Press ReleaseBreaking NewsD5 specialNewsPunjab
ਸੁਲਤਾਨ- ਉਲ- ਕੌਮ ਨਵਾਬ ਜੱਸਾ ਸਿੰਘ ਆਹਲੂਵਾਲੀਆ ਜੀ ਦੀ ਜਨਮ ਮਿਤੀ ਤੇ ਅਕਾਲ ਚਲਾਣਾ ਦਿਵਸ ਨਾਨਕਸ਼ਾਹੀ ਕੈਲੰਡਰ ‘ਚ ਸ਼ਾਮਲ
ਨਵਾਬ ਜੱਸਾ ਸਿੰਘ ਆਹਲੂਵਾਲੀਆ ਚੈਰੀਟੇਬਲ ਟਰੱਸਟ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦਾ ਕੀਤਾ ਧੰਨਵਾਦ
ਚੰਡੀਗੜ੍ਹ:ਸੁਲਤਾਨ -ਉਲ -ਕੌਮ ਨਵਾਬ ਜੱਸਾ ਸਿੰਘ ਆਹਲੂਵਾਲੀਆ ਜੀ ਦੀ ਜਨਮ ਮਿਤੀ ਅਤੇ ਅਕਾਲ ਚਲਾਣਾ ਦਿਵਸ ਨੂੰ ਨਾਨਕਸ਼ਾਹੀ ਕੈਲੰਡਰ ਵਿੱਚ ਸ਼ਾਮਲ ਕਰਨ ‘ਤੇ ਨਵਾਬ ਜੱਸਾ ਸਿੰਘ ਆਹਲੂਵਾਲੀਆ ਚੈਰੀਟੇਬਲ ਟਰੱਸਟ (ਰਜਿ.) ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਧੰਨਵਾਦ ਕੀਤਾ ਹੈ।ਇਸ ਸਬੰਧੀ ਸੰਸਥਾ ਦੇ ਚੇਅਰਮੈਨ ਚਰਨਜੀਤ ਸਿੰਘ ਵਾਲੀਆ ਨੇ ਦੱਸਿਆ ਕਿ ਨਾਨਕਸ਼ਾਹੀ ਕੈਲੰਡਰ 2003 ਤੋਂ ਲਾਗੂ ਹੈ ਜਿਸ ਵਿੱਚ ਗੁਰਪੁਰਬ ਤੇ ਮਹੱਤਵਪੂਰਣ ਇਤਿਹਾਸਕ ਦਿਹਾੜਿਆ ਦੀਆਂ ਮਿਤੀਆ ਦਰਜ ਹੁੰਦੀਆਂ ਹਨ।
ਨਾਲ ਹੀ ਇਹ ਕੈਲੰਡਰ ਸਾਨੂੰ ਸਿੱਖ ਕੌਮ ਦੇ ਯੋਧਿਆਂ ਦੀਆਂ ਪ੍ਰਾਪਤੀਆਂ ਦੀ ਯਾਦ ਦਿਵਾਉਂਦਾ ਹੈ ਜਿਸ ਨਾਲ ਸਾਡੀ ਅਜੋਕੀ ਪੀੜ੍ਹੀ ਵਿੱਚ ਉਨ੍ਹਾਂ ਯੋਧਿਆਂ ਪ੍ਰਤੀ ਮਾਣ ਅਤੇ ਸਤਿਕਾਰ ਪੈਦਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਦੁੱਖ ਦੀ ਗੱਲ ਇਹ ਸੀ ਕਿ ਭਾਵੇਂ ਨਾਨਕਸ਼ਾਹੀ ਕੈਲੰਡਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਰ ਸਾਲ ਪ੍ਰਕਾਸ਼ਤ ਕੀਤਾ ਜਾਂਦਾ ਹੈ ਪਰ ਇਸ ਕੈਲੰਡਰ ਵਿੱਚ ਸਿੱਖ ਯੋਧੇ ਸੁਲਤਾਨ- ਉਲ- ਕੌਮ ਨਵਾਬ ਜੱਸਾ ਸਿੰਘ ਆਹਲੂਵਾਲੀਆ ਜੀ ਦੇ ਜਨਮ ਬਾਰੇ ਤੇ ਉਨ੍ਹਾਂ ਦੇ ਅਕਾਲ ਚਲਾਣਾ ਦਿਵਸ ਬਾਰੇ ਜ਼ਿਕਰ ਨਹੀਂ ਕੀਤਾ ਗਿਆ।
ਬਾਬਾ ਜੱਸਾ ਸਿੰਘ ਆਹਲੂਵਾਲੀਆ, ਜਿਨ੍ਹਾਂ ਨੇ ਅਹਿਮਦ ਸ਼ਾਹ ਅਬਦਾਲੀ ਤੋਂ ਅੰਮ੍ਰਿਤਸਰ ਨੂੰ ਛੁਡਵਾਇਆ ਅਤੇ ਅਬਦਾਲੀ ਦੁਆਰਾ ਦਰਬਾਰ ਸਾਹਿਬ ਵਿਖੇ ਕੀਤੀ ਟੁੱਟ ਭੱਜ ਦੀ ਮੁਰੰਮਤ ਕਰਵਾਈ ਸੀ, ਨਾਲ ਹੀ ਉਨ੍ਹਾਂ ਨੇ ਦਰਬਾਰ ਸਾਹਿਬ ਦੇ ਨੇੜੇ ਕਿਲਾ ਆਹਲੂਵਾਲੀਆ ਵੀ ਬਣਵਾਇਆ। ਸਿਰਫ਼ ਇੰਨਾ ਹੀ ਨਹੀਂ ਉਨ੍ਹਾਂ ਨੇ ਦਿੱਲੀ ਨੂੰ ਫ਼ਤਹਿ ਕਰਨ ਤੇ ਲਾਲ ਕਿਲ੍ਹਾ ਦਿੱਲੀ ਵਿਖੇ ਖ਼ਾਲਸੇ ਦਾ ਝੰਡਾ ਲਹਿਰਾਉਣ ਵਿੱਚ ਵੀ ਅਹਿਮ ਭੂਮਿਕਾ ਅਦਾ ਕੀਤੀ ਸੀ। ਉਹ ਅਕਾਲ ਤਖ਼ਤ ਸਾਹਿਬ ਦੇ ਪੰਜਵੇਂ ਤੇ ਗਿਆਰਾਂ ਸਿੱਖ ਮਿਸਲਾਂ ਦੇ ਸੰਗਠਨ ਦਲ ਖ਼ਾਲਸਾ ਦੇ ਪਹਿਲੇ ਜਥੇਦਾਰ ਸਨ।
ਉਨ੍ਹਾਂ ਕਿਹਾ ਕਿ ਟਰੱਸਟ ਵੱਲੋਂ ਪ੍ਰਧਾਨ ਐੱਸਜੀਪੀਸੀ ਤੇ ਮੁੱਖ ਸਕੱਤਰ ਦੇ ਨਾਲ ਨਾਲ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਪੱਤਰ ਲਿਖ ਕੇ ਵੀ ਅਪੀਲ ਕੀਤੀ ਗਈ ਸੀ ਕਿ ਨਵਾਬ ਜੱਸਾ ਸਿੰਘ ਆਹਲੂਵਾਲੀਆ ਦਾ ਜਨਮ ਦਿਹਾੜਾ ਅਤੇ ਅਕਾਲ ਚਲਾਣਾ ਦਿਵਸ ਨੂੰ ਨਾਨਕਸ਼ਾਹੀ ਕੈਲੰਡਰ ਵਿੱਚ ਦਰਜ ਕਰਵਾਇਆ ਜਾਵੇ । ਉਨ੍ਹਾਂ ਕਿਹਾ ਕਿ ਸੰਸਥਾ ਦੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਨਵਾਬ ਜੱਸਾ ਸਿੰਘ ਆਹਲੂਵਾਲੀਆ ਨਾਲ ਸਬੰਧਤ ਇਹ ਦੋਵੇਂ ਮਿਤੀਆਂ ਨਾਨਕਸ਼ਾਹੀ ਕੈਲੰਡਰ ਵਿੱਚ ਦਰਜ ਕਰਵਾਈਆਂ ਹਨ ਜਿਸ ਦਾ ਸੰਸਥਾ ਕੋਟਿ ਕੋਟਿ ਧੰਨਵਾਦ ਕਰਦੀ ਹੈ।
ਉਨ੍ਹਾਂ ਕਿਹਾ ਕਿ ਇਸ ਸਾਲ ਨਾਨਕਸ਼ਾਹੀ ਕਲੰਡਰ 553 ਵਿਚ ਬਾਬਾ ਜੀ ਦਾ ਜਨਮ ਦਿਨ 5 ਜੇਠ 18 ਮਈ ਅਤੇ ਬਰਸੀ ਦਿਵਸ 7 ਕੱਤਕ 23 ਅਕਤੂਬਰ ਨੂੰ ਆ ਰਿਹਾ ਹੈ ਜਿਸ ਨੂੰ ਸਮੂੱਚੇ ਸਿੱਖ ਜਗਤ ਵੱਲੋਂ ਸਾਂਝੇ ਰੂਪ ਵਿਚ ਮਨਾਇਆ ਜਾਵੇਗਾ।ਮੀਟਿੰਗ ਵਿੱਚ ਨਗਰ ਕੌਂਸਲ ਮੁਹਾਲੀ ਦੇ ਸਾਬਕਾ ਪ੍ਰਧਾਨ ਹਰਿੰਦਰ ਪਾਲ ਸਿੰਘ ਬਿੱਲਾ, ਸਾਬਕਾ ਕੌਂਸਲਰ ਗੁਰਮੀਤ ਸਿੰਘ ਵਾਲੀਆ, ਟਰੱਸਟ ਦੇ ਵਾਈਸ ਚੇਅਰਮੈਨ ਜੀ ਐਸ ਰੋਸ਼ਾ, ਜਨਰਲ ਸਕੱਤਰ ਪਾਲ ਮੋਹਿੰਦਰ ਸਿੰਘ ਵਾਲੀਆ, ਸਕੱਤਰ ਫਾਇਨਾਂਸ ਪਦਮਜੀਤ ਸਿੰਘ ਵਾਲੀਆ, ਪਰਦੀਪ ਸਿੰਘ ਵਾਲੀਆ ਅੰਮ੍ਰਿਤਸਰ, ਸਤਨਾਮ ਸਿੰਘ ਵਾਲੀਆ, ਇੰਜ.ਅਮਰਜੀਤ ਸਿੰਘ ਵਾਲੀਆ ਹੁਸ਼ਿਆਰਪੁਰ , ਡਾ ਪਰਮਜੀਤ ਸਿੰਘ ਵਾਲੀਆ,ਅਮਰਜੀਤ ਸਿੰਘ ਵਾਲੀਆ, ਇੰਦਰਪਾਲ ਸਿੰਘ ਵਾਲੀਆ, ਨਰਿੰਦਰ ਸਿੰਘ ਵਾਲੀਆ ਤਰਨਤਾਰਨ, ਸਰਬਜੀਤ ਸਿੰਘ ਪਾਲ, ਅਤੇ ਟੀ. ਪੀ. ਐਸਵਾਲੀਆ ਵੀ ਮੌਜੂਦ ਸਨ ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.