
ਸ੍ਰੀ ਦਰਬਾਰ ਸਾਹਿਬ ਵਿਖੇ ਸੁਰੱਖਿਆ ਸੇਵਾ ਦਲ ਦੇ ਸੇਵਾਦਾਰ ਦੋ ਵੱਖਰੇ- ਪੀਲ਼ੇ ਤੇ ਗੂੜੇ ਨੀਲੇ, ਰੰਗ ਦੇ ਚੋਲਿਆਂ ‘ਚ ਹੁਣ ਦਿਖਣਗੇ। ਸੇਵਾਦਾਰ ਹਫ਼ਤੇ ‘ਚ ਦੋ-ਦੋ ਦਿਨ ਵਾਰੀ ਸਿਰ ਇਹ ਚੋਲੇ ਪਹਿਨਣਗੇ। ਜੇਕਰ ਚੋਲਾ ਪੀਲ਼ਾ ਹੈ ਤਾਂ ਦਸਤਾਰ ਨੀਲੀ ਹੋਵੇਗੀ। ਜੇਕਰ ਚੋਲਾ ਨੀਲਾ ਹੈ ਤਾਂ ਦਸਤਾਰ ਪੀਲ਼ੀ ਹੋਵੇਗੀ।ਸੇਵਾਦਾਰਾਂ ਨੂੰ ਇਹ ਚੋਲੇ ਵੰਡੇ ਜਾ ਚੁੱਕੇ ਹਨ ਤੇ ਜਿਨ੍ਹਾਂ ਨੂੰ ਨਹੀਂ ਮਿਲੇ ਉਨ੍ਹਾਂ ਨੂੰ ਵੀ ਜਲਦ ਹੀ ਵੰਡ ਦਿੱਤੇ ਜਾਣਗੇ। ਚੋਲੇ ਦੇ ਦੋਵੇਂ ਪਾਸੇ ਮੋਢਿਆਂ ਉੱਤੇ ਖੰਡਿਆਂ ਦੀ ਘੜ੍ਹਾਈ ਕੀਤੀ ਗਈ ਹੈ, ਜਦਕਿ ਛਾਤੀ ਉੱਤੇ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਲਿਖਿਆ ਗਿਆ ਹੈ।ਸੇਵਾਦਾਰ ਚਿੱਟੇ ਰੰਗ ਦਾ ਹਜ਼ੂਰੀਆ ਵੀ ਪਹਿਨਣਗੇ। ਇਸ ਦੇ ਨਾਲ ਸੇਵਾਦਾਰਾਂ ਨੂੰ ਕਮਰਕੱਸੇ ਦੇ ਰੂਪ ‘ਚ ਕੱਪੜੇ ਦੀਆਂ ਵਿਸ਼ੇਸ਼ ਪੇਟੀਆਂ (ਬੈਲਟਾਂ) ਤੇ ਦਸਤਾਰਾਂ ਉੱਤੇ ਸਜਾਉਣ ਲਈ ਖੰਡੇ ਵੀ ਦਿੱਤੇ ਜਾਣਗੇ। ਇਸ ਨਾਲ ਸੇਵਾਦਾਰਾਂ ਦੀ ਦਿਖ ਹੋਰ ਵੀ ਦਾਰਸ਼ਨਿਕ ਤੇ ਪ੍ਰਭਾਵੀ ਦਿਖੇਗੀ।
ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ, ਰਜਿੰਦਰ ਸਿੰਘ ਰੂਬੀ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸੇਵਾਦਾਰਾਂ ਦੇ ਚੋਲਿਆਂ ਦੇ ਰੰਗ ਹੁਣ ਬਦਲ ਦਿੱਤੇ ਗਏ ਹਨ। ਇਹ ਚੋਲਿਆਂ ਦੇ ਹੁਣ ਦੋ ਰੰਗ ਹੋਣਗੇ ਤੇ ਵਾਰੀ-ਵਾਰੀ ਦੋ-ਦੋ ਦਿਨ ਸੇਵਾਦਾਰ ਇਹ ਚੋਲੇ ਪਹਿਨਣਗੇ।
ਉਨ੍ਹਾਂ ਨੇ ਕਿਹਾ ਕਿ ਪਹਿਲਾਂ ਸੇਵਾਦਾਰੇ ਦੇ ਚੋਲੇ ਥੋੜ੍ਹ ਹਲਕੇ ਰੰਗ ਦੇ ਹੁੰਦੇ ਸਨ ਤੇ ਸ਼ਰਧਾਲੂ ਸੇਵਾਦਾਰ ਤੇ ਆਮ ਲੋਕਾਂ ‘ਚ ਫ਼ਰਕ ਨਹੀਂ ਕਰ ਪਾਉਂਦੇ ਸਨ। ਪਰ, ਹੁਣ ਸ਼ੁਰਧਾਲੂ ਦੂਰੋਂ ਹੀ ਸੇਵਾਦਾਰਾਂ ਦੀ ਪਹਿਚਾਣ ਕਰ ਸਕਨਗੇ ਤੇ ਉਨ੍ਹਾਂ ਤੋਂ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਦੇ ਮਦਦ ਲੈ ਸਕਣਗੇ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




