Breaking NewsD5 specialNewsPoliticsPress ReleasePunjab

ਸੁਪਰੀਮ ਕੋਰਟ ਨੇ ਲਾਈ ਨਰਿੰਦਰ ਮੋਦੀ ਸਰਕਾਰ ਦੀ ਨਾਕਾਮੀ ‘ਤੇ ਮੋਹਰ : ਭਗਵੰਤ ਮਾਨ

 ਮਰੀਜ ਦੇ ਘਰ ਤੱਕ ਮੁਫ਼ਤ ਆਕਸੀਜਨ ਪਹੁੰਚਾਵੇ ਸਰਕਾਰ

ਕੈਪਟਨ ਅਮਰਿੰਦਰ ਸਿੰਘ ਠੰਡੀਆਂ ਵਾਦੀਆਂ ਵਿਚੋਂ ਬਾਹਰ ਕੇ ਸੂਬੇ ਦੇ ਲੋਕਾਂ ਲਈ ਇਲਾਜ ਦੇ ਸੁਚੱਜੇ ਪ੍ਰਬੰਧ ਕਰਨ

ਚੰਡੀਗੜ੍ਹ:ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਸਬੰਧੀ ਕੇਸਾਂ ਦੀ ਸੁਣਵਾਈ ਕਰਦਿਆਂ ਦੇਸ਼ ਦੀ ਸਰਵ ਉਚ ਅਦਾਲਤ (ਸੁਪਰੀਮ ਕੋਰਟ) ਨੇ ਕੇਂਦਰ ਵਿੱਚਲੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਦੀ ਨਾਕਾਮੀ ‘ਤੇ ਮੋਹਰ ਲਾਈ ਹੈ।ਐਤਵਾਰ ਨੂੰ ਪਾਰਟੀ ਦੇ ਮੁੱਖ ਦਫ਼ਤਰ ਤੋਂ ਜਾਰੀ ਇੱਕ ਬਿਆਨ ਰਾਹੀਂ ਭਗਵੰਤ ਮਾਨ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਦੇ ਦੌਰ ‘ਚ ਕੇਂਦਰ ਸਰਕਾਰ ਵੱਲੋਂ ਦੇਸ਼ ਭਰ ਵਿੱਚ ਸੁਚੱਜੀਆਂ ਸਿਹਤ ਸੇਵਾਵਾਂ ਦਾ ਪ੍ਰਬੰਧ ਨਾ ਕਰਨ ਖ਼ਿਲਾਫ਼ ਸੁਪਰੀਮ ਕੋਰਟ ਨੇ ਸਖ਼ਤ ਟਿੱਪਣੀਆਂ ਕਰਨ ਦੇ ਨਾਲ ਨਾਲ ਸੂਬਿਆਂ ਨਾਲ ਕੀਤੇ ਜਾ ਰਹੇ ਵਿਤਕਰੇ ਅਤੇ ਆਕਸੀਜਨ ਦੀ ਸਪਲਾਈ ਵਿੱਚ ਨਾਕਾਮ ਹੋਣ ਕਾਰਨ ਸਖਤ ਫੈਸਲਾ ਲਿਆ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਕਾਰਨ ਹੋ ਰਹੀਆਂ ਮੌਤਾਂ ਨੂੰ ਦੇਖਦਿਆਂ ਸੁਪਰੀਮ ਕੋਰਟ ਨੇ ਕਿਹਾ ਕਿ ਸਰਕਾਰ ਦੀ ਤਿਆਰੀ ਵਿੱਚ ਘਾਟ ਕਾਰਨ ਲੋਕਾਂ ਨੂੰ ਜਾਨਾਂ ਗੁਆਉਣੀਆਂ ਪਈਆਂ, ਨਾ ਤਾਂ ਸਰਕਾਰ ਆਪ ਆਕਸੀਜਨ ਮੁਹੱਈਆ ਕਰਵਾ ਸਕੀ ਅਤੇ ਨਾ ਕਾਲਾਬਜ਼ਾਰੀ ਤੇ ਕਾਬੂ ਪਾ ਸਕੀ ।

ਸਿੱਧੂ ਜਾਂ ਕੈਪਟਨ,ਕਿਸਨੂੰ ਹਾਈਕਮਾਂਡ ਦੀ ਥਾਪੀ ,ਦੇਖੋ ਪੂਰਾ ਪ੍ਰੋਗਰਾਮ iK Meri Vi Suno || IrvinderAhluwalia

ਇਸ ਲਈ ਆਕਸੀਜਨ ਦੀ ਤਰਕਸ਼ੀਲ ਅਤੇ ਬਰਾਬਰੀ ਦੀ ਵੰਡ ਯਕੀਨੀ ਬਣਾਉਣ ਲਈ ਸੁਪਰੀਮ ਕੋਰਟ ਨੂੰ ਟਾਸਕ ਫੋਰਸ ਦਾ ਗਠਨ ਕਰਨਾ ਪਿਆ ।
ਭਗਵੰਤ ਮਾਨ ਨੇ ਕਿਹਾ ਕਿ ਜੇਕਰ ਸਰਕਾਰੀ ਸਿਹਤ ਸਹੂਲਤਾਂ ਦੇ ਹਾਲਾਤ ਏਨ੍ਹੇ ਮਾੜੇ ਨਾ ਹੁੰਦੇ ਤਾਂ ਲੋਕਾਂ ਨੂੰ ਇਹ ਦਿਨ ਨਾ ਦੇਖਣੇ ਪੈਂਦੇ ਅਤੇ ਨਾ ਹੀ ਸੁਪਰੀਮ ਕੋਰਟ ਨੂੰ ਦੇਸ਼ ਦੇ ਲੋਕਾਂ ਨੂੰ ਬਚਾਉਣ ਲਈ ਅੱਗੇ ਆਉਣਾ ਪੈਂਦਾ ਹੈ। ਇਸ ਲਈ ਸੁਪਰੀਮ ਕੋਰਟ ਦੇ ਮਾਣਯੋਗ ਜੱਜਾਂ ਦਾ ਧੰਨਵਾਦ ਕਰਨਾ ਬਣਦਾ ਹੈ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਕੋਰੋਨਾ ਮਰੀਜ ਨੂੰ ਉਸ ਦੇ ਘਰ ਤੱਕ ਮੁਫ਼ਤ ਆਕਸੀਜਨ ਪਹੁੰਚਾਵੇ।ਲੋਕ ਸਭਾ ਮੈਂਬਰ ਭਗਵੰਤ ਮਾਨ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਲੋਚਨਾ ਕਰਦਿਆਂ ਕਿਹਾ ਕਿ ਕੋਰੋਨਾ ਕਾਲ ਦੌਰਾਨ ਪੰਜਾਬ ‘ਚ ਭਾਵੇਂ ਕੋਈ ਮਰੇ, ਕੋਈ ਜੀਵੇ, ਪਰ ਕੈਪਟਨ ਅਮਰਿੰਦਰ ਸਿੰਘ ਉਦਾਸੀਨ ਹੋ ਕੇ ਆਪਣੇ ਫਾਰਮ ਹਾਊਸ ਵਿੱਚ ਆਰਾਮ ਫਰਮਾ ਰਹੇ ਹਨ ।

ਲਓ ਫੇਰ ਟੁੱਟਣਗੇ ਹੁਣ ਬੈਰੀਕੇਡ,ਟਰਾਲੀਆਂ ਭਰ ਦਿੱਲੀ ਨੂੰ ਸਿੱਧੇ ਹੋਏ ਕਿਸਾਨ,ਸਰਕਾਰ ਨੂੰ ਪਾਤਾ ਵਖ਼ਤ!ਹਿਲਾਤੀ ਸਰਕਾਰ

ਉਨ੍ਹਾਂ ਦੋਸ਼ ਲਾਇਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਹੁਣ ਤਕ ਇੱਕ ਮਰੀਜ਼ ਦਾ ਵੀ ਜਾ ਕੇ ਹਾਲ ਨਹੀਂ ਪੁੱਛਿਆ ਤੇ ਨਾ ਕਿਸੇ ਹਸਪਤਾਲ ਵਿੱਚ ਪੈਰ ਪਾਏ ਹਨ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਰਾਜਕਾਲ ਵਿੱਚ ਉਚ ਪੱਧਰੀ ਸਹੂਲਤਾਂ ਵਾਲਾ ਇੱਕ ਵੀ ਹਸਪਤਾਲ ਸੂਬੇ ‘ਚ ਤਿਆਰ ਨਹੀਂ ਕੀਤਾ, ਜਿਥੇ ਮੁੱਖ ਮੰਤਰੀ ਜਾਂ ਉਨ੍ਹਾਂ ਦੇ ਮੰਤਰੀ ਜਾ ਕੇ ਇਲਾਜ ਕਰਵਾ ਸਕਣ। ਮਾਨ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਠੰਡੀਆਂ ਵਾਦੀਆਂ ਵਿਚੋਂ ਬਾਹਰ ਕੇ ਸੂਬੇ ਦੇ ਲੋਕਾਂ ਲਈ ਦਵਾਈਆਂ, ਆਕਸੀਜਨ ਅਤੇ ਇਲਾਜ ਦੇ ਸੁਚੱਜੇ ਪ੍ਰਬੰਧ ਕਰਨ ਦੀ ਅਪੀਲ ਕੀਤੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button