ਸੋਨੂੰ ਸੂਦ ਦੇ ਦਰਸ਼ਨ ਕਰਨ 700 ਕਿਲੋਮੀਟਰ ਪੈਦਲ’ ਚੱਲਿਆ ਵਿਦਿਆਰਥੀ , ‘ਉਹ ਮੇਰੇ ਭਗਵਾਨ ਹਨ…
ਮੁੰਬਈ : ਕੋਰੋਨਾ ਸੰਕਟ ਦੇ ਚੱਲਦਿਆਂ ਲੱਖਾਂ ਬੇਵੱਸ ਲੋਕਾਂ ਦੀ ਸਹਾਇਤਾ ਕਰ ਚੁੱਕੇ ਅਦਾਕਾਰ ਸੋਨੂੰ ਸੂਦ ਹੁਣ ਲੋਕਾਂ ਲਈ ‘ਭਗਵਾਨ’ ਬਣ ਚੁੱਕੇ ਹਨ। ਸੋਨੂੰ ਸੂਦ ਤੋਂ ਆਏ ਦਿਨ ਹਜ਼ਾਰਾਂ ਲੋਕ ਸਹਾਇਤਾ ਮੰਗਦੇ ਹਨ ਅਤੇ ਉਹ ਵੀ ਫਰੰਟਲਾਇਨ ‘ਤੇ ਆ ਕੇ ਲੋਕਾਂ ਨੂੰ ਹਰ ਸੰਭਵ ਮਦਦ ਪ੍ਰਦਾਨ ਕਰਾਵਾਉਂਦੇ ਹਨ। ਇਸੇ ਉਮੀਦ ਨਾਲ ਤੇਲੰਗਾਨਾ ਦੇ ਵਿਕਾਰਾਬਾਦ ਜ਼ਿਲ੍ਹੇ ਦਾ ਇੱਕ ਵਿਦਿਆਰਥੀ ਸੋਨੂੰ ਸੂਦ ਨੂੰ ਮਿਲਣ ਲਈ ਹੈਦਰਾਬਾਦ ਤੋਂ ਮੁੰਬਈ ਤੱਕ ਪੈਦਲ ਚੱਲਕੇ ਜਾ ਰਿਹਾ ਹੈ।
ਪੜ੍ਹਾਈ ‘ਚ ਨਹੀਂ ਲੱਗਦਾ ਮਨ ! ਮਿਲੇਗੀ ਚੰਗੀ ਨੌਕਰੀ ! ਮਿਲੇਗੀ ਕਾਮਯਾਬੀ ! ਸਟੂਡੈਂਟ ਜਰੂਰ ਦੇਖਣ !
ਦੋਮਾ ਮੰਡਲ ਸਥਿਤ ਦੋਰਨਾਲਪੱਲੀ ਪਿੰਡ ਦਾ ਰਹਿਣ ਵਾਲਾ ਵੇਂਕਟੇਸ਼ ਇੰਟਰਮੀਡੀਏਟ ਦਾ ਸੈਕਿੰਡ ਈਅਰ ਦਾ ਵਿਦਿਆਰਥੀ ਹੈ। ਉਸ ਦੀ ਮਾਂ ਦਾ ਦਿਹਾਂਤ ਹੋ ਗਿਆ ਹੈ, ਪਿਤਾ ਆਟੋ ਰਿਕਸ਼ਾ ਚਲਾਉਂਦਾ ਹੈ। ਵੇਂਕਟੇਸ਼ ਦੇ ਪਿਤਾ ਨੇ ਕਿਸ਼ਤਾਂ ’ਤੇ ਆਟੋ ਰਿਕਸ਼ਾ ਲਿਆ ਸੀ, ਕੋਰੋਨਾ ਮਹਾਮਾਰੀ ਤੇ ਤਾਲਾਬੰਦੀ ਕਾਰਨ ਉਸ ਦਾ ਆਟੋ ਰਿਕਸ਼ਾ ਚੱਲਦਾ ਨਹੀਂ ਹੈ। ਪਰਿਵਾਰ ਦਾ ਕਾਫੀ ਉਧਾਰ ਦਾ ਬੋਝ ਵੱਧ ਗਿਆ, ਘਰ ਚਲਾਉਣਾ ਮੁਸ਼ਕਿਲ ਹੋ ਰਿਹਾ ਹੈ, ਕਿਸ਼ਤਾਂ ਨਹੀਂ ਭਰ ਹੋ ਰਹੀਆਂ ਤੇ ਫਾਇਨਾਂਸ ਵਾਲਿਆਂ ਨੇ ਆਟੋ ਰਿਕਸ਼ਾ ਵਾਪਸ ਲੈ ਲਿਆ ਹੈ। ਆਪਣੇ ਪਿਤਾ ਦੀ ਇਹ ਹਾਲਤ ਦੇਖ ਕੇ ਵੇਂਕਟੇਸ਼ ਕਾਫੀ ਦੁਖੀ ਹੋ ਗਿਆ।
ਹੁਣੇ-ਹੁਣੇ CM Captain ਨੇ ਕੀਤਾ ਵੱਡਾ ਐਲਾਨ! ਖੁਸ਼ ਕਰਤੇ ਲੋਕ! ਦਿੱਤੀ ਵੱਡੀ ਰਾਹਤ ! Punjabi News
ਵੇਂਕਟੇਸ਼ ਜੋ ਸੋਨੂੰ ਸੂਦ ਦਾ ਬਹੁਤ ਵੱਡਾ ਪ੍ਰਸ਼ੰਸਕ ਹੈ, ਕੋਰੋਨਾ ਮਹਾਮਾਰੀ ਦੌਰਾਨ ਸੋਨੂੰ ਸੂਦ ਗਰੀਬਾਂ ਦਾ ਮਸੀਹਾ ਬਣਿਆ ਹੋਇਆ ਹੈ। ਉਸ ਨੇ ਲੱਖਾਂ ਲੋਕਾਂ ਦੀ ਮਦਦ ਕੀਤੀ। ਵੇਂਕਟੇਸ਼ ਸੋਨੂੰ ਸੂਦ ਨੂੰ ਭਗਵਾਨ ਵਾਂਗ ਮੰਨਦਾ ਹੈ। ਵੇਂਕਟੇਸ਼ ਨੇ ਸੋਚ ਲਿਆ ਹੈ ਕਿ ਉਹ ਹੈਦਰਾਬਾਦ ਤੋਂ ਮੁੰਬਈ ਪੈਦਲ ਚੱਲਦਿਆਂ ਸੋਨੂੰ ਸੂਦ ਨਾਲ ਮੁਲਾਕਾਤ ਕਰੇਗਾ, ਉਸ ਨੂੰ ਆਪਣੀ ਪ੍ਰੇਸ਼ਾਨੀ ਦੱਸੇਗਾ ਤੇ ਮਦਦ ਮੰਗੇਗਾ ਤਾਂ ਕਿ ਉਸ ਦੇ ਪਰਿਵਾਰ ਨੂੰ ਰਾਹਤ ਮਿਲੇ। ਵੇਂਕਟੇਸ਼ ਦਾ ਕਹਿਣਾ ਹੈ ਕਿ ਭਾਵੇਂ ਹੀ ਸੋਨੂੰ ਸੂਦ ਉਨ੍ਹਾਂ ਦੀ ਮਦਦ ਨਾ ਕਰਨ, ਦੂਜਿਆਂ ਨੂੰ ਇੰਝ ਹੀ ਮਦਦ ਕਰਦੇ ਰਹਿਣ। ਵੇਂਕਟੇਸ਼ ਨੇ ਕਿਹਾ ਕਿ ਮੁੰਬਈ ਪਹੁੰਚਣ ਤਕ ਜਿੰਨੇ ਵੀ ਮੰਦਰ, ਮਸਜਿਦ, ਗੁਰਦੁਆਰੇ ਮਿਲਣਗੇ, ਉਥੇ ਉਹ ਸੋਨੂੰ ਸੂਦ ਦੀ ਸਲਾਮਤੀ ਲਈ ਦੁਆ ਮੰਗਦਾ ਆਵੇਗਾ।
ਕਿਉਂ ਫੜਿਆ Khaira ਨੇ Captain ਦਾ ਹੱਥ? ਸੁਣੋ Exclusive interview ’ਚ ਵੱਡੇ ਖੁਲਾਸੇ | Punjabi News
ਦੱਸ ਦੇਈਏ ਕਿ ਹੈਦਰਾਬਾਦ ਤੋਂ ਮੁੰਬਈ ਦੀ ਦੂਰੀ ਲਗਭਗ 700 ਕਿਲੋਮੀਟਰ ਹੈ। ਵੇਂਕਟੇਸ਼ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਤੋਂ ਬਾਅਦ ਸੋਨੂੰ ਸੂਦ ਤਕ ਪਹੁੰਚ ਗਈ ਹੈ। ਉਨ੍ਹਾਂ ਨੇ ਫੇਸਬੁੱਕ ’ਤੇ ਵੇਂਕਟੇਸ਼ ਦੀ ਵੀਡੀਓ ਅਪਲੋਡ ਕਰਕੇ ਕਿਹਾ, ‘ਮੈਨੂੰ ਇੰਨਾ ਪਿਆਰ ਕਰਨ ਲਈ ਧੰਨਵਾਦ ਪਰ ਆਪਣੀ ਜਾਨ ਜੋਖਮ ’ਚ ਨਾ ਪਾਓ। ਮੈਨੂੰ ਪਤਾ ਹੈ ਕਿ ਮੈਨੂੰ ਬਹੁਤ ਲੋਕ ਪਿਆਰ ਕਰਦੇ ਹਨ, ਉਨ੍ਹਾਂ ਸਾਰਿਆਂ ਨੂੰ ਮੇਰਾ ਪਿਆਰ।’
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.