PunjabTop News

ਸੁੰਦਰ ਲੜਕੀਆਂ ਮੁਕਾਬਲਾ : ਕੇਸ ਦਰਜ ਹੋਣ ਮਗਰੋਂ ਦੋ ਗ੍ਰਿਫ਼ਤਾਰ

ਬਠਿੰਡਾ : ਬਠਿੰਡਾ ‘ਚ ਸੁੰਦਰ ਲੜਕੀਆਂ ਦਾ ਮੁਕਾਬਲਾ ਕਰਵਾ ਕੇ ਐਨ ਆਰਆਈ ਵੱਲੋਂ ਵਿਆਹ ਦੀ ਪੇਸ਼ਕਸ਼ ਕਰਨ ਦੇ ਮਾਮਲੇ ਵਿਚ ਲੱਗੇ ਪੋਸਟਰਾਂ ਨੂੰ ਲੈ ਕੇ ਬਠਿੰਡਾ ਪੁਲਿਸ ਨੇ ਕੇਸ ਦਰਜ ਕੀਤਾ ਹੈ ਤੇ ਮਾਮਲੇ ਵਿਚ ਦੋ ਜਣਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਕੋਤਵਾਲੀ ਥਾਣੇ ਦੇ ਐਸ ਐਚ ਓ ਪਰਵਿੰਦਰ ਸਿੰਘ ਨੇ ਦੱਸਿਆ ਮੁਕਾਬਲੇ ਦੇ ਪ੍ਰਬੰਧਕਾਂ ਸੁਰਿੰਦਰ ਸਿੰਘ ਤੇ ਰਾਮ ਦਿਆਲ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਤੇ ਜਾਂਚ ਕੀਤੀ ਜਾ ਰਹੀ ਹੈ।

SYL ਦਾ ਮੁੱਦਾ ਹੱਲ, ਕੇਂਦਰ ਦਾ ਵੱਡਾ ਫ਼ੈਸਲਾ? ਮੂਸੇਵਾਲਾ ਦੇ ਕਤਲ ਦਾ ਗਵਾਂਢੀ ਗ੍ਰਿਫ਼ਤਾਰ | D5 Channel Punjabi

ਬੀਤੇ ਕੱਲ੍ਹ ਬਠਿੰਡਾ ਸ਼ਹਿਰ ਦੇ ਕਈ ਇਲਾਕਿਆਂ ਵਿਚ ਇਹ ’ਸੁੰਦਰ ਲੜਕੀ ਮੁਕਾਬਲਾ’ ਕਰਵਾਉਣ ਦੇ ਪੋਸਟਰ ਲੱਗੇ ਸਨ। ਇਹ ਮੁਕਾਬਲਾ 23 ਅਤੂਬਰ ਨੂੰ ਇਕ ਪ੍ਰਾਈਵੇਟ ਹੋਟਲ ਵਿਚ ਰੱਖਿਆ ਗਿਆ ਸੀ ਪਰ ਮਾਮਲੇ ਦਾ ਸੋਸ਼ਲ ਮੀਡੀਆ ’ਤੇ ਰੌਲਾ ਪੈਣ ’ਤੇ ਇਹ ਪ੍ਰੋਗਰਾਮ ਰੱਦ ਕਰ ਦਿੱਤਾ ਗਿਆ ਸੀ। ਪੁਲਿਸ ਨੇ ਇਸ ਮਾਮਲੇ ਵਿਚ ਧਾਰਾ 501, 509 ਅਤੇ 109 ਆਈ ਪੀ ਸੀ ਦੇ ਨਾਲ ਇੰਡੀਸੈਂਟ ਰੀਪ੍ਰੈਸੈਂਟੇਸ਼ਨ ਆਫ ਵੁਮੈਨ ਪ੍ਰੋਹੀਬੀਸ਼ਨ ਅਕਟ ਦੀ ਧਾਰਾ 3 ਤਹਿਤ ਕੇਸ ਦਰਜ ਕੀਤਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button