Breaking NewsD5 specialNewsPress ReleasePunjab

ਸੂਬੇ ਦੇ ਸਾਰੇ ਸਰਕਾਰੀ ਹਸਪਤਾਲਾਂ ‘ਚ ‘ਵਿਸ਼ਵ ਕੈਂਸਰ ਦਿਵਸ’ ਮਨਾਇਆ ਗਿਆ

ਸਿਹਤ ਵਿਭਾਗ ਵਲੋਂ ਸਾਲ 2020-21 ਦੌਰਾਨ 7,84,951 ਵਿਅਕਤੀਆਂ ਦੀ ਕੀਤੀ ਗਈ ਜਾਂਚ
ਸਕ੍ਰੀਨਿੰਗ ਮੁਹਿੰਮ ਦੌਰਾਨ 3217 ਕੈਂਸਰ ਦੇ ਮਰੀਜ਼ ਪਾਏ ਗਏ 
ਚੰਡੀਗੜ:ਸਿਹਤ ਵਿਭਾਗ ਵਲੋਂ ਕੈਂਸਰ ਦੀ ਨਾਮੁਰਾਦ ਬਿਮਾਰੀ ਪ੍ਰਤੀ ਲੋਕਾਂ ਵਿੱਚ ਜਾਗਰੂਕਤਾ ਫੈਲਾਉਣ, ਰੋਕਥਾਮ, ਖੋਜ ਅਤੇ ਇਲਾਜ ਨੂੰ ਉਤਸ਼ਾਹਿਤ ਕਰਨ ਲਈ ਰਾਜ ਦੇ ਸਾਰੇ ਸਰਕਾਰੀ ਹਸਪਤਾਲਾਂ ਵਿੱਚ ‘ਵਿਸ਼ਵ ਕੈਂਸਰ ਦਿਵਸ’ ਮਨਾਇਆ ਗਿਆ। ਜਿੱਥੇ ਕੈਂਸਰ ਦੀ ਰੋਕਥਾਮ ਲਈ ਸਕ੍ਰੀਨਿੰਗ ਮੁਹਿੰਮ ਵੀ ਚਲਾਈ ਜਾ ਰਹੀ ਹੈ ਤਾਂ ਜੋ ਕੈਂਸਰ ਦੇ ਮਰੀਜਾਂ ਦੀ ਸਮੇਂ ਰਹਿੰਦਿਆਂ ਜਾਂਚ ਕਰਕੇ ਕੈਂਸਰ ਵਰਗੀ ਭਿਆਨਕ ਬਿਮਾਰੀ ਤੋਂ ਨਿਜਾਤ ਪਾਈ ਜਾ ਸਕੇ ।ਸਿਹਤ ਮੰਤਰੀ ਸ: ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਕੈਂਸਰ ਕਾਰਨ ਹੋਣ ਵਾਲੀਆਂ ਮੌਤਾਂ ਨੂੰ ਰੋਕਣ ਦੇ ਉਦੇਸ਼ ਨਾਲ ਪੰਜਾਬ ਸਰਕਾਰ ਵਲੋਂ ਸਿਹਤ ਕਰਮਚਾਰੀਆਂ ਦੀ ਮਦਦ ਨਾਲ ਆਈ.ਈ.ਸੀ (ਸੂਚਨਾ, ਸਿੱਖਿਆ ਅਤੇ ਸੰਚਾਰ) ਸਬੰਧੀ ਗਤੀਵਿਧੀਆਂ ਅਪਣਾਕੇ ਕੈਂਸਰ ਬਾਰੇ ਜਾਗਰੂਕਤਾ ਅਤੇ ਸਿੱਖਿਆ ਪ੍ਰਦਾਨ ਕੀਤੀ ਜਾ ਰਹੀ ਹੈ। ਉਨਾਂ ਦੱਸਿਆ ਕਿ ਸਿਹਤ ਵਿਭਾਗ ਵਲੋਂ ਵਿੱਤੀ ਸਾਲ 2020-21 ਦੌਰਾਨ ਸਕ੍ਰੀਨਿੰਗ ਪ੍ਰੋਗਰਾਮ ਤਹਿਤ  7,84,951 ਵਿਅਕਤੀਆਂ ਦੀ ਜਾਂਚ ਕੀਤੀ ਗਈ ਜਿਨਾਂ ਵਿਚੋਂ 3217 ਕੈਂਸਰ ਦੇ ਮਰੀਜ਼ ਪਾਏ ਗਏ । ਉਨਾਂ ਕਿਹਾ ਕਿ ਇਹ ਸਕ੍ਰੀਨਿੰਗ ਮੁਹਿੰਮ ਅਜਿਹੇ ਨਵੇਂ ਕੈਂਸਰ ਮਰੀਜ਼ਾਂ ਲਈ ਵਰਦਾਨ ਸਿੱਧ ਹੋਈ ਹੈ ਕਿਉਂਕਿ ਉਹ ਹੁਣ ਆਪਣੀ ਸਿਹਤਯਾਬੀ ਲਈ ਸਮੇਂ ਰਹਿੰਦਿਆਂ ਇਲਾਜ ਕਰਵਾ ਰਹੇ ਹਨ।ਉਹਨਾਂ ਕਿਹਾ ਕਿ ਹਰੇਕ ਕੈਂਸਰ ਮਰੀਜ਼ ਦੇ ਇਲਾਜ ਲਈ ਮੁੱਖ ਮੰਤਰੀ ਪੰਜਾਬ ਕੈਂਸਰ ਰਾਹਤ ਕੋਸ਼ ਵਲੋਂ 1.50 ਲੱਖ ਰੁਪਏ ਦੀ ਵਿੱਤੀ ਸਹਾਇਤਾ ਮੁਹੱਈਆ ਕਰਵਾਈ ਜਾ ਰਹੀ ਹੈ ਅਤੇ ਹੁਣ ਤੱਕ ਕੈਂਸਰ ਦੇ 64,158 ਮਰੀਜਾਂ ਨੂੰ 836 ਕਰੋੜ ਰੁਪਏ ਮਨਜੂਰ ਕੀਤੇ ਗਏ ਹਨ।
ਸਰਬੱਤ ਸਿਹਤ ਬੀਮਾ ਯੋਜਨਾ ਬਾਰੇ ਜਾਣਕਾਰੀ ਦਿੰਦਿਆਂ ਸ੍ਰੀ ਸਿੱਧੂ ਨੇ ਦੱਸਿਆ ਕਿ ਇਸ ਸਕੀਮ ਤਹਿਤ ਕੈਂਸਰ ਦੇ ਮਰੀਜਾਂ ਨੂੰ 5 ਲੱਖ ਰੁਪਏ ਤੱਕ ਦੀਆਂ ਨਕਦੀ-ਰਹਿਤ ਇਲਾਜ ਸੇਵਾਵਾਂ ਵੀ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਅਤੇ ਕੁੱਲ 35.07 ਕਰੋੜ ਰੁਪਏ ਦੇ ਖਰਚੇ ਨਾਲ  18,815 ਮਰੀਜਾਂ ਦਾ ਮੁਫਤ ਇਲਾਜ ਕੀਤਾ ਗਿਆ। ਉਹਨਾਂ  ਅੱਗੇ ਕਿਹਾ ਕਿ 30 ਸਾਲ ਤੋਂ ਵੱਧ ਉਮਰ ਦੀ ਆਬਾਦੀ ਦੀ  ਏ.ਐਨ.ਐਮ. ਵਲੋਂ 3 ਕਿਸਮਾਂ ਦੇ  ਕੈਂਸਰ ਜਿਵੇਂ  ਓਰਲ, ਬ੍ਰੈਸਟ ਅਤੇ ਸਰਵਾਈਕਲ ਸਬੰਧੀ ਜਾਂਚ ਕੀਤੀ ਜਾ ਰਹੀ ਹੈ। ਏ.ਐਨ.ਐਮਜ਼ ਅਤੇ ਹੋਰ ਪੈਰਾ ਮੈਡੀਕਲ ਸਟਾਫ ਨੂੰ ਜਾਂਚ ਕਰਨ ਸਬੰਧੀ ਸਿਖਲਾਈ ਦਿੱਤੀ ਗਈ ਹੈ ਤਾਂ ਜੋ ਸਮੇਂ ਰਹਿੰਦਿਆਂ ਕੈਂਸਰ ਦੀਆਂ ਉਕਤ ਕਿਸਮਾਂ ਦੀ ਪਛਾਣ ਕੀਤੀ ਜਾ ਸਕੇ। ਇਸ ਦੌਰਾਨ ਪਾਏ ਗਏ ਸ਼ੱਕੀ ਮਾਮਲਿਆਂ ਨੂੰ ਅਗਲੇਰੀ ਜਾਂਚ ਅਤੇ ਇਲਾਜ ਲਈ ਅੱਗੇ ਰੈਫਰ ਕੀਤਾ ਗਿਆ।
ਪੰਜਾਬ ਰਾਜ ‘ਚ ਕੈਂਸਰ ਦੇ ਇਲਾਜ ਲਈ ਸਿਹਤ ਸੰਸਥਾਵਾਂ
ਸਟੇਟ ਕੈਂਸਰ ਇੰਸਟੀਚਿਊਟ, ਅੰਮਿ੍ਰਤਸਰ: – 120 ਕਰੋੜ (60% ਕੇਂਦਰ ਸੇਅਰ + 40% ਸਟੇਟ ਸੇਅਰ) ਰੁਪਏ ਦੀ ਲਾਗਤ ਨਾਲ.ਰਾਜ ਕੈਂਸਰ ਇੰਸਟੀਚਿਊਟ ਦੀ ਸਥਾਪਨਾ ਸਰਕਾਰੀ ਮੈਡੀਕਲ ਕਾਲਜ, ਅੰਮਿ੍ਰਤਸਰ ਵਿਖੇ ਕੀਤੀ ਜਾ ਰਹੀ ਹੈ। ਪੀ.ਐਚ.ਐਸ.ਸੀ. ਵਲੋਂ ਉਸਾਰੀ ਦਾ ਕੰਮ ਚਲਾਇਆ ਜਾ ਰਿਹਾ ਹੈ ਅਤੇ ਲਗਭਗ 61% ਕੰਮ ਪੂਰਾ ਹੋ ਚੁੱਕਾ ਹੈ।ਟਰਸ਼ਰੀ ਕੈਂਸਰ ਕੇਅਰ ਸੈਂਟਰ, ਫਾਜ਼ਿਲਕਾ: – ਭਾਰਤ ਸਰਕਾਰ ਨੇ ਜਿਲਾ ਫਾਜ਼ਿਲਕਾ ਵਿਖੇ 50 ਬਿਸਤਰਿਆਂ ਵਾਲੇ ਟਰਸ਼ਰੀ ਕੈਂਸਰ ਕੇਅਰ ਸੈਂਟਰ (ਟੀ.ਸੀ.ਸੀ.ਸੀ.) ਨੂੰ ਮਨਜੂਰੀ ਦੇ ਦਿੱਤੀ ਹੈ। ਇਸ ਨੂੰ ਸਥਾਪਤ ਕਰਨ ਲਈ 45 ਕਰੋੜ ਰੁਪਏ ਦੀ ਲਾਗਤ ਆਈ ਹੈ। ਪੀ.ਐਚ.ਐਸ.ਸੀ. ਵਲੋਂ ਇਸਦੀ  ਉਸਾਰੀ ਦਾ ਕੰਮ ਚਲਾਇਆ ਜਾ ਰਿਹਾ ਹੈ ਅਤੇ ਲਗਭਗ 69% ਕੰਮ ਪੂਰਾ ਹੋ ਚੁੱਕਾ ਹੈ।ਟਰਸ਼ਰੀ ਕੈਂਸਰ ਕੇਅਰ ਸੈਂਟਰ, ਹੁਸ਼ਿਆਰਪੁਰ: – ਟਰਸ਼ਰੀ ਕੈਂਸਰ ਕੇਅਰ ਸੈਂਟਰ (ਟੀ.ਸੀ.ਸੀ.ਸੀ.), ਹਸ਼ਿਆਰਪੁਰ ਦੀ ਸਥਾਪਨਾ ਦੀ ਤਜਵੀਜ ਭਾਰਤ ਸਰਕਾਰ ਨੂੰ ਭੇਜੀ ਜਾ ਚੁੱਕੀ ਹੈ ਅਤੇ ਇਸ ਦੀ ਪ੍ਰਵਾਨਗੀ ਮਿਲਣੀ ਹਾਲੇ ਬਾਕੀ ਹੈ।ਸੂਬਾ ਸਰਕਾਰ ਵੱਲੋਂ ਬਠਿੰਡਾ ਵਿਖੇ 100 ਬਿਸਤਰਿਆਂ ਵਾਲਾ ਐਡਵਾਂਸਡ ਕੈਂਸਰ ਡਾਇਗਨਾਸਟਿਕ ਟ੍ਰੀਟਮੈਂਟ ਐਂਡ ਰਿਸਰਚ ਸੈਂਟਰ ਸਥਾਪਤ ਕੀਤਾ ਗਿਆ ਹੈ। ਇਥੇ  ਟਰਸ਼ਰੀ ਪੱਧਰ ਦੇ ਸੇਵਾ ਉਪਕਰਣ ਪ੍ਰਦਾਨ ਕਰਵਾਏ ਗਏ ਹਨ।ਜ਼ਿਲਾ ਹਸਪਤਾਲ ਸੰਗਰੂਰ ਵਿਖੇ ਟੀ.ਐਮ.ਸੀ. ਮੁੰਬਈ ਦੇ ਸਹਿਯੋਗ ਨਾਲ ਹੋਮੀ ਭਾਭਾ ਕੈਂਸਰ ਕੇਅਰ ਫੈਸਿਲਟੀ ਸਥਾਪਤ ਕੀਤੀ ਗਈ ਹੈ। ਇਹ ਹਸਪਤਾਲ ਅਤਿ-ਆਧੁਨਿਕ ਉਪਕਰਣਾਂ ਨਾਲ ਲੈਸ ਹੈ।ਮੁੱਲਾਂਪੁਰ ਵਿਖੇ 300 ਬਿਸਤਰਿਆਂ ਵਾਲਾ ਕੈਂਸਰ ਹਸਪਤਾਲ: -ਭਾਭਾ ਪਰਮਾਣੂ ਖੋਜ ਕੇਂਦਰ ਅਤੇ ਟਾਟਾ ਮੈਮੋਰੀਅਲ ਕੈਂਸਰ ਰਿਸਰਚ ਸੈਂਟਰ ਮੁੰਬਈ ਦੇ ਸਹਿਯੋਗ ਨਾਲ ਮੁੱਲਾਂਪੁਰ (ਮੈਡੀਸਿਟੀ, ਨਿਊ ਚੰਡੀਗੜ) ਵਿਖੇ 300 ਬਿਸਤਰਿਆਂ ਵਾਲਾ ਕੈਂਸਰ ਇਲਾਜ ਕੇਂਦਰ ਸਥਾਪਤ ਕੀਤਾ ਜਾ ਰਿਹਾ ਹੈ। ਇਸਦਾ ਲੇਆਉਟ ਪਲਾਨ ਪ੍ਰਕਿਰਿਆ ਅਧੀਨ ਹੈ।ਰਾਜ ਦੇ ਸਾਰੇ ਮੈਡੀਕਲ ਕਾਲਜਾਂ ਨੂੰ ਕੈਂਸਰ ਦੇ ਮਰੀਜਾਂ ਦੇ ਇਲਾਜ ਲਈ ਅਤਿ-ਆਧੁਨਿਕ ਉਪਕਰਣ ਮੁਹੱਈਆ ਕੀਤੇ ਗਏ ਹਨ।
Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button