EntertainmentTop News

ਸੂਟਿੰਗ ਦੌਰਾਨ ਕਮੇਡੀ ਕਲਾਕਾਰ ਰਾਮਪਾਲ ਦੀ ਟੀਮ ਨੇ ਕੁੱਟਿਆ ਵਿਦਿਆਰਥੀ

ਫ਼ਿਲਮ ਦੀ ਸ਼ੂਟਿੰਗ ਦੌਰਾਨ ਕਾਮੇਡੀ ਕਲਾਕਾਰ ਰਾਜਪਾਲ ਯਾਦਵ ‘ਤੇ ਇਕ ਵਿਦਿਆਰਥੀ ਨੇ ਸਕੂਟਰ ਨਾਲ ਟੱਕਰ ਮਾਰਨ ਦਾ ਦੋਸ਼ ਲਗਾਇਆ ਹੈ।  ਰਾਜਪਾਲ ਯਾਦਵ ਨੇ ਵੀ ਲੜਕੇ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਹੈ। ਮਾਮਲਾ ਕਰਨਲਗੰਜ ਥਾਣਾ ਇਲਾਕੇ ਦਾ ਹੈ।ਵਿਦਿਆਰਥੀ ਬਾਲਾਜੀ ਦਾ ਦੋਸ਼ ਹੈ ਕਿ ਯੂਨੀਵਰਸਿਟੀ ਬੈਂਕ ਰੋਡ ਕੋਲ ਉਹ ਕਿਤਾਬਾਂ ਖਰੀਦ ਰਿਹਾ ਸੀ ਤੇ ਉਥੇ ਫ਼ਿਲਮ ਦੀ ਸ਼ੂਟਿੰਗ ਚੱਲ ਰਹੀ ਸੀ। ਕਲਾਕਾਰ ਰਾਜਪਾਲ ਯਾਦਵ ਸਕੂਟਰ ਚਲਾ ਰਹੇ ਸਨ ਤੇ ਉਹ ਉਸ ਨੂੰ ਠੀਕ ਤਰ੍ਹਾਂ ਨਹੀਂ ਚਲਾ ਪਾ ਰਹੇ ਸਨ ਤੇ ਉਨ੍ਹਾਂ ਨੇ ਉਸ ਦੀ ਮੋਟਰ ਸਾਈਕਲ ‘ਚ ਟੱਕਰ ਮਾਰ ਦਿੱਤੀ। ਵਿਦਿਆਰਥੀ ਵਲੋਂ ਇਸ ਦਾ ਵਿਰੋਧ ਕਰਨ ‘ਤੇ ਅਦਾਕਾਰ ਦੀ ਯੂਨਿਟ ਦੇ ਲੋਕਾਂ ਨੇ ਉਸ ਨਾਲ ਘਟੀਆ ਸ਼ਬਦਾਵਲੀ ਵਰਤੀ ਤੇ ਕੁੱਟਮਾਰ ਸ਼ੁਰੂ ਕਰ ਦਿੱਤੀ, ਨਾਲ ਹੀ ਕਥਿਤ ਤੌਰ ‘ਤੇ ਵਿਦਿਆਰਥੀ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਗਈ।ਦੂਜੇ ਪਾਸੇ ਸ਼ੂਟਿੰਗ ‘ਚ ਰੁਕਾਵਟ ਦੇ ਦੋਸ਼ ‘ਚ ਕਰਨਲਗੰਜ ਥਾਣੇ ‘ਚ ਵਿਦਿਆਰਥੀ ਬਾਲਾਜੀ ਖ਼ਿਲਾਫ਼ ਸ਼ਿਕਾਇਤ ਕੀਤੀ ਗਈ ਹੈ। ਦੋਸ਼ ਹੈ ਕਿ ਮਨ੍ਹਾ ਕਰਨ ਦੇ ਬਾਵਜੂਦ ਵਿਦਿਆਰਥੀ ਆਪਣੇ ਮੋਬਾਇਲ ਨਾਲ ਵੀਡੀਓ ਬਣਾ ਰਿਹਾ ਸੀ। ਰੋਕੇ ਜਾਣ ‘ਤੇ ਉਹ ਯੂਨਿਟ ਦੇ ਲੋਕਾਂ ਨਾਲ ਕੁੱਟਮਾਰ ਕਰਨ ਲੱਗਾ, ਜਿਸ ਦੇ ਚਲਦਿਆਂ ਸ਼ੂਟਿੰਗ ਕਰਨ ‘ਚ ਦਿੱਕਤ ਹੋਈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button