EntertainmentBreaking NewsD5 specialNewsTop News

ਸੁਰੀਲੇ ਰਫ਼ੀ ਦੀਆਂ ਦਿਲਕਸ਼ ਬਾਤਾਂ

ਹਿੰਦੋਸਤਾਨ ਦਾ ਸਭ ਤੋਂ ਸੁਰੀਲਾ ਗਾਇਕ ਹੋਣ ਦਾ ਸ਼ਰਫ਼ ਰੱਖਣ ਵਾਲਾ ਮੁਹੰਮਦ ਰਫ਼ੀ 24 ਦਸੰਬਰ, ਸੰਨ 1924 ਨੂੰ ਪੰਜਾਬ ਦੀ ਧਰਤ ‘ਤੇ ਘੁੱਗ ਵੱਸਦੇ ਪਿੰਡ ਕੋਟਲਾ ਸੁਲਤਾਨ ਸਿੰਘ ਵਿਖੇ ਵੱਸਦੇ ਜਨਾਬ ਹਾਜੀ ਅਲੀ ਦੇ ਘਰ ਜਨਮ ਹੋਇਆ ਸੀ ਤੇ ਅਤਿ ਦੀ ਗ਼ਰੀਬੀ ਹੰਢਾਉਣ ਵਾਲੇ ਰਫ਼ੀ ਨੇ ਆਪਣੇ ਕੁੱਲ 55 ਸਾਲ ਦੇ ਜੀਵਨ ‘ਚ ਬੇਸ਼ੁਮਾਰ ਸ਼ੁਹਰਤ ਵੀ ਖੱਟੀ ਤੇ ਦੌਲਤ ਵੀ ਪਰ ਰਿਹਾ ਉਹ ਫਿਰ ਵੀ ਦਰਵੇਸ਼ ਗਾਇਕ ਹੀ। ਉਹ ਮਾਇਆ ਦੇ ਮੋਹ ਅਤੇ ਸ਼ੁਹਰਤ ਦੇ ਹੰਕਾਰ ਤੋਂ ਕੋਹਾਂ ਦੂਰ ਰਹਿਣ ਵਾਲਾ ‘ ਸੰਤ’ ਬੰਦਾ ਸੀ। ਉਸਦੀ ਮਖ਼ਮਲੀ ਆਵਾਜ਼ ਵਿੱਚ ਗਾਏ ਹਜ਼ਾਰਾਂ ਨਗ਼ਮੇ ਅੱਜ ਵੀ ਸਰੋਤਿਆਂ ਦੇ ਦਿਲਾਂ ਤੇ ਰੂਹਾਂ ਦਾ ਹਿੱਸਾ ਬਣੇ ਹੋਏ ਹਨ ਤੇ ਸਦਾ ਹੀ ਬਣੇ ਰਹਿਣਗੇ। 31 ਜੁਲਾਈ, ਸੰਨ 1980 ਨੂੰ ਇਸ ਫ਼ਾਨੀ ਜਹਾਨ ਤੋਂ ਰੁਖ਼ਸਤ ਹੋ ਗਏ ਮੁੰਹਮਦ ਰਫ਼ੀ ਦੇ ਜੀਵਨ ਨਾਲ ਜੁੜੀਆਂ ਚੰਦ ਦਿਲਕਸ਼ ਬਾਤਾਂ ਇਸ ਤਰ੍ਹਾਂ ਹਨ :-

Arvind Kejriwal ਨੇ ਲਿਆਤੀ ਹਨੇਰੀ ਫੇਰ ਕਰ ਦਿੱਤਾ ਵੱਡਾ ਐਲਾਨ ਹੋਈ Kejriwal ਹੀ Kejriwal | D5 Channel Punjabi

ਫ਼ੀਕੋ ਉਰਫ਼ ਮੁਹੰਮਦ ਰਫ਼ੀ ਨੂੰ ਪਿੰਡ ਦੀਆਂ ਗਲੀਆਂ ਵਿੱਚ ਗਾ ਕੇ ਮੰਗਦੇ ਇੱਕ ਫ਼ਕੀਰ ਦੀ ਮਿੱਠੀ ਆਵਾਜ਼ ਨੇ ਨਿੱਕੀ ਉਮਰੇ ਹੀ ਗਾਇਕੀ ਦਾ ਸ਼ੌਕ ਲਾ ਦਿੱਤਾ ਸੀ। ਗਿਆਰ੍ਹਾਂ ਸਾਲ ਦਾ ਸੀ ਰਫ਼ੀ ਜਦੋਂ ਉਸਦਾ ਪਰਿਵਾਰ ਲਾਹੌਰ ਦੇ ਨੂਰ ਮੁਹੱਲਾ ਵਿਖੇ ਸਥਿਤ ਭਾਟੀ ਗੇਟ ਨੇੜੇ ਜਾ ਵੱਸਿਆ ਸੀ। ਉਸਨੇ ਆਪਣੇ ਵੱਡੇ ਭਰਾ ਦੀ ਹੱਲਾਸ਼ੇਰੀ ਦੀ ਬਦੌਲਤ ਉਸਤਾਦ ਅਬਦੁਲ ਵਹੀਦ ਖਾਂ,ਪੰਡਿਤ ਜੀਵਨ ਲਾਲ ਅਤੇ ਫ਼ਿਰੋਜ਼ ਨਿਜ਼ਾਮੀ ਤੋਂ ਸੰਗੀਤ ਦੀ ਸਿੱਖਿਆ ਹਾਸਿਲ ਕੀਤੀ ਤੇ ਕੇਵਲ 13 ਸਾਲ ਦੀ ਉਮਰ ਵਿੱਚ ਕੇ.ਐਲ.ਸਹਿਗਲ ਦੇ ਇੱਕ ਸ਼ੋਅ ਦੀ ਸਟੇਜ ‘ਤੇ ਜਾ ਚੜ੍ਹਿਆ। ਉੱਥੇ ਉਸਨੇ ਇਸ ਕਦਰ ਮਿੱਠਾ ਤੇ ਸੁਰੀਲਾ ਗੀਤ ਗਾਇਆ ਕਿ ਲੋਕ ਅਸ਼ ਅਸ਼ ਕਰ ਉਠੇ।

Kapurthala Beadbi Update: Police ਨੇ ਚੁੱਕ ਲਿਆ ਗੁਰਦੁਆਰੇ ਦਾ Caretaker Amarjit Singh| D5 Channel Punjabi

ਬੀਬੀ ਬਿਲਕੀਸ ਬਾਨੋ ਮੁਹੰਮਦ ਰਫ਼ੀ ਦੀ ਦੂਜੀ ਬੀਵੀ ਸੀ। ਰਫ਼ੀ ਦੀ ਪਹਿਲੀ ਸ਼ਾਦੀ ਬਚਪਨ ‘ਚ ਹੋ ਗਈ ਸੀ ਪਰ ਮੁਕਲਾਵਾ ਨਹੀਂ ਆਇਆ ਸੀ। ਮੁਲਕ ਵੰਡ ਸਮੇਂ ਹੀ ਉਸਦੀ ਪਹਿਲੀ ਬੀਵੀ ਆਪਣੇ ਪਰਿਵਾਰ ਨਾਲ ਪਾਕਿਸਤਾਨ ਚਲੀ ਗਈ ਸੀ ਜਦੋਂ ਕਿ ਰਫ਼ੀ ਆਪਣੇ ਪਰਿਵਾਰ ਸਣੇ ਹਿੰਦੋਸਤਾਨ ‘ਚ ਰਹਿ ਪਿਆ ਸੀ। ਉਹ ਫ਼ਿਲਮੀ ਗਾਇਕ ਬਣਨ ਤੋਂ ਪਹਿਲਾਂ ਆਪਣੀ ਪਤਨੀ ਬਿਲਕੀਸ ਨਾਲ ਮੁੰਬਈ ਦੇ ਭਿੰਡੀ ਬਜ਼ਾਰ ਇਲਾਕੇ ‘ਚ ਜਾ ਕੇ ਇੱਕ ਕਿਰਾਏ ਦੇ ਕਮਰੇ ‘ਚ ਰਹਿਣ ਲੱਗ ਪਿਆ ਸੀ। ਉਸਨੂੰ ਤੜਕੇ 4 ਵਜੇ ਉਠ ਕੇ ਰਿਆਜ਼ ਦੀ ਆਦਤ ਸੀ ਤੇ ਮੁੰਬਈ ਆ ਕੇ ਉਸਨੂੰ ਲੱਗਾ ਕਿ ਜੇ ਉਹ ਤੜਕੇ ਰਿਆਜ਼ ਕਰੇਗਾ ਤਾਂ ਆਂਢ-ਗੁਆਂਢ ਨੂੰ ਪੇ੍ਸ਼ਾਨੀ ਹੋਵੇਗੀ ਇਸ ਲਈ ਉਹ ਹੋ ਸੁਵੱਖਤੇ ਉੱਠ ਕੇ ਪੈਦਲ ਹੀ ਮੈਰੀਨ ਡਰਾਈਵ ਚਲਾ ਜਾਂਦਾ ਤੇ ਸਮੁੰਦਰ ਕੰਢੇ ਰਿਆਜ਼ ਕਰਦਾ। ਉਥੇ ਨਜ਼ਦੀਕ ਹੀ ਗਾਇਕਾ ਤੇ ਅਦਾਕਾਰਾ ਸੁਰੱਈਆ ਦਾ ਘਰ ਸੀ ਤੇ ਉਸਨੇ ਇੱਕ ਦਿਨ ਰਫ਼ੀ ਨੂੰ ਸਮੁੰਦਰ ਕਿਨਾਰੇ ਰਿਆਜ਼ ਦਾ ਕਾਰਨ ਪੁੱਛ ਹੀ ਲਿਆ ਤੇ ਕਾਰਨ ਪਤਾ ਲੱਗਣ ‘ਤੇ ਉਹ ਰਫ਼ੀ ਦੇ ਗਾਇਕੀ ਪ੍ਰਤੀ ਪ੍ਰੇਮ ਦੋਂ ਏਨੀ ਪ੍ਰਭਾਵਿਤ ਹੋਈ ਕਿ ਉਸਨੇ ਰਿਆਜ਼ ਲਈ ਰਫ਼ੀ ਨੂੰ ਆਪਣੇ ਘਰ ਦਾ ਇੱਕ ਕਮਰਾ ਹੀ ਦੇ ਦਿੱਤਾ।

Live News : ਆਹ ਸੁਣੋ! Arvind Kejriwal ਦਾ Bikram Majithia ‘ਤੇ ਵੱਡਾ ਬਿਆਨ | D5 Channel Punjabi

ਮੁਹੰਮਦ ਰਫ਼ੀ ਦੀ ਸ਼ਖ਼ਸੀਅਤ ਬੜੀ ਸਰਲ,ਪਵਿੱਤਰ ਅਤੇ ਨਿਮਰ ਸੁਭਾਅ ਵਾਲੀ ਸੀ। ਉਸਨੂੰ ਨਾ ਪਾਰਟੀਆਂ ‘ਚ ਜਾਣ ਦਾ ਸ਼ੌਕ ਸੀ ਤੇ ਨਾ ਸ਼ਰਾਬ ਜਾਂ ਸਿਗਰਟ ਪੀਣ ਅਤੇ ਜੂਆ ਖੇਡਣ ਦਾ। ਉਹ ਬਹੁਤ ਹੀ ਸ਼ਰਮੀਲੇ ਸੁਭਾਅ ਦਾ ਮਾਲਕ ਸੀ ਤੇ ਸੰਗੀਤਕਾਰ ਜਾਂ ਫ਼ਿਲਮ ਨਿਰਮਾਤਾ ਨਾਲ ਮਿਹਨਤਾਨਾ ਤੈਅ ਕਰਕੇ ਗੀਤ ਨਹੀਂ ਗਾਉਂਦਾ ਸੀ। ਉਹ ਕਲਾ ਦਾ ਪੁਜਾਰੀ ਸੀ ਪੈਸੇ ਦਾ ਨਹੀਂ। ਉਸਨੇ ਕਈ ਗੀਤ ਕੇਵਲ ਇੱਕ ਰੁਪਿਆ ਮਿਹਨਤਾਨਾ ਲੈ ਕੇ ਵੀ ਗਾਏ ਸਨ। ਫ਼ੋਕੀ ਸ਼ੁਹਰਤ ਤੋਂ ਕੋਹਾਂ ਦੂਰ ਰਹਿਣ ਵਾਲਾ ਰਫ਼ੀ ਜਦੋਂ ਕਿਸੇ ਜਾਣਕਾਰ ਦੇ ਸ਼ਾਦੀ-ਵਿਆਹ ‘ਚ ਜਾਂਦਾ ਸੀ ਤਾਂ ਕਾਰ ‘ਚੋਂ ਉਤਰ ਕੇ ਸਿੱਧਾ ਸਟੇਜ ‘ਤੇ ਜਾਂਦਾ,ਸ਼ਗਨ ਦੇ ਕੇ ਮੁੜਦੇ ਪੈਰੀਂ ਕਾਰ ‘ਚ ਬੈਠਦਾ ਤੇ ਵਾਪਿਸ ਚਲਾ ਜਾਂਦਾ ਸੀ। ਪੈਸੇ ਦੇ ਮੋਹ ਤੋਂ ਮੁਕਤ ਰਫ਼ੀ ਨੇ ਗੀਤਾਂ ਲਈ ਗਾਇਕ ਨੂੰ ਰਾਇਲਟੀ ਦਿੱਤੇ ਜਾਣ ਸਬੰਧੀ ਲਤਾ ਮੰਗੇਸ਼ਕਰ ਵੱਲੋਂ ਸ਼ੁਰੂ ਕੀਤੀ ਮੁਹਿੰਮ ਦਾ ਸਖ਼ਤ ਵਿਰੋਧ ਕੀਤਾ ਸੀ। ਉਸਦਾ ਮਤ ਸੀ ਕਿ ਜਦੋਂ ਗਾਇਕ ਨੇ ਗੀਤ ਗਾਉਣ ਲਈ ਆਪਣੀ ਤੈਅ ਰਕਮ ਇੱਕ ਵਾਰ ਲੈ ਲਈ ਸੀ ਤਾਂ ਫਿਰ ਰਾਇਲਟੀ ਮੰਗਣ ਦਾ ਕੋਈ ਤੁਕ ਨਹੀਂ ਬਣਦੀ ਸੀ। ਉਹ ਛੇ ਸਾਲ ਤੱਕ ਲਤਾ ਨਾਲ ਨਾਰਾਜ਼ ਰਿਹਾ ਸੀ ਤੇ ਇਸ ਦੌਰਾਨ ਦੋਵਾਂ ਨੇ ਕੋਈ ਗੀਤ ਇੱਕਠਿਆਂ ਨਹੀਂ ਗਾਇਆ ਸੀ।

Punjab Politics : Majithia ਬਾਰੇ Kejriwal ਦਾ ਵੱਡਾ ਬਿਆਨ ਚੁੱਪ ਕਰਾਤੇ Sidhu-Channi | D5 Channel Punjabi

ਸੰਗੀਤਕਾਰ ਜੋੜੀ ਸ਼ੰਕਰ-ਜੈ ਕਿਸ਼ਨ ਨੇ ਅਖ਼ੀਰ ਦੋਵਾਂ ਦਰਮਿਆਨ ਸੁਲ੍ਹਾ ਕਰਵਾਈ ਸੀ ਤੇ ਉਪਰੰਤ ਸੰਗੀਤਕਾਰ ਐਸ.ਡੀ.ਬਰਮਨ ਵੱਲੋਂ ਆਯੋਜਿਤ ਇੱਕ ਮਿਊਜ਼ੀਕਲ ਨਾਈਟ ਵਿੱਚ ਇਨ੍ਹਾ ਦੋਵਾਂ ਗਾਇਕਾਂ ਨੂੰ ਮੁੜ ਇਕੱਠਿਆਂ ਗਾਉਣਾ ਸ਼ੁਰੂ ਕੀਤਾ ਸੀ। ਸਭ ਜਾਣਦੇ ਹਨ ਕਿ ਫ਼ਿਲਮ ‘ ਬੈਜੂ ਬਾਵਰਾ ’ ਲਈ ਰਫ਼ੀ ਦਾ ਗਾਇਆ ਗੀਤ ‘‘ ਓ ਦੁਨੀਆ ਕੇ ਰਖਵਾਲੇ ’’ ਅਮਰ ਨਗ਼ਮਾ ਹੈ। ਇਸ ਗੀਤ ਲਈ ਰਫ਼ੀ ਨੇ ਕਈ ਦਿਨ ਸਖ਼ਤ ਰਿਆਜ਼ ਕੀਤਾ ਸੀ ਤੇ ਗੀਤ ਰਿਕਾਰਡ ਕਰਵਾਉਣ ਉਪਰੰਤ ਉਸਦੇ ਗਲੇ ਦੀ ਹਾਲਤ ਇੰਨੀ ਖ਼ਰਾਬ ਹੋ ਗਈ ਸੀ ਕਿ ਲੋਕਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਸੀ ਕਿ ਰਫ਼ੀ ਹੁਣ ਕਦੀ ਗਾ ਨਹੀਂ ਪਾਏਗਾ। ਮੁੰਬਈ ਦੀ ਹੀ ਜੇਲ੍ਹ ਵਿੱਚ ਕੈਦ ਇੱਕ ਕੈਦੀ ਨੂੰ ਜਦ ਫ਼ਾਂਸੀ ਦਿੱਤੀ ਜਾਣ ਦਾ ਸਮਾਂ ਆਇਆ ਸੀ ਤਾਂ ਉਸਨੇ ਆਖ਼ਰੀ ਇੱਛਾ ਵਜੋਂ ਰਫ਼ੀ ਦੇ ਇਸ ਗੀਤ ਨੂੰ ਸੁਣਾਏ ਜਾਣ ਦੀ ਇੱਛਾ ਪ੍ਰਗਟ ਕੀਤੀ ਸੀ। ਜੇਲ ਕਰਮਚਾਰੀਆਂ ਵੱਲੋਂ ਉਸਦੀ ਇਸ ਇੱਛਾ ਨੂੰ ਪੂਰਾ ਕਰਨ ਲਈ ਇੱਕ ਟੇਪ ਰਿਕਾਰਡ ਦਾ ਪ੍ਰਬੰਧ ਕੀਤਾ ਗਿਆ ਤੇ ਇਹ ਗੀਤ ਸੁਣਵਾਉਣ ਤੋਂ ਬਾਅਦ ਹੀ ਉਸ ਕੈਦੀ ਨੂੰ ਫ਼ਾਂਸੀ ਦਿੱਤੀ ਗਈ ਸੀ।  ਜਿਸ ਦਿਨ ਬਾਲੀਵੁੱਡ ਦੇ ਇਸ ਮਹਿਬੂਬ ਗਾਇਕ ਦਾ ਜਨਾਜ਼ਾ ਕਬਰਸਤਾਨ ਵੱਲ ਲਿਜਾਇਆ ਜਾ ਰਿਹਾ ਸੀ ਤਾਂ ਅੰਤਾਂ ਦੀ ਬਾਰਿਸ਼ ਹੋ ਰਹੀ ਸੀ ਤੇ ਇੰਜ ਲੱਗ ਰਿਹਾ ਸੀ ਕਿ ਖ਼ੁਦਾ ਵੀ ਹੰਝੂ ਵਹਾ ਰਿਹਾ ਸੀ।

Ludhiana Court Blast: ਆ ਗਿਆ Bomb Blast ਦਾ ਸੱਚ! Punjab ਦਾ ਮਾਹੌਲ ਖ਼ਰਾਬ ਕਰਨ ਦੀ ਸਾਜ਼ਿਸ| D5 Channel Punjabi

ਜਨਾਜ਼ੇ ਵਿੱਚ ਸ਼ਾਮਿਲ ਦਸ ਹਜ਼ਾਰ ਤੋਂ ਵੱਧ ਲੋਕਾਂ ਵਿੱਚੋਂ ਹਰੇਕ ਦੀਆਂ ਅੱਖਾਂ ‘ਚੋਂ ਅੱਥਰੂ ਛਮ ਛਮ ਵਹਿ ਰਹੇ ਸਨ। ਇਸ ਮਹਾਨ ਗਾਇਕ ਦੇ ਸਨਮਾਨ ਵਿੱਚ ਸਰਕਾਰ ਵੱਲੋਂ ਦੋ ਦਿਨ ਦਾ ਸੋਗ ਵੀ ਰੱਖਿਆ ਗਿਆ ਸੀ। ਬੜੇ ਹੀ ਦੁੱਖ ਦੀ ਗੱਲ ਇਹ ਵੀ ਰਹੀ ਸੀ ਕਿ ਜਿਸ ਕਬਰ ਵਿੱਚ ਰਫ਼ੀ ਦੀ ਦੇਹ ਨੂੰ ਸਪੁਰਦੇ ਖ਼ਾਕ ਕੀਤਾ ਗਿਆ ਸੀ,ਕੁਝ ਸਾਲ ਬਾਅਦ ਕਬਰਸਤਾਨ ਦੀ ਦਿੱਖ ਬਦਲਣ ਦੇ ਨਾਂ ‘ਤੇ ਉਹ ਕਬਰ ਅਤੇ ਉਸਦੇ ਨਾਲ ਲਗਦੀ ਅਦਾਕਾਰਾ ਮਧੂਬਾਲਾ ਦੀ ਕਬਰ ਵੀ ਢਾਹ ਦਿੱਤੀ ਗਈ ਸੀ। ਕਿੰਨੀ ਵੱਡੀ ਗੱਲ ਹੈ ਕਿ ਫ਼ਿਲਮ ‘ ਨੀਲ ਕਮਲ ’ ਲਈ ‘‘ ਬਾਬੁਲ ਕੀ ਦੁਆਏਂ ਲੇਤੀ ਜਾ’’ ਨਾਮਕ ਗੀਤ ਜਦ ਰਿਕਾਰਡ ਕੀਤਾ ਗਿਆ ਸੀ ਤਾਂ ਰਫ਼ੀ ਸਾਹਿਬ ਦੀਆਂ ਆਪਣੀਆਂ ਅੱਖਾਂ ਹੰਝੂਆਂ ਨਾਲ ਸਰਸ਼ਾਰ ਸਨ ਤੇ ਹਰੇਕ ਸਾਜ਼ਿੰਦਾ ਵੀ ਜ਼ਾਰ ਜ਼ਾਰ ਰੋ ਰਿਹਾ ਸੀ। ਰਫ਼ੀ ਸਚਮੁੱਚ ਹੀ ਦਿਲ ਤੋਂ ਹੀ ਨਹੀਂ ਰੂਹ ਤੋਂ ਵੀ ਗਾਉਂਦਾ ਸੀ। ਸੰਨ 1980 ਵਿੱਚ ਫ਼ਿਲਮ ‘ ਆਸਪਾਸ ’ ਲਈ ‘‘ ਸ਼ਾਮ ਫਿਰ ਕਿਉਂ ਉਦਾਸ ਹੈ,ਤੂੰ ਕਹੀਂ ਆਸ ਪਾਸ ਹੈ ’’ ਨਾਮਕ ਗੀਤ ਰਿਕਾਰਡ ਕਰਵਾਉਣ ਦੇ ਕੁਝ ਘੰਟਿਆਂ ਬਾਅਦ ਹੀ ਮੁਹੰਮਦ ਰਫ਼ੀ ਇਸ ਸੰਸਾਰ ਤੋਂ ਸਦਾ ਲਈ ਰੁਖ਼ਸਤ ਹੋ ਗਿਆ ਸੀ ਪਰ ਉਸਦੇ ਗੀਤਾਂ ਦੀਆਂ ਬਾਤਾਂ ਰਹਿੰਦੀ ਦੁਨੀਆਂ ਤੱਕ ਪੈਂਦੀਆਂ ਰਹਿਣਗੀਆਂ।

ਪ੍ਰੋ.ਪਰਮਜੀਤ ਸਿੰਘ ਨਿੱਕੇ ਘੁੰਮਣ

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button