NewsBreaking NewsD5 specialPunjab

ਸੰਗਰੂਰ ‘ਚ ਕੋਰੋਨਾ ਦਾ ਕਹਿਰ, 33 ਮਰੀਜ਼ ਕੋਰੋਨਾ ਪੌਜ਼ੀਟਿਵ

ਸੰਗਰੂਰ : ਕੋਰੋਨਾ ਵਾਇਰਸ ਰਵਗੀ ਭਿਆਨਕ ਮਹਾਂਮਾਰੀ ਨੇ ਸੰਗਰੂਰ ਨੂੰ ਪੂਰੀ ਤਰ੍ਹਾਂ ਆਪਣੀ ਚਪੇਟ ਵਿੱਚ ਲੈ ਲਿਆ ਹੈ। ਜਿਲ੍ਹੇ ‘ਚ ਉਸ ਸਮੇਂ ਕੋਰੋਨਾ ਦਾ ਧਮਾਕਾ ਹੋਇਆ, ਜਦੋਂ ਇਕੱਠੇ 33 ਕੋਰੋਨਾ ਪੌਜੀਟਿਵ ਮਰੀਜਾਂ ਦੀ ਪੁਸ਼ਟੀ ਹੋਈ। ਜਿਲ੍ਹੇ ਵਿੱਚ ਹੁਣ ਕੁਲ ਕੋਰੋਨਾ ਪੀੜਿਤਾਂ ਦੀ ਗਿਣਤੀ 95 ‘ਤੇ ਪਹੁੰਚ ਗਈ ਹੈ।ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਕੋਵਿਡ ਕੇਅਰ ਸੈਂਟਰ ਦਾ ਦੌਰਾ ਕਰਦੇ ਕਿਹਾ ਕਿ ਇੱਥੇ 800 ਮਰੀਜ਼ਾਂ ਨੂੰ ਸੰਭਾਲਣ ਲਈ ਪ੍ਰਬੰਧ ਪੂਰੀ ਤਰ੍ਹਾਂ ਤਿਆਰ ਹੈ ਅਤੇ ਆਕਸੀਜਨ ਦੇ ਵੀ 50 ਸਿਲੰਡਰ ਪਹੁੰਚਾਏ ਜਾ ਚੁੱਕੇ ਹਨ।

Simarjeet Bains ਨੇ ਪਹਿਲੀ ਵਾਰ Harsimrat Badal ਤੇ Captain ਦੀ ਕੀਤੀ ਤਾਰੀਫ਼! ਸੋਸ਼ਲ ਮੀਡੀਆ ‘ਤੇ ਭੰਡਣ ਵਾਲੇ ਠੋਕੇ

ਪੀ.ਜੀ.ਆਈ. ਦੇ ਸੈਟੇਲਾਇਟ ਕੇਂਦਰ ਅਤੇ ਭਾਈ ਗੁਰਦਾਸ ਕਾਲਜ ਵਿੱਚ ਵੀ 1,000 ਅਤੇ ਬਿਸਤਰਿਆਂ ਦਾ ਪ੍ਰਬੰਧ ਕਰਨ ਲਈ ਆਧਿਕਾਰੀਆਂ ਨੂੰ ਹਿਦਾਇਤਾਂ ਦਿੱਤੀਆਂ ਜਾ ਰਹੀਆਂ ਹਨ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕੋਵਿਡ ਕੇਅਰ ਸੈਂਟਰ ‘ਚ ਪੌਜ਼ੀਟਿਵ ਮਰੀਜ਼ਾਂ ਨੂੰ ਤਬਦੀਲ ਕਰਨ ਸਬੰਧਿਤ ਮੁੱਢਲੀਆਂ ਪ੍ਰਬੰਧ ਮੌਜੂਦ ਹਨ ਅਤੇ ਹੁਣ ਸਮੂਹ ਟੀਮਾਂ ਅਤੇ ਸਥਾਨਾਂ ਨੂੰ ਉਚਿਤ ਰੂਪ ਦੇਣ ‘ਚ ਜੁਟਿਆ ਹੋਇਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button