Breaking NewsD5 specialNewsPunjab

ਸ੍ਰੀ ਦਰਬਾਰ ਸਾਹਿਬ ਦੀ ਪ੍ਰੀਕਰਮਾ ‘ਚ Tik Tok ਵੀਡੀਓ ਬਣਾਉਣ ਵਾਲੀ ਲੜਕੀ ‘ਤੇ SGPC ਨੇ ਲਿਆ ਸਖਤ ਨੋਟਿਸ

ਅੰਮ੍ਰਿਤਸਰ : ਸ੍ਰੀ ਦਰਬਾਰ ਸਾਹਿਬ ਦੀ ਪ੍ਰੀਕਰਮਾ ‘ਚ ਲੜਕੀ ਵੱਲੋਂ ਗਾਣੇ ਤੇ ਨੱਚਦੀ ਦੀ ਵੀਡੀਓ ਬਣਾ ਕੇ Tik Tok ਪਾਉਣ ਤੇ ਸ਼੍ਰੋਮਣੀ ਕਮੇਟੀ ਵਲੋਂ ਸਖਤ ਨੋਟਿਸ ਲਿਆ ਗਿਆ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਕੋਲ TikTok ਬਣਾਉਣ ਵਾਲਿਆਂ ਖਿਲਾਫ ਦਰਖ਼ਾਸਤ ਦੇ ਕੇ ਬਣਦੀ ਸਖਤ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ।

ਦਰਬਾਰ ਸਾਹਿਬ `ਚ TIK-TOK ਬਣਾਉਣ ਵਾਲੀ ਕੁੜੀ ਨੇ ਚੁੱਕਿਆ ਵੱਡਾ ਕਦਮ |

ਸਾਈਬਰ ਕਰਾਈਮ ਸੈੱਲ ਵਲੋਂ ਇਸ ਵੀਡੀਓ ਦੀ ਜਾਂਚ ਕਰਕੇ ਦੋਸ਼ੀ ਦੀ ਪਛਾਣ ਕੀਤੀ ਜਾਵੇਗੀ ਤਾਂ ਜੋ ਅਗਲੇਰੀ ਬਣਦੀ ਕਾਰਵਾਈ ਕੀਤੀ ਜਾ ਸਕੇ। ਸ਼੍ਰੋਮਣੀ ਕਮੇਟੀ ਦੇ ਬੁਲਾਰੇ ਕੁਲਵਿੰਦਰ ਸਿੰਘ ਨੇ ਦੱਸਿਆ ਹੈ ਕਿ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿਚ ਫੋਟੋਗ੍ਰਾਫੀ ਤੇ ਪਾਬੰਦੀ ਲਗਾਈ ਗਈ ਹੈ ਅਤੇ ਇਸ ਸਬੰਧੀ ਸੂਚਨਾ ਬੋਰਡ ਲਗਾਏ ਗਏ ਹਨ ਅਤੇ ਪ੍ਰੀਕਰਮਾ ‘ਚ ਤਾਇਨਾਤ ਸੇਵਾਦਾਰ ਵੀ ਇਸ ਸਬੰਧੀ ਪੂਰਾ ਧਿਆਨ ਰੱਖਦੇ ਹਨ।

ਸ੍ਰੀ ਹਰਿਮੰਦਰ ਸਾਹਿਬ ‘ਚ ਅਸ਼ਲੀਲ ਡਾਂਸ | ਕਿੱਥੇ ਗਈ SGPC ? Viral Video of Darbar Sahib Amritsar

ਪਰ ਫੇਰ ਵੀ ਕਈ ਵਾਰ ਕੁਝ ਸ਼ਰਾਰਤੀ ਅਨਸਰ ਜਾਣ ਬੁਝ ਕੇ ਅਤੇ ਜਾਂ ਫੇਰ ਕੁਝ ਦੂਸਰੇ ਧਰਮਾਂ ਨਾਲ ਸਬੰਧਿਤ ਲੋਕ ਜੋ ਕਿ ਸਿੱਖ ਮਰਿਆਦਾ ਤੋਂ ਅਣਜਾਣ ਹੁੰਦੇ ਹਨ। ਉਹ ਇਸ ਤਰ੍ਹਾਂ ਦੀਆਂ ਹਰਕਤਾਂ ਕਰਦੇ ਹਨ। ਜਿਨ੍ਹਾਂ ਨਾਲ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ। ਉਨ੍ਹਾਂ ਦੱਸਿਆ ਕਿ ਇਸ ਤਰਾਂ ਦੀ ਕੋਝੀ ਹਰਕਤ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button