਮਰਿਆਦਾ ਨੂੰ ਜਿਸ ਨੀਵੇਂ ਪੱਧਰ ਤੱਕ ਲੈ ਗਏ ਹਨ , ਉਸ ਬਾਰੇ ਸੋਚ ਕੇ ਖੁਦ ਨੂੰ ਹੀ ਸ਼ਰਮ ਆਉਣ ਲੱਗ ਪੈਦੀ ਹੈ।

ਜਿਸ ਵੇਲੇ ਅੱਜ ਸੰਸਦ ਜਾਂ ਵਿਧਾਨ ਸਭਾਵਾਂ ਜੁੜਦੀਆਂ ਹਨ , ਤਾਂ ਪੁਰਾਣੇ ਆਗੂਆਂ ਦਾ ਖਲਾਅ ਅੱਜ ਵੀ ਮਹਿਸੂਸ ਕੀਤਾ ਜਾ ਸਕਦਾ ਹੈ। ਪੁਰਾਣੇ ਆਗੂ ਤਰਕ ਨਾਲ ਜਦੋਂ ਆਪਣੇ ਵਿਰੋਧੀ ਨੂੰ ਮਨਾ ਲੈਦੇ ਸਨ ਤਾਂ ਸਬੰਧਤ ਆਗੂ ਫਖਰ ਨਾਲ ਕਬੂਲਨਾਮਾ ਵੀ ਕਰਦੇ ਸਨ, ਕਿ ਜੋ ਗੱਲ ਉਠਾਈ ਜਾ ਰਹੀ ਹੈ ਇਹ ਤਰਕ ਮੁਤਾਬਕ ਸਹੀ ਹੈ, ਭਾਵੇਂ ਉਹ ਵਿਆਕਤੀ ਸਤਾ ਤੇ ਹੀ ਕਾਬਜ ਕਿਉ ਨਾ ਹੁੰਦਾ। ਇਕ ਸਮਾਂ ਹੁੰਦਾ ਸੀ ਜਦੋਂ ਆਪਣੇ ਵਿਰੋਧਹੀਆਂ ਦੇ ਭਾਸ਼ਣ ਵੀ ਬਹੁਤ ਹੀ ਮਰਿਆਦਾ ’ਚ ਰਹਿਕੇ ਸੁਣੇ ਜਾਂਦੇ ਸਨ ਤੇ ਤਰਕ ਦੇ ਅਧਾਰ ਤੇ ਹੀ ਅੰਕੜਿਆਂ ਨਾਲ ਜਵਾਬ ਦਿੱਤੇ ਜਾਂਦੇ ਸਨ ਤੇ ਹੇਠਲੇ ਤੇ ਉਪਰਲੇ ਹਾਊੁਸ ਸਰਸਸੰਮਤੀ ਨਾਲ ਪ੍ਰਵਾਨ ਵੀ ਕੀਤੇ ਜਾਂਦੇ ਸਨ।

ਇਸ ਵੇਲੇ ਇਹ ਮਾਣ ਮਰਿਆਦਾ ਤਕਰੀਬਨ ਭੋਗ ਪਾ ਕੇ ਰੱਖ ਦਿੱਤਾ ਹੈ,ਕਿਉਂਕਿ ਕਈ ਆਗੂੁ ਸਿਰਫ ਹਾਜ਼ਰੀ ਲਈ ਹੀ ਇਨਾਂ ਸੰਸਥਾਵਾਂ ’ਚ ਜਾਂਦੇ ਸਨ। ਉਸ ਵੇਲੇ ਹੈਰਾਨੀ ਹੁੰਦੀ ਹੈ , ਜਦੋਂ ਇਨਾਂ ਸੰਸਥਾਵਾਂ ’ਚ ਬੈਠਣ ਵਾਲੇ ਲੋਕਾਂ ਦੀਆਂ ਜਦੋਂ ਮੋਬਾਇਲ ਫੋਨਾਂ ਤੇ ਵੀਡੀਉ ਦੀਆਂ ਚਰਚਾਵਾਂ ਹੁੰਦੀਆਂ ਹਨ, ਤਾਂ ਸਿਰ ਸ਼ਰਮ ਨਾਲ ਆਪਣੇ ਆਪ ਹੀ ਝੁਕ ਜਾਂਦਾ ਹੈ। ਇਸ ਤੋਂ ਇਲਾਵਾ ਇਨਾਂ ਸੰਸਦਾਂ ਜਾਂ ਵਿਧਾਨ ਸਭਾਵਾਂ ’ਚ ਉਹ ਲੋਕ ਵੀ ਬੈਠੇ ਹਨ ਜਿਨਾਂ ਤੇ ਬਹੁਤ ਹੀ ਸੰਗੀਨ ਮਾਮਲੇ ਵੀ ਦਰਜ ਹਨ , ਅਜੇਹੇ ਲੋਕਾਂ ਤੋਂ ਕੀ ਕੋਈ ਭਲੇ ਦੀ ਆਸ ਰੱਖੀ ਜਾ ਸਕਦੀ ਹੈ। ਇਨਾਂ ਦੀਆਂ ਚਰਚਾਵਾਂ ਗਲੀ ਗਲੀ ’ਚ ਚਲਦੀਆਂ ਹਨ । ਕੀ ਨਵੀਂਆਂ ਪੀੜੀਆਂ ਨੂੰ ਕੋਈ ਸਾਰਥਿਕ ਸੇਧ ਦਿੱਤੀ ਜਾ ਸਕਦੀ ਹੈ।

ਇਸ ਵੇਲੇ ਸੰਸਦਾਂ ਤੇ ਵਿਧਾਨ ਸਭਾਵਾਂ ’ਚ ਸਾਰੇ ਲੋਕ ਡਰਾਮੇਬਾਜ਼ੀ ਦੇ ਦੁਸ਼ਣਬਾਜ਼ੀਆਂ ਰਾਹੀਂ ਹੀ ਡੰਗ ਟਪਾਏ ਜਾਦੇ ਹਨ। ਇਕ ਦੂਜੇ ਨੂੰ ਆਗੂ ਨੀਵੇਂ ਦਿਖਾਉਣ ਤੇ ਲੱਗੇ ਹੋਏ ਹਨ। ਜਿਹੜੀ ਪਾਰਟੀ ਸਤਾ ’ਚ ਹੁੰਦੀ ਹੈ, ਉਸਦੇ ਉਲਟ ਦੂੁਜੀਆਂ ਪਾਰਟੀਆਂ ਸੰਸਦ ਜਾਂ ਵਿਧਾਨ ਸਭਾਵਾਂ ਦੇ ਅੰਦਰ ਅੰਕੜੇ ਦੇ ਅਧਾਰ ਤੇ ਗੱਲ ਨਹੀਂ ਕਰਦੇ ਦੇ ਪੈਰ ਪੈਰ ਤੇ ਬਾਈਕਾਟ ਕੀਤੇ ਜਾਦੇ ਹਨ , ਕੀ ਲੋਕ ਇਨਾਂ ਦੀ ਇਸ ਤਰਾਂ ਦੀ ਡਰਾਮੇਬਾਜ਼ੀ ਲਈ ਹੀ ਉਨਾਂ ਨੂੰ ਸਦਨਾਂ ’ਚ ਭੇਜਦੇ ਹਨ। ਇਥੋਂ ਤੱਕ ਕਿ ਹੁਣ ਪ੍ਰਧਾਨ ਮੰਤਰੀ ਜਾਂ ਮੁੱਖ ਮੰਤਰੀਆਂ ਨੂੰ ਸੁਣਿਆ ਜਾਂਦਾ ਸੀ ਜੇ ਕੋਈ ਵਿਧਾਇਕ ਜਾਂ ਸੰਸਦ ’ਚ ਪ੍ਰਧਾਨ ਮੰਤਰੀ ਦੇ ਬੋਲਦਿਆਂ ਕੋਈ ਸਾਂਸਦ ਟੋਕ ਦਿੰਦਾ ਸੀ ,ਉਸ ਨੂੰ ਚੰਗਾ ਨਹੀਂ ਸੀ ਸਮਝਿਆ ਜਾਂਦਾ, ਸਗੋਂ ਸਪੀਕਰ ਜਾਂ ਕੋਈ ਹੋਰ ਕੋਈ ਸਖਸ਼ੀਅਤ ਜੋ ਸਪੀਕਰ ਦੀ ਕੁਰਸੀ ਤੇ ਆਰਜੀ ਤੌਰ ਤੇ ਬਿਰਾਜਮਾਨ ਹੋਵੇ ਉਹ ਟੋਕ ਦਿੰਦੇ ਸੀ।

ਇਹ ਸਭ ਕੁੱਝ ਇਕ ਮਾਣਮਰਿਆਦਾ ’ਚ ਰਹਿਕੇ ਕੀਤਾ ਜਾਂਦਾ ਸੀ। ਇਸ ਵੇਲੇ ਮੁੱਦਿਆਂ ਨੂੰ ਨਜ਼ਰ ਅੰਦਾਜ਼ ਕਰਕੇ ਸਿਰਫ ਜਾਂ ਤਾਂ ਚਾਪਲੂਸੀ ਕੀਤੀ ਜਾਦੀ ਹੈ ਜਾਂ ਫਿਰ ਮਰਿਆਦਾ ਦੇ ਉਲਟ ਅਜੇਹੀ ਸ਼ਬਦਾਬਲੀ ਵਰਤੀ ਜਾਂਦੀ ਹੈ , ਜੋ ਪ੍ਰਮਾਣਿਤ ਨਹੀਂ ਹੁੰਦੀ , ਇਥੋਂ ਤੱਕ ਕਿ ਕਈ ਵਾਰ ਆਗੂ ਇਹ ਵੀ ਭੁੱਲ ਜਾਂਦੇ ਹਨ ਕਿ ਸਦਨ ’ਚ ਔਰਤਾਂ ਸਸ਼ੋਬਿਤ ਹਨ ਪਰ ਸਭ ਨੂੰ ਭੁੱਲ ਕੇ ਅਜੇਹਾ ਵਿਹਾਰ ਕਰ ਦਿੱਤਾ ਜਾਂਦਾ ਹੈ, ਜਿਸ ਨਾਲ ਕਈ ਸੁਘੜ ਸਿਆਣੇ ਲੋਕਾਂ ਦੀਆਂ ਅੱਖਾਂ ਦਾ ਸ਼ਰਮਾਉਣਾ ਸੁਭਾਵਿਕ ਹੈ ਇਸ ਤੋਂ ਸਿਵੈ ਕੁੱੱਝ ਨਹੀਂ ਰਹਿੰਦਾ। ਇਸ ਵੇਲੇ ਪੰਜਾਬ ’ਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਹੈ, ਉਨਾਂ ਤੇ ਵੀ ਉਹੀ ਦੋਸ਼ ਲੱਗ ਰਹੇ ਹਨ ਜੋ ਖੁਦ ਕੈਪਟਨ ਅਮਰਿੰਦਰ ਸਿੰਘ 2007 ਤੋਂ 2017 ਤੱਕ ਸ੍ਰ: ਪ੍ਰਕਾਸ ਸਿੰਘ ਬਾਦਲ ਦੀ ਸਰਕਾਰ ਸੀ ਤਾਂ ਉਨਾਂ ਦੀ ਸਰਕਾਰ ਤੇ ਦੋਸ਼ ਲਾਉਦੇ ਸਨ। ਨਾਂ ਤਾ ਰਾਜ ਦੀ ਸ਼ਰਾਬ ਤੋਂ ਆਮਦਨ ਵਧੀ ਅਤੇ ਨਾ ਹੀ ਰੇਤ ਮਾਫੀਆ ਤੇ ਸਿਕੰਜ਼ਾ ਕਸਿਆ ਜਾ ਸਕਿਆ।

ਇਸ ਬਾਰੇ ਨਵਜੋਤ ਸਿੰਘ ਸਿੱਧੂ ਵਰਗੇ ਸਿਆਸਤਦਾਨ ਨੇ ਇਹ ਮਾਮਲਾ ਉਠਾਇਆ ਉਸ ਨੂੰ ਨਜ਼ਰਅੰਦਾਜ ਕਰਨਾ ਹੀ ਵਾਜਿਬ ਸਮਝਿਆ ਗਿਆ । ਸਤਾ ਬਦਲ ਜਾਂਦੀ ਹੈ ਪਰ ਪੰਜਾਬ ਦੇ ਮਸਲੇ ਜਿਉ ਦੀ ਤਿਉ ਹਨ। ਦੇਖਣ ’ਚ ਆਇਆ ਹੈ ਕਿ ਭਾਵੇਂ ਵਿਧਾਇਕ ਹੋਣ ਜਾਂ ਸਾਂਸਦ ਬਹੁ ਗਿਣਤੀ ਲੋਕ ਸਮੇਂ ਮੁਤਾਬਕ ਆਪਣੀ ਤਿਆਰੀ ਹੀ ਨਹੀਂ ਕਰਦੇ, ਜਿਸ ਕਰਕੇ ਉਹ ਬੋਲਣ ਦੀ ਹਿੰਮਤ ਹੀ ਨਹੀਂ ਕਰਦੇ । ਜੇ ਬੋਲ ਵੀ ਪੈਣ ਤਾਂ ਦੂਜੇ ਪਾਸੇ ਜੇ ਕੋਈ ਅੰਕੜੇ ਦੇ ਅਧਾਰ ਤੇ ਗੱਲ ਕਰ ਦੇਵੇ, ਤਾਂ ਉਨਾਂ ਨੂੰ ਉਸਦਾ ਜਵਾਬ ਹੀ ਨਹੀਂ ਸੁਝਦਾ । ਇਸ ਵੇਲੇ ਇਹ ਲੋਕ ਆਪਣੀ ਜਿੰਮਵਾਰੀ ਭੁਲਾਕੇ ਇਸ ਗੱਨ ਤੇ ਲੱਗੇ ਹਨ ਕਿ ਅਸੀਂ ਸਤਾ ’ਚ ਆਏ ਹਾਂ ਤਾਂ ਸਭ ਤੋਂ ਵੱਧ ਨਜ਼ਰਾਂ ਮਿਲਾਈ ਵੱਲ ਰਹਿੰਦੀ ਹੈ।

ਇੰਜ ਮਹਿਸੂਸ ਕਰਦੇ ਹਨ ਕਿ ਸ਼ਾਇਦ ਮੁੜ ਮੌਕਾ ਮਿਲਣਾ ਹੀ ਨਹੀਂ , ਇਹੋ ਕਾਰਨ ਹੈ ਕਿ ਭਾਵੇਂ ਦੇਸ ਹੋਵੇ ਜਾਂ ਵਿਧਾਨ ਸਭਾਵਾਂ ਸਰਕਾਰੀ ਖਜ਼ਾਨੇ ’ਚ ਮਘੋਰਿਆਂ ਦਾ ਸਾਈਜ਼ ਹਰ ਸਰਕਾਰ ’ਚ ਵਧ ਜਾਦਾ ਹੈ, ਉਸ ਵਿਚ ਮਾਲੀਆ ਟਿਕਦਾ ਹੀ ਨਹੀਂ , ਜਿਵੇਂ ਜਿਵੇਂ ਸਮਾ ਲੰਘਦਾ ਜਾ ਰਿਹਾ ਹੈ , ਇਨਾਂ ਮਘੋਰਿਆਂ ਨੂੰ ਬੰਦ ਕਰਨ ਦੀ ਥਾਂ ਲਗਾਤਾਰ ਇਨਾਂ ਦਾ ਅਕਾਰ ਵਧਦਾ ਜਾ ਰਿਹਾ ਹੈ, ਜਿਸ ਕਰਕੇ ਸਰਕਾਰੀ ਖਜ਼ਾਨੇ ਦੀ ਲੁੱਟ ਨਿਰੰਤਰ ਜਾਰੀ ਹੈ। ਇਸ ਦੇ ਨਾਲ ਹੀ ਜਦੋਂ ਤੋਂ ਲੋਕ ਲੁਭਾਊ ਨੀਤੀਆਂ ਨੂੰ ਰਾਜ ਜਾਂ ਦੇਸ ਦੀ ਆਮਦਨ ਨੂੰ ਨਜ਼ਰਅੰਦਾਜ਼ ਕਰਕੇ ਹੀ ਰਾਜਸੀ ਲੋਕ ਆਪਣੇ ਸਵਾਰਥ ਲਈ ਕੰਮ ਕਰਦੇ ਹਨ , ਤਾਂ ਉਸ ਵੇਲੇ ਹੀ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ। ਪਿਛਲੇ ਤਿੰਨ ਦਹਾਕਿਆਂ ਤੋਂ ਰਾਜ ਉਪਰ ਕਰਜ਼ੇ ਦਾ ਬੋਝ ਵਧਦਾ ਹੀ ਜਾ ਰਿਹਾ ਹੈ।

ਇਸ ਨੂੰ ਕਿਸੇ ਨੇ ਵੀ ਗੰਭੀਰਤਾ ਨਾਲ ਇਸ ਨੂੰ ਠੱਲ ਪਾਉਣ ਦਾ ਯਤਨ ਹੀ ਨਹੀਂ ਕੀਤਾ । ਦਿਲਚਸਪ ਗੱਲ ਇਹ ਹੈ ਕਿ ਪੰਜਾਬ ਦੀਆਂ ਸਰਕਾਰਾਂ ਹਾਲੇ ਤੱਕ ਗਲੀਆਂ ਨਾਲੀਆਂ ਤੋਂ ਬਾਹਰ ਨਿਕਲ ਹੀ ਨਹੀਂ ਸਕੀਆਂ , ਪੁਰਾਣੀਆਂ ਘੁੰਮਣ ਘੇਰੀਆਂ ਤੱਕ ਹੀ ਸੀਮਤ ਹੋਕੇ ਰਹਿ ਗਈਆਂ ਹਨ। ਦੇਖਣ ਵਾਲੀ ਗੱਲ ਇਹ ਹੈ ਕਿ ਦੇਸ ਅਤੇ ਰਾਜਾਂ ਦੀ ਮਾਲੀ ਹਾਲਤ ਲਗਾਤਾਰ ਨਿਘਾਰ ਵੱਲ ਜਾ ਰਹੀ ਹੈ ਪਰ ਸਿਆਸੀ ਲੋਕਾਂ ਦੇ ਨਿੱਜੀ ਖਜ਼ਾਨੇ ਮਾਲੋ ਮਾਲ ਹੋ ਰਹੇ ਹਨ , ਇਸ ਦਾ ਮੁੱਖ ਕਾਰਨ ਹੀ ਇਹ ਹੈ ਕਿ ਲੋਕਾਂ ‘ਚ ਨਿਰੰਤਰ ਅਮੀਰ ਗਰੀਬ ਦੇ ਪਾੜੇ ਵਧ ਰਹੇ ਹਨ ਜੋ ਦੇਸ ਲਈ ਘਾਤਕ ਹਨ। ਇਸ ਵੇਲੇ ਦੇਸ ਦੇ ਲੋਕ ਵੱਡੀ ਤਬਦੀਲੀ ਦੀ ਉਡੀਕ ’ਚ ਹਨ ਤੇ ਲੋਕਾਂ ਨੂੰ ਉਮੀਦ ਜਾਗੀ ਹੈ ਕਿ ਕਿਸਾਨੀ ਅੰਦੋਲਣ ’ਚ ਅਜੇਹੀ ਧਿਰ ਨਿਕਲੇਗੀ।

ਜੇ ਦੇਸ ਦੀ ਵਾਗਡੋਰ ਇਨਾ ਲੋਕਾਂ ਦੇ ਹੱਥ ਆ ਜਾਵੇ ਤਾਂ ਇਸ ਵਿਚੋਂ ਕੁੱਝ ਅਜੇਹਾ ਨਿਕਲ ਆਵੇ ਜੋ ਲੋਕਾਂ ਦੀਆਂ ਆਸਾਂ ਤੇ ਖਰਾ ਉਤਰੇ ਅਤੇ ਮੁੜਕੇ ਉਹ ਲੋਕ ਸੰਸਦ ਅਤੇ ਵਿਧਾਨ ਸਭਾਵਾਂ ਦੀ ਮਾਣ ਮਰਿਆਦਾ ਨੂੰ ਮੁੜ ਪਹਿਲਾਂ ਵਾਲੀ ਥਾਂ ਤੇ ਲਿਜਾਕੇ ਕੋਈ ਨਵੀਂ ਦਿੱਖ ਪ੍ਰਦਾਨ ਕਰ ਸਕਣ ਜੋ ਲੋਕਾਂ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਦੀ ਹੋਵੇ ਦਲ ਦਲ ’ਚ ਫਸੇ ਲੋਕਾਂ ਨੂੰ ਕੋਈ ਸਹੀ ਰਾਹ ਦਿਖਾਕੇ ਪਟੜੀ ਤੋਂ ਉਤਰੀ ਰੇਲ ਨੂੰ ਮੁੜ ਪਟੜੀ ਤੇ ਚੜਾਕੇ ਇਸ ਦੀ ਰਫਤਰਾਰ ਨੂੰ ਵਧਾਕੇ ਸਮੇ ਦਾ ਹਾਣੀ ਬਣਾ ਸਕੇ । ਜੇਕਰ ਕੌਮੀ ਜਾਂ ਰਾਜ ਪੱਧਰ ਤੇ ਮੰਤਰੀ ਮੰਡਲ ਦੀ ਥਾਂ ਲੋਕ , ਰਾਜ ਸਭਾ ਜਾਂ ਵਿਧਾਨ ਸਭਾਵਾਂ ’ਚ ਮਸਲੇ ਵਿਚਾਰੇ ਜਾਣ ਅਤੇ ਵਿਰੋਧੀ ਧਿਰ ਨੂੰ ਵੀ ਪੂਰਾ ਮੌਕਾ ਦਿੱਤਾ ਜਾਵੇ ਤਾਂ ਜੋ ਰਾਜ ਕਰਦੀ ਪਾਰਟੀ ਦੇ ਲੋਕ ਜਦੋਂ ਸਤਾ ਤੋਂ ਬਾਹਰ ਹੋ ਜਾਣ ਦੂਜੀ ਧਿਰ ਉਸ ਨੂੰ ਆਪਣੇ ਮੁਤਾਬਕ ਬਦਲ ਨਾ ਸਕੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button