ਸ੍ਰੀ ਕਰਤਾਰਪੁਰ ਸਾਹਿਬ ਦੀ ਪਰਿਕਰਮਾ ‘ਚ ਨੌਜਵਾਨ ਨੇ ਸਾਈਕਲ ਚਲਾ ਬਣਾਈ Tik-Tok, Video Viral

ਡੇਰਾ ਬਾਬਾ ਨਾਨਕ : ਬੀਤੇ ਦਿਨੀਂ ਸ੍ਰੀ ਦਰਬਾਰ ਸਾਹਿਬ ਵਿਖੇ ਇੱਕ ਲੜਕੀ ਦੇ ਵੱਲੋਂ ਟਿਕ- ਟਾਕ ਵੀਡੀਓ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਸੀ। ਜਿਸਤੋਂ ਬਾਅਦ ਉਸਨੇ ਮੁਆਫੀ ਮੰਗ ਲਈ ਸੀ। ਪਰ ਹੁਣ ਅਜਿਹਾ ਹੀ ਇੱਕ ਮਾਮਲਾ ਪਾਕਿਸਤਾਨ ‘ਚ ਸਥਿਤ ਕਰਤਾਰਪੁਰ ਸਾਹਿਬ ਦੀ ਪਰਿਕਰਮਾ ‘ਚ ਵੀਡੀਓ ਬਣਾਉਣ ਦਾ ਸਾਹਮਣੇ ਆਇਆ ਹੈ।
ਕੈਪਟਨ ਦੀ ਵਧੀ ਮੁਸ਼ਕਿਲ, ਆਪਣੇ ਹੀ 2 ਐੱਮਪੀ ਹੋਏ ਖਿਲਾਫ, ਦਿੱਤੀ ਵੱਡੀ ਚਿਤਾਵਨੀ
ਇਸ ਵੀਡੀਓ ਵਿਚ ਦੋ ਨੌਜਵਾਨ ਗੁਰਦੁਆਰਾ ਸਾਹਿਬ ਦੀ ਪਰਿਕਰਮਾ ਅੰਦਰ ਸਾਈਕਲ ਚਲਾ ਕੇ ‘ਜ਼ਿੰਦ ਮਾਹੀ’ ਪੰਜਾਬੀ ਗਾਣੇ ਦੇ ਵੀਡੀਓ ਬਣਾ ਰਹੇ ਹਨ। ਜਿਵੇਂ ਹੀ ਇਹ ਵੀਡੀਓ ਵਾਇਰਲ ਹੋਣ ਦਾ ਮਾਮਲਾ ਸਾਹਮਣੇ ਆਇਆ ਤਾਂ ਉਸ ਤੋਂ ਬਾਅਦ ਸਿੱਖ ਸੰਗਤ ਅੰਦਰ ਗੁੱਸੇ ਦੀ ਲਹਿਰ ਹੈ।
Disgusting & Blasphemous!
These young men cant be so ignorant that they don’t realise the divinity of Gurdwara Sri Kartarpur Sahib
Biking in Gurdwara Sahib for a silly video is discourteous. We want these young men to apologise & Gurdwara Authorities to be more strict @ANI pic.twitter.com/MpPheF50Sd— Manjinder S Sirsa (@mssirsa) January 28, 2020
ਇਸ ਸਬੰਧੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਪਾਕਿ ਸਰਕਾਰ ਤੋਂ ਇਸ ਵੀਡੀਓ ਬਣਾਉਣ ਵਾਲੇ ਨੌਜਵਾਨਾਂ ਖਿਲਾਫ਼ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਸਰਕਾਰ ਨੂੰ ਉਨ੍ਹਾਂ ਲੋਕਾਂ ਖਿਲਾਫ਼ ਕਾਰਵਾਈ ਕਰਨੀ ਚਾਹੀਦੀ ਹੈ, ਜੋ ਇਸ ਕੰਮ ਲਈ ਜ਼ਿੰਮੇਵਾਰ ਹਨ।
ਆਹ ਚੀਜ਼ ਪਾ ਰਹੀ ਹੈ ਘਰਾਂ ‘ਚ ਸੋਗ, ਜੇ ਖਰੀਦਣਾ ਬੰਦ ਨਾ ਕੀਤੀ ਤਾਂ, ਲੈ ਸਕਦੀ ਹੈ ਹੋਰ ਵੀ ਜਾਨਾਂ
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.