Breaking NewsD5 specialInternationalNewsSportsTop News

ਸੁਰਗਵਾਸੀ ਫੁਟਬਾਲਰ ਮਾਰਾਡੋਨਾ ਦੀ ‘Hand of God’ ਜਰਸੀ ਦੀ ਨੀਲਾਮੀ

40 ਕਰੋੜ ਰੁਪਏ ਦੀ ਬੋਲੀ ਲੱਗਣ ਦੀ ਉਮੀਦ

ਲੰਡਨ : 1986 ਵਿਸ਼ਵ ਕੱਪ ‘ਚ ਇੰਗਲੈਂਡ ਦੇ ਕੁਆਰਟਰ ਫਾਈਨਲ ਮੈਚ ‘ਚ ਵਿਸ਼ਵ ਦੇ ਸਰਵੋਤਮ ਫੁੱਟਬਾਲਰਾਂ ਵਿੱਚੋਂ ਇੱਕ ਡਿਏਗੋ ਮਾਰਾਡੋਨਾ ਵੱਲੋਂ ਪਹਿਨੀ ਗਈ ਜਰਸੀ ਪਹਿਲੀ ਵਾਰ ਨੀਲਮ ਹੋਵੇਗੀ। ਇਸ ਦੇ ਲਈ ਨਿਲਾਮੀ ਕਰਨ ਵਾਲਿਆਂ ਨੂੰ ਲਗਭਗ 40 ਲੱਖ ਪੌਂਡ ( ਲਗਭਗ 52 ਲੱਖ ਡਾਲਰ ਜਾਂ ਲਗਭਗ 40 ਕਰੋੜ ਰੁਪਏ ) ਦੀ ਬੋਲੀ ਲੱਗਣ ਦੀ ਉਮੀਦ ਹੈ।

BIG News : Delhi ਤੋਂ ਆਇਆ ਫੈਸਲਾ, ਹੱਥੋਂ ਗਿਆ Chandigarh? | D5 Channel Punjabi

ਇਹ ਮੈਚ ਵਿਵਾਦਪੂਰਨ ਹੈਂਡ ਆਫ਼ ਗੌਡ ਗੋਲ ਲਈ ਜਾਣਿਆ ਜਾਂਦਾ ਹੈ। ਇਸ ਮੈਚ ਚ ਮਾਰਾਡੋਨਾ ਨੇ ਹੈਡਰ ਨਾਲ ਗੋਲ ਕਰਨਾ ਚਾਹਿਆ ਪਰ ਕਥਿਤ ਤੌਰ ਤੇ ਗੇਂਦ ਉਨ੍ਹਾਂ ਦੇ ਹੱਥ ਨਾਲ ਲੱਗ ਕੇ ਗੋਲ ਪੋਸਟ ਚ ਚਲੀ ਗਈ ਅਤੇ ਮੈਚ ਰੈਫਰੀ ਇਸ ਨੂੰ ਦੇਖਣ ਚ ਅਸਫ਼ਲ ਰਹੇ। ਹਾਲਾਂਕਿ ਇਸ ਮੈਚ ਚ ਆਪਣੀ ਪ੍ਰਸਿੱਧੀ ਦੇ ਚੱਲਦੀਆਂ ਉਨ੍ਹਾਂ ਨੇ ਆਪਣੀ ਸ਼ਾਨਦਾਰ ਡਰਾਇਬਲਿੰਗ ਨਾਲ ਇੰਗਲੈਂਡ ਦੀ ਲਗਭਗ ਪੂਰੀ ਟੀਮ ਨੂੰ ਹਰਾ ਦਿੱਤਾ ਅਤੇ ਟੀਮ ਨੂੰ ਯਾਦਗਾਰ ਜਿੱਤ ਦਿਵਾਈ । ਨਿਲਾਮੀਕਰਤਾ ਸੋਥਬਾਯ ਨੇ ਬੁੱਧਵਾਰ ਨੂੰ ਕਿਹਾ ਕਿ 20 ਅਪ੍ਰੈਲ ਤੋਂ ਸ਼ੁਰੂ ਹੋਣ ਵਾਲੀ ਆਨਲਾਈਨ ਨਿਲਾਮੀ ਵਿਚ ਜਰਸੀ ਨੂੰ £40 ਲੱਖ ਪੌਂਡ ਤੋਂ ਵੱਧ ਦੀ ਰਾਸ਼ੀ ਮਿਲ ਸਕਦੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button