PunjabTop News

‘ਸੁਪਰੀਮ ਕੋਰਟ ਦੇ ਫੈਸਲੇ ਨੂੰ ਲੈ ਕੇ ਸਿੱਖਾਂ ‘ਚ ਭਾਰੀ ਰੋਸ’

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹ‍ਾ ਕਿ ਸੁਪਰੀਮ ਕੋਰਟ ਦੇ ਫੈਸਲੇ ਨਾਲ ਸਿੱਖ ਕੌਮ ਵਿਚ ਵੱਡਾ ਰੋਸ ਹੈ। ਉਨ੍ਹਾਂ ਕਿਹ‍ਾ ਕਿ ਅੰਗਰੇਜ਼ਾਂ ਨੇ ਵੀ SGPC ਮਾਮਲੇ ਵਿਚ ਦਖਲਅੰਦਾਜ਼ੀ ਨਹੀਂ ਕੀਤੀ, ਸੋ ਸੁਪਰੀਮ ਕੋਰਟ ਦੀ ਦਖਲ ਅੰਦਾਜ਼ੀ ਸਹੀ ਨਹੀਂ ਹੈ। ਉਨ੍ਹਾਂ ਦੱਸਿਆ ਕਿ ਮਸੰਦਾ ਦੇ ਗਲਤ ਕੰਮਾਂ ਨੂੰ ਰੋਕਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿਚ ਆਈ ਸੀ। ਆਜ਼ਾਦੀ ਤੋਂ ਬਾਅਦ ਵੀ ਸਿੱਖ ਗੁਰਦੁਆਰਾ ਐਕਟ ਲਾਗੂ ਰਿਹ‍ਾ ਹੈ। ਉਹਨਾਂ ਕਿਹਾ ਕਿ SGPC ਸਿੱਖਾਂ ਦੀ ਮਿੰਨੀ ਪਾਰਲੀਮੈਂਟ ਹੈ। ਸਿੱਖ ਕੌਮ ਵਿਚ ਕੁਝ ਗਦਾਰ ਪੈਦਾ ਹੋ ਗਏ ਹਨ ਜਿਹਨਾਂ ਨੂੰ ਵਰਤਿਆ ਜਾ ਰਿਹਾ ਹੈ। ਕਾਂਗਰਸ ਲੰਬੇ ਸਮੇਂ ਤੋ ਸਿੱਖਾਂ ਦੇ ਧਾਰਮਿਕ ਮਾਮਲਿਆਂ ਵਿਚ ਦਖਲ ਦਿੰਦੀ ਰਹੀ ਹੈ। ਹੁਣ ਚੰਡੀਗੜ੍ਹ ਤੇ ਹਿਮਾਚਲ ਪ੍ਰਦੇਸ਼ ਦੀ ਅਲੱਗ ਕਮੇਟੀ ਬਣੇਗੀ।

Dhuri Sugar Mill : CM Mann ਨੇ ਕਰਤਾ ਇਨਸਾਫ਼, ਕਿਸਾਨਾਂ ਦੇ ਪੈਸੇ ਲਈ ਮਿੱਲ ਕਰਤੀ ਨਿਲਾਮ | D5 Channel Punjabi

ਉਹਨਾਂ ਕਿਹਾ ਕਿ ਹਰਿਆਣਾ ਅਲੱਗ ਕਮੇਟੀ ਬਣਾਉਣ ਵਿਚ ਕੈਪਟਨ ਅਮਰਿੰਦਰ ਸਿੰਘ ਦਾ ਹੱਥ ਹੈ। ਕੈਪਟਨ ਸਰਕਾਰ ਤੇ ਆਪ ਸਰਕਾਰ ਪੰਜਾਬ ਤੇ SGPC ਦੇ ਖਿਲਾਫ ਭੁਗਤ ਰਹੇ ਹਨ। ਉਹਨਾਂ ਕਿਹਾ ਕਿ ਸੁਪਰੀਮ ਕੋਰਟ ਦਾ ਫੈਸਲਾ ਸਿੱਖ ਕੌਮ ਨੂੰ ਮਨਜ਼ੂਰ ਨਹੀਂ ਹੈ। ਉਹਨਾਂ ਕਿਹਾ ਕਿ ਦੇਸ਼ ਨੂੰ ਆਜ਼ਾਦ ਕਰਵਾਉਣ ਵਿਚ ਸਭ ਤੋਂ ਵੱਧ ਕੁਰਬਾਨੀਆਂ ਪੰਜਾਬੀਆਂ ਨੇ ਦਿੱਤੀਆਂ। ਉਹਨਾਂ ਕਿਹ‍ਾ ਕਿ ਦੇਸ਼ ਆਜ਼ਾਦ ਹੋਣ ਤੋ ਪਹਿਲਾਂ ਬਣੇ ਐਕਟ ਨੂੰ ਖਤਮ ਕੀਤਾ ਗਿਆ ਹੈ। ਹਰਿਆਣਾ ਨੇ ਪਹਿਲਾਂ ਪਾਣੀ ਖੋਹ ਲਿਆ ਸੀ ਤੇ ਹੁਣ ਸਿੱਖਾਂ ਦਾ ਅਧਿਕਾਰ ਖੋਹ ਲਿਆ ਗਿਆ ਹੈ। ਪੰਜਾਬ ਇਕੋ ਇਕ ਰਾਜ ਜਿਸਦੀ ਆਪਣੀ ਰਾਜਧਾਨੀ ਨਹੀਂ ਹੈ। ਉਹਨਾਂ ਕਿਹਾ ਕਿ ਧਾਰਮਿਕ ਸੰਸਥਾ ‘ਤੇ ਵੱਡਾ ਅਟੈਕ ਕੀਤਾ ਗਿਆ ਹੈ। ਸੁਖਬੀਰ ਨੇ ਕਿਹ‍ਾ ਕਿ ਅਕਾਲੀ ਦਲ SGPC ਦੇ ਮੁੱਦੇ ‘ਤੇ ਪਾਰਟੀ ਦੇ ਸੀਨੀਅਰ ਆਗੂਆਂ ਦੀ ਮੀਟਿੰਗ ਬੁਲਾਈ ਹੈ।ਸੁਖਬੀਰ ਨੇ ਕਿਹਾ ਕਿ ਭਗਵੰਤ ਮਾਨ ਨੂੰ ਨੈਤਿਕਤਾ ਦੇ ਅਧਾਰ ‘ਤੇ ਅਸਤੀਫਾ ਦੇਣਾ ਚਾਹੀਦਾ ਹੈ।

Meet Hayer ਦੇ ਘਰ ਸਾਹਮਣੇ ਪਿਆ ਖੌਰੂ, ਪੁਲਿਸ ਨੇ ਕਰਤੀ ਕਾਰਵਾਈ, ਪੈ ਗਿਆ ਘਮਾਸਾਣ | D5 Channel Punjabi

ਉਹਨਾਂ ਕਿਹਾ ਕਿ ਜਿਹੜਾ ਵਿਅਕਤੀ ਮਾਂ ਦੀ ਝੂਠੀ ਸਹੁੰ ਖਾ ਸਕਦਾ ਉਸਤੋਂ ਕੀ ਉਮੀਦ ਰੱਖੀ ਜਾ ਸਕਦੀ ਹੈ। ਸੁਖਬੀਰ ਨੇ ਪੰਜਾਬ ਦੇ ਰਾਜਪਾਲ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੂੰ ਤੁਰੰਤ ਬਰਖਾਸਤ ਕਰਨ ਦੀ ਮੰਗ ਕੀਤੀ। ਉਹਨਾਂ ਕਿਹਾ ਕਿ ਕਿਸੇ ਨੇ ਆਪ ਨੂੰ ਬਹੁਮਤ ਸਾਬਤ ਕਰਨ ਦੀ ਗੱਲ ਨਹੀਂ ਕੀਤੀ । ਇਹ ਸਿਰਫ਼ ਡਰਾਮਾ ਹੈ। ਉਹਨਾਂ ਕਿਹ‍ਾ ਕਿ ਸੁਪਰੀਮ ਕੋਰਟ ਦੇ ਜੱਜਾਂ ਦੇ ਖਿਲਾਫ ਕੁਝ ਨਹੀਂ ਕਹਿਣਾ ਪਰ ਕੁੱਝ ਲੋਕ ਅਜਿਹੀਆਂ ਗੱਲਾਂ ਕਰਨ ਲੱਗ ਪਏ ਸਨ ਕਿ ਫੈਸਲਾ ਹਰਿਆਣਾ ਦੇ ਹੱਕ ਵਿਚ ਆਵੇਗਾ। ਸੁਖਬੀਰ ਨੇ ਕਿਹਾ ਕਿ ਦਾਦੂਵਾਲ ਏਜੰਸੀਆਂ ਦਾ ਏਜੰਟ ਹੈ। ਉਹਨਾਂ ਕਿਹਾ ਕਿ ਭਗਵੰਤ ਮਾਨ ਨੇ ਬਿਆਨ ਦੇ ਕੇ ਸਿੱਖਾਂ ਦੀ ਪਿੱਠ ਚ ਛੁਰਾ ਮਾਰਿਆ ਹੈ। ਸੁਖਬੀਰ ਨੇ ਕਿਹ‍ਾ ਕਿ ਭਗਵੰਤ ਮਾਨ ਨੇ ਪੰਜਾਬ ਦੀ ਬਹੁਤ ਵੱਡੀ ਬੇਇੱਜ਼ਤੀ ਕਰਵਾਈ ਹੈ। ਸੰਵਿਧਾਨਕ ਪੋਸਟ ‘ਤੇ ਬੈਠ ਕੇ ਅਜਿਹੇ ਕਾਰਜ ਕਰਨਾ ਮਾੜੀਆ ਹਰਕਤਾਂ ਨਹੀਂ ਕਰਨੀਆਂ ਚਾਹੀਦੀਆਂ। ਸੁਖਬੀਰ ਨੇ ਕਿਹਾ ਕਿ ਜਹਾਜ਼ ਵਿਚ ਸਫ਼ਰ ਕਰਨ ਵਾਲੇ ਦੋ ਯਾਤਰੀਆਂ ਨਾਲ ਉਹਨਾਂ ਦੀ ਗੱਲ ਹੋਈ ਤਾਂ ਇਕ ਉਦਯੋਗਪਤੀ ਨੇ ਦੱਸਿਆ ਕਿ ਭਗਵੰਤ ਮਾਨ ਸਿੱਧਾ ਪਹਿਲੀ ਸੀਟ ‘ਤੇ ਬਿਠਾ ਦਿੱਤਾ ਪਰ ਏਅਰ ਹੋਰਟਸ ਨੇ ਪਿੱਛੇ ਸੀਟ ਹੋਣ ਦੀ ਗੱਲ ਕਹੀ ਤਾਂ ਮਾਨ ਨਾ ਉਠਿਆ ਤਾਂ ਕੈਪਟਨ ਨੇ ਮੁੱਖ ਮੰਤਰੀ ਨੂੰ ਜਹਾਜ਼ ਵਿਚੋਂ ਉਤਾਰ ਦਿੱਤਾ

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button