PunjabTop News

ਸ੍ਰੀ ਦਰਬਾਰ ਸਾਹਿਬ ਕੰਪਲੈਕਸ ’ਚ ਗੁਰਬਾਣੀ ਦੇ ਗੁਟਕਾ ਸਾਹਿਬ ਦੀ ਬੇਅਦਬੀ ਕਰਨ ਵਾਲਾ ਹਿਰਾਸਤ ਚ

ਸ੍ਰੀ ਦਰਬਾਰ ਸਾਹਿਬ ਕੰਪਲੈਕਸ ਅੰਦਰ ਗੁਟਕਾ ਸਾਹਿਬ ਦੀ ਬੇਅਦਬੀ ਕਰਨ ਵਾਲਾ ਵਿਅਕਤੀ ਸਕਿਜ਼ੋਫਰੀਨੀਆ ਨਾਮ ਦੀ ਬੀਮਾਰੀ ਤੋਂ ਪੀੜਤ ਹੈ। ਘਟਨਾ ਵਿੱਚ ਸੰਗਤ ਰੂਪੀ ਆਈ ਇੱਕ ਬੀਬੀ ਦੇ ਪੱਲੇ ਨੂੰ ਬੰਨ੍ਹੇ ਹੋਏ ਅੰਗ ਪ੍ਰਾਪਤ ਹੋਣ ਦਾ ਦੋਸ਼ ਹੈ, ਜਿਸ ਸਬੰਧੀ ਸ੍ਰੀ ਦਰਬਾਰ ਸਾਹਿਬ ਪ੍ਰਬੰਧ ਵੱਲੋਂ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ, ਜਿਸ ਮਗਰੋਂ ਸ਼ਹੀਦ ਊਧਮ ਸਿੰਘ ਨਗਰ ਅੰਮ੍ਰਿਤਸਰ ਨਿਵਾਸੀ ਮਨਦੀਪ ਸਿੰਘ ਨਾਮੀ ਇੱਕ ਸਿੱਖ ਨੂੰ ਪੰਜਾਬ ਪੁਲਿਸ ਨੇ ਹਿਰਾਸਤ ਵਿੱਚ ਲਿਆ ਹੈ, ਜੋ ਕਿ ਉਸ ਬੀਬੀ ਦਾ ਗੁਆਂਢੀ ਹੈ ਜਿਸ ਦੇ ਪੱਲੇ ਨਾਲ ਗੁਟਕਾ ਸਾਹਿਬ ਦਾ ਅੰਗ ਬੰਨ੍ਹਿਆ ਦਰਜ ਕੀਤਾ ਗਿਆ ਹੈ। ਸ੍ਰੀ ਦਰਬਾਰ ਸਾਹਿਬ ਦੇ ਸੇਵਾਦਾਰ ਅਤੇ ਪ੍ਰਬੰਧਕਾਂ ਦੀ ਚੌਕਸੀ ਕਰਕੇ ਇਸ ਮਾਮਲੇ ਵਿੱਚ ਅੰਦਰਲਾ ਭੇਤ ਛੇਤੀ ਹੀ ਖੁੱਲ੍ਹ ਗਿਆ।

ਪ੍ਰਾਪਤ ਜਾਣਕਾਰੀ ਸ਼ਹੀਦ ਊਧਮ ਸਿੰਘ ਨਗਰ ਅੰਮ੍ਰਿਤਸਰ ਵਾਸੀ ਇੱਕ ਬਜ਼ੁਰਗ ਸਿੱਖ ਜੋੜਾ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਆਇਆ ਸੀ, ਉਹ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਮੱਥਾ ਟੇਕਣ ਤੋਂ ਬਾਅਦ ਅੰਦਰ ਸੰਗਤ ਵਿੱਚ ਬੈਠ ਗਏ। ਇਸੇ ਦੌਰਾਨ ਮਨਦੀਪ ਸਿੰਘ ਵੀ ਉਨ੍ਹਾਂ ਦੇ ਨਾਲ-ਨਾਲ ਹੀ ਅੰਦਰ ਆਇਆ ਸੀ। ਦੋਸ਼ ਹੈ ਕਿ ਜਿੱਥੇ ਸਿੱਖ ਬੀਬੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ
ਸ਼ਰਧਾਲੂ ਸਿੱਖ ਜੋੜਾ ਸੰਗਤ ਪੂਰੀ ਕਰਨ ਉਪਰੰਤ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਚੱਲ ਪਿਆ ਕਿ ਜਾਂਦੇ-ਜਾਂਦੇ ਬੀਬੀ ਦੇ ਘਰਵਾਲੇ ਨੇ ਨੋਟਿਸ ਕੀਤਾ ਕਿ ਉਸ ਦੀ ਘਰਵਾਲੀ ਦੇ ਪੱਲੇ ਨਾਲ ਕੁਝ ਬੰਨ੍ਹਿਆ ਹੋਇਆ ਹੈ। ਬੰਦੇ ਨੇ ਆਪਣੀ ਘਰਵਾਲੀ ਨੂੰ ਪੁੱਛਿਆ ਕਿ ਆ ਕੀ ਬੰਨ੍ਹਿਆ ਹੈ ਤਾਂ ਅੱਗੋਂ ਬੀਬੀ ਵੀ ਹੈਰਾਨ ਹੋਈ ਕਿ ਉਸ ਨੂੰ ਨਹੀਂ ਪਤਾ। ਜਦੋਂ ਉਨ੍ਹਾਂ ਨੇ ਗੰਢ ਖੋਲ੍ਹੀ ਤਾਂ ਅੰਦਰੋਂ ਗੁਟਕਾ ਸਾਹਿਬ ਦੇ ਅੰਗ ਨਿਕਲੇ, ਜਿਸ ਤੋਂ ਬਾਅਦ ਉਨ੍ਹਾਂ ਨੇ ਤੁਰੰਤ ਮੌਕੇ ਉੱਤੇ ਮੌਜੂਦ ਸੇਵਾਦਾਰ ਤੱਕ ਪਹੁੰਚ ਕੀਤੀ, ਜੋ ਉਨ੍ਹਾਂ ਨੂੰ ਸ੍ਰੀ ਦਰਬਾਰ ਸਾਹਿਬ ਸਮੂਹ ਅੰਦਰ ਮੌਜੂਦ ਸੀਸੀਟੀਵੀ ਕੰਟ੍ਰੋਲ ਵਾਲੇ ਕਮਰੇ ਵਿੱਚ ਲੈ ਗਿਆ।

ਜਦੋਂ ਸ੍ਰੀ ਦਰਬਾਰ ਸਾਹਿਬ ਦੇ ਸੀਸੀਟੀਵੀ ਕੰਟ੍ਰੋਲ ਦੇ ਸੇਵਾਦਾਰਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਅੰਦਰ ਜਿੱਥੇ ਸਿੱਖ ਜੋੜਾ ਬੈਠਾ ਸੀ ਉੱਥੋਂ ਦੀ ਫੁਟੇਜ ਵਾਚੀ ਤਾਂ ਸਾਹਮਣੇ ਆਇਆ ਕਿ ਮਨਦੀਪ ਸਿੰਘ ਬੀਬੀ ਦੇ ਪੱਲੇ ਨਾਲ ਕੁਝ ਬੰਨ੍ਹ ਰਿਹਾ ਹੈ। ਬੀਬੀ ਨੇ ਮਨਦੀਪ ਸਿੰਘ ਨੂੰ ਫੁਟੇਜ ਤੋਂ ਦੇਖ ਕੇ ਪਛਾਣ ਲਿਆ ਕਿ ਇਹ ਵਿਅਕਤੀ ਉਨ੍ਹਾਂ ਦਾ ਗੁਆਂਢੀ ਹੈ, ਜਿਸ ਤੋਂ ਬਾਅਦ ਉਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਅਤੇ ਪੁਲਿਸ ਨੇ ਉਸ ਨੂੰ ਘਰੋਂ ਜਾ ਕੇ ਕਾਬੂ ਕਰ ਲਿਆ।
ਇਸ ਘਟਨਾ ਦੇ ਵਿੱਚ ਜ਼ਰੂਰੀ ਪੱਖ ਇਹ ਹੈ ਕਿ ਮਨਦੀਪ ਸਿੰਘ ਵੱਲੋਂ ਗੁਟਕਾ ਸਾਹਿਬ ਕਿੱਥੇ ਪਾੜਿਆ ਗਿਆ ਅਤੇ ਉਸ ਦੀ ਮਨਸ਼ਾ ਕੀ ਸੀ? ਸ੍ਰੀ ਦਰਬਾਰ ਸਾਹਿਬ ਦੇ ਪ੍ਰਬੰਧ ਵੱਲੋਂ ਹੁਣ ਤੱਕ ਫੁਟੇਜ ਦੀ ਜਾਂਚ ਵਿੱਚ ਇਹ ਸਾਹਮਣੇ ਨਹੀਂ ਆਇਆ ਕਿ ਮਨਦੀਪ ਸਿੰਘ ਵੱਲੋਂ ਗੁਟਕਾ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਕਿਤੇ ਪਾੜਿਆ ਗਿਆ ਹੋਵੇ। ਇਹ ਜਾਪਦਾ ਹੈ ਕਿ ਉਹ ਗੁਟਕਾ ਸਾਹਿਬ ਬਾਹਰੋਂ ਹੀ ਪਾੜ ਕੇ ਉਸ ਦੇ ਅੰਗ ਨਾਲ ਲੈ ਕੇ ਆਇਆ ਹੋਵੇ। ਹੁਣ ਪੰਜਾਬ ਪੁਲਿਸ ਜਾਂਚ ਕਰ ਰਹੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button