ਸੋਸ਼ਲ ਮੀਡੀਆ ਤੇ ਫੇਮ ਦੇ ਚੱਕਰ ਚ ਅਵਾ-ਤਵਾ ਬੋਲਣ ਵਾਲੀ ਨੈਂਨਸੀ ਅਗਨੀਹੋਤਰੀ ਦਾ ਦਾ ਚਾਕੂ ਮਾਰ ਹੋਇਆ ਕਤਲ

ਕੈਨੇਡਾ ਵਿੱਚ ਰਹਿ ਹਮੇਸ਼ਾ ਸੋਸ਼ਲ ਮੀਡੀਆ ਤੇ ਫੇਮ ਦੇ ਚੱਕਰ ਚ ਭੰਡੀ ਪ੍ਰਚਾਰ ਕਰਨ ਵਾਲੀ 45 ਸਾਲਾ ਨੈਂਸੀ ਗਰੇਵਾਲ ਉਰਫ ਸੁਨੀਤਾ ਅਗਨੀਹੋਤਰੀ ਦਾ ਉਸਦੇ ਆਪਣੇ ਘਰ ਵਿੱਚ ਦਾਖ਼ਲ ਹੋ ਕੇ ਅਣਪਛਾਤੇ ਹਮਲਾਵਰ ਵੱਲੋਂ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ।
ਪੁਲਿਸ ਮੁਤਾਬਕ ਮੰਗਲਵਾਰ ਰਾਤ ਲਗਭਗ 9:30 ਵਜੇ ਟੌਡ ਲੇਨ ਦੇ 2400 ਬਲਾਕ ਵਿੱਚ ਚਾਕੂ ਮਾਰਨ ਦੀ ਘਟਨਾ ਦੀ ਰਿਪੋਰਟ ਮਿਲੀ ਸੀ। ਜਾਣਕਾਰੀ ਮਿਲਦੇ ਹੀ ਪੁਲਿਸ ਅਤੇ ਪੈਰਾਮੈਡਿਕਸ ਦੀ ਟੀਮ ਤੁਰੰਤ ਮੌਕੇ ‘ਤੇ ਪਹੁੰਚ ਗਈ।
ਜਦੋਂ ਪਹਿਲੇ ਜਵਾਬ ਦੇਣ ਵਾਲੇ ਅਧਿਕਾਰੀ ਘਰ ਵਿੱਚ ਦਾਖਲ ਹੋਏ ਤਾਂ ਉਨ੍ਹਾਂ ਨੂੰ ਇੱਕ ਔਰਤ ਚਾਕੂ ਦੇ ਗੰਭੀਰ ਜ਼ਖ਼ਮਾਂ ਨਾਲ ਪੀੜਤ ਹਾਲਤ ਵਿੱਚ ਮਿਲੀ। ਐਸੈਕਸ-ਵਿੰਡਸਰ ਐਮਰਜੈਂਸੀ ਮੈਡੀਕਲ ਸੇਵਾਵਾਂ ਦੀ ਟੀਮ ਨੇ ਜਖ਼ਮੀ ਔਰਤ ਨੂੰ ਤੁਰੰਤ ਹਸਪਤਾਲ ਪਹੁੰਚਾਇਆ, ਪਰ ਇਲਾਜ ਦੌਰਾਨ ਉਸ ਨੇ ਦਮ ਤੋੜ ਦਿੱਤਾ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




