Breaking NewsD5 specialNewsPoliticsPunjab

ਸੁਨੀਲ ਜਾਖੜ ਦਾ ਪੀਐਮ ‘ਤੇ ਤਿੱਖਾ ਵਾਰ, ‘ ਦੇਸ਼ ਨੂੰ ਵਰਗਲਾ ਰਹੇ ਨੇ PM ਮੋਦੀ‘

ਚੰਡੀਗੜ੍ਹ : ਕਿਸਾਨਾਂ  ਵੱਲੋਂ ਕੀਤੇ ਜਾ ਰਹੇ ਧਰਨੇ ਪ੍ਰਦਰਸ਼ਨਾਂ ਨੂੰ ਅੱਜ 20 ਤੋਂ ਜ਼ਿਆਦਾ ਦਿਨ ਹੋ ਚੁੱਕੇ ਹਨ। ਉਥੇ ਹੀ ਅੱਜ ਇਸ ਮਾਮਲੇ ‘ਤੇ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਮੀਡੀਆ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਨੂੰ ਵਰਗਲਾ ਰਹੇ ਹਨ। ਕੱਲ੍ਹ ਉਨ੍ਹਾਂ ਨੇ ਮੱਧ ਪ੍ਰਦੇਸ਼  ਦੇ ਕਿਸਾਨਾਂ  ਦੇ ਨਾਲ ਹੀ ਸਿਰਫ ਗੱਲ ਕੀਤੀ ਹੈ ਜਦੋਂ ਕਿ ਉਨ੍ਹਾਂ ਨੂੰ ਪੂਰੇ ਦੇਸ਼ ਨਾਲ ਗੱਲ ਕਰਨੀ ਚਾਹੀਦੀ ਹੈ, ਉਹ ਪੂਰੇ ਦੇਸ਼  ਦੇ ਪ੍ਰਧਾਨਮੰਤਰੀ ਹਨ ਨਾ ਕੀ ਕਿਸੇ ਇੱਕ ਪਾਰਟੀ  ਦੇ। ਅੱਜ ਪੀਐਮ ਮੋਦੀ  ਨੂੰ ਮਾਫੀ ਮੰਗਣੀ ਚਾਹੀਦੀ ਹੈ । ਸੁਨੀਲ ਜਾਖੜ ਨੇ ਕਿਹਾ ਕਿ ਅੱਜ ਗੁਰੂ ਤੇਗ ਬਹਾਦੁਰ ਜੀ  ਦਾ ਸ਼ਹੀਦੀ ਦਿਨ ਹੈ ਤਾਂ ਅੱਜ ਪੀਐਮ ਮੋਦੀ  ਨੂੰ ਆਪਣੇ ਕੀਤੇ ‘ਤੇ ਮਾਫੀ ਮੰਗ ਲੈਣੀ ਚਾਹੀਦੀ ਹੈ। ਇਸ ਦੇ ਨਾਲ ਸੁਨੀਲ ਜਾਖੜ ਨੇ ਕਿਸਾਨ ਅੰਦੋਲਨ  ‘ਚ ਮਰਨ ਵਾਲੇ ਲੋਕਾਂ ਨੂੰ ਸ਼ਹੀਦ ਕਰਾਰ ਦਿੱਤਾ।

BREAKING-ਹੁਣੇ ਹੁਣੇ ਆਈ ਵੱਡੀ ਖ਼ਬਰ,ਕਿਸਾਨਾਂ ਨੇ ਅੱਗੇ ਅੱਗੇ ਭਜਾਏ ਬੀਜੇਪੀ ਦੇ ਲੀਡਰ

ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਿਸਾਨਾਂ ਨੂੰ ਅਤੇ ਦੇਸ਼ ਨੂੰ ਵਰਗਲਾ ਰਹੇ ਹਨ ਕਿ ਵਿਰੋਧੀ ਪੱਖ ਕਿਸਾਨਾਂ ਨੂੰ ਵਰਗਲਾ  ਰਹੇ ਹਨ। ਉਨ੍ਹਾਂ ਨੇ ਪੀਐਮ ਮੋਦੀ ਨੂੰ ਨਸੀਹਤ ਦਿੰਦੇ ਹੋਏ ਕਿਹਾ ਕਿ ਦੂਸਰਿਆਂ ‘ਤੇ ਕਲੰਕ ਲਗਾਉਣ ਤੋਂ ਪਹਿਲਾਂ ਆਪਣੇ ਆਪਣੇ ਵੱਲ ਝਾਤ ਮਾਰਨੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਦੀ ਵਿਸ਼ਵਾਸਨਿਅਤਾ ਹੁਣ ਖਤਰੇ ‘ਚ ਹੈ। ਇਸ ਲਈ ਇਹ ਸਭ ਗੱਲਾਂ ਕੀਤੀਆਂ ਜਾ ਰਹੀ ਹਨ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਨਵੇਂ ਖੇਤੀਬਾੜੀ ਕਾਨੂੰਨਾਂ  ਦੇ ਖਿਲਾਫ ਸਭਤੋਂ ਪਹਿਲਾਂ ਕਾਂਗਰਸ ਪਾਰਟੀ ਨੇ ਆਵਾਜ਼ ਉਠਾਈ ਸੀ ,  ਜੂਨ ਮਹੀਨੇ ‘ਚ ਇਹ ਕਨੂੰਨ ਆਏ ਸਨ ਅਤੇ ਉਦੋਂ ਕਾਂਗਰਸ ਨੇ ਇਸਦਾ ਵਿਰੋਧ ਕੀਤਾ ਸੀ,  ਜਦੋਂ ਕਿ ਕਿਸਾਨਾਂ ਨੇ ਅਗਸਤ ਮਹੀਨੇ ‘ਚ ਇਨ੍ਹਾਂ ਕਾਨੂੰਨਾਂ ਦਾ ਵਿਰੋਧ ਕੀਤਾ ਸੀ।  ਇਸ ਦੇ ਨਾਲ ਸੁਨੀਲ ਜਾਖੜ ਨੇ ਅਰਵਿੰਦ ਕੇਜਰੀਵਾਲ ਨੂੰ ਫੇਕੂ ਕਿਹਾ ਅਤੇ ਨਾਲ ਹੀ ਕਿਹਾ ਕਿ ਆਮ ਆਦਮੀ ਪਾਰਟੀ ਘਟੀਆ ਰਾਜਨੀਤੀ ਕਰਨ ਤੋਂ ਬਾਜ ਨਹੀਂ ਆਉਂਦੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button