ਸੂਬੇ ‘ਚ ਫਿਰ ਮਹਿੰਗੀ ਹੋਈ ਬਿਜਲੀ ਲੋਕਾਂ ਨੂੰ ਕਰਨੀ ਪਵੇਗੀ ਜੇਬ ਢਿੱਲੀ
ਚੰਡੀਗੜ੍ਹ: ਪੰਜਾਬ ਸਰਕਾਰ ਸੂਬੇ ਦੇ ਲੋਕਾਂ ਦੀ ਜੇਬ ਨੂੰ ਹੋਰ ਖੋਰਨ ਜਾ ਰਹੀ ਹੈ ਪੰਜਾਬ ਪਾਵਰ ਕਾਰਪੋਰੇਸ਼ਨ ਨੇ ਚਾਲੂ ਵਿੱਤੀ ਸਾਲ ਦੀ ਪਹਿਲੀ ਤਿਮਾਹੀ ਫ਼ਿਯੂਲ ਕਾਸਟ ਐਡਜਸਟਮੈਂਟ ਸਰਚਾਰਜ ਦੇ ਨਾਮ ‘ਤੇ 12 ਪੈਸੇ ਦਾ ਵਾਧਾ ਕਰ ਦਿੱਤਾ ਹੈ। ਬਿਜਲੀ ਦੀਆਂ ਦਰਾਂ ‘ਚ ਇਹ ਵਾਧਾ 1 ਅਕਤੂਬਰ ਤੋਂ ਲਾਗੂ ਹੋ ਜਾਵੇਗਾ। ਮੀਟਰਡ ਸਪਲਾਈ ਲਈ ਇਹ ਵਾਧਾ 12 ਪੈਸੇ ਪ੍ਰਤੀ ਯੂਨਿਟ ਹੋਵੇਗਾ ਉਥੇ ਹੀ ਗੈਰ ਮੀਟਰਡ ਸਪਲਾਈ ਲਈ ਦਰਾਂ 6.44 ਰੁਪਏ ਪ੍ਰਤੀ ਕਿਲੋਵਾਟ ਪ੍ਰਤੀ ਮਹੀਨਾ ਜਾਂ 4.80 ਰੁਪਏ ਪ੍ਰਤੀ ਬੀ.ਐੱਚ. ਪੀ. ਪ੍ਰਤੀ ਮਹੀਨਾ ਅਤੇ ਜਾਂ ਫਿਰ 12 ਪੈਸਾ ਪ੍ਰਤੀ ਯੂਨਿਟ ਹੋਵੇਗਾ।
Read Also ਪੈਟਰੋਲ-ਡੀਜ਼ਲ ਤੋਂ ਬਾਅਦ ਹੁਣ ਰਸੋਈ ਗੈਸ ਵੀ ਹੋਵੇਗੀ ਮਹਿੰਗੀ
ਜ਼ਿਕਰਯੋਗ ਹੈ ਕੈਪਟਨ ਸਰਕਾਰ ਦੇ 2 ਸਾਲ ਦੇ ਕਾਰਜਕਾਲ ਦੌਰਾਨ ਇਹ 11ਵਾਂ ਵਾਧਾ ਹੋਇਆ ਹੈ। ਇਹ ਵਾਧਾ ਫਿਊਲ ਕੋਸਟ ਐਡਜਸਟਮੈਂਟ (ਐਫ ਸੀ ਏ) ਦੇ ਨਾਮ ‘ਤੇ ਕੀਤਾ ਗਿਆ ਹੈ ਜੋ ਮੀਟਰਡ ਤੇ ਗੈਰ ਮੀਟਰਡ ਦੋਵੇਂ ਸ਼੍ਰੇਣੀਆਂ ‘ਤੇ ਲਾਗੂ ਹੋਵੇਗਾ। ਪੰਜਾਬ ਸਟੇਟ ਪਾਵਰ ਕਾਰਪੋਰਸ਼ਨ ਵੱਲੋਂ ਚਾਲੂ ਵਿੱਤੀ ਵਰ੍ਹੇ ਦੀ ਪਹਿਲੀ ਤਿਮਾਹੀ ਯਾਨੀ 1 ਅਪ੍ਰੈਲ ਤੋਂ 30 ਜੂਨ ਤੱਕ ਦੇ ਅਰਸੇ ਦੇ ਬਿੱਲਾਂ ‘ਤੇ ਬਣਦੇ ਐਫ਼.ਸੀ.ਏ ਦੇ ਬਕਾਏ ਅਕਤੂਬਰ ਤੋਂ ਦਸੰਬਰ ਤੱਕ ਦੇ ਬਿੱਲਾਂ ਵਿਚ ਵਸੂਲੇ ਜਾਣਗੇ। ਇਸ ਨਾਲ ਖ਼ਪਤਕਾਰਾਂ ਦੇ ਜੇਬ ‘ਤੇ ਭਾਰ ਪੈਣਾ ਤਾਂ ਸੁਭਾਵਿਕ ਹੀ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.