Breaking NewsD5 specialNewsPoliticsPunjabTop News

ਸੁਖਬੀਰ ਸਿੰਘ ਬਾਦਲ ਨੇ ਖੇਮਕਰਨ ਤੋਂ ਵਿਰਸਾ ਸਿੰਘ ਵਲਟੋਹਾ ਨੂੰ ਐਲਾਨਿਆ ਉਮੀਦਵਾਰ

ਤਰਨਤਾਰਨ : ਪੰਜਾਬ ਵਿੱਚ 2022 ‘ਚ ਵਿਧਾਨ ਸਭਾ ਚੋਣਾਂ ਹੋਣ ਵਾਲੀਆਂ ਹਨ। ਇਸ ਦੇ ਲਈ ਹੁਣ ਅਕਾਲੀ ਦਲ ਦੇ ਉਮੀਦਵਾਰਾਂ ਦਾ ਐਲਾਨ ਹੋਣਾ ਸ਼ੁਰੂ ਹੋ ਗਿਆ ਹੈ। ਅੱਜ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਬਹੁਤ ਹੀ ਅਨੌਖੇ ਅੰਦਾਜ਼ ‘ਚ ਵਿਰਸਾ ਸਿੰਘ  ਵਲਟੋਹਾ ਨੂੰ ਖੇਮਕਰਣ ਤੋਂ ਉਮੀਦਵਾਰ ਐਲਾਨਿਆ ਹੈ। ਅੱਜ ਖੇਮਕਰਣ ਦੇ ਅਮਰਕੋਟ ਇਲਾਕੇ ਦੀ ਦਾਣਾ ਮੰਡੀ ‘ਚ ਹੋਈ ‘ਪੰਜਾਬ ਮੰਗਦਾ ਜਵਾਬ’ ਰੈਲੀ ‘ਚ ਸੁਖਬੀਰ ਬਾਦਲ ਨੇ ਇਹ ਐਲਾਨ ਕੀਤਾ ਹੈ।

ਰਾਜਪਾਲ ਨੇ ਕਿਸਾਨਾਂ ਨੂੰ ਦਿੱਤੀ ਵੱਡੀ ਖੁਸ਼ਖਬਰੀ,ਮੋਦੀ ਨੂੰ ਵੱਡਾ ਝਟਕਾ,ਅੰਦੋਲਨ ਹੋਵੇਗਾ ਖ਼ਤਮ?

ਹਾਲਾਂਕਿ ਵਿਰਸਾ ਸਿੰਘ ਵਲਟੋਹਾ  ਦੇ ਬੇਟੇ ਗੋਰਵ ਸਿੰਘ ਵਲਟੋਹਾ ਨੂੰ ਵੀ ਟਿਕਟ ਮਿਲਣ ਦੀ ਉਂਮੀਦ ਸੀ ਪਰ ਅੱਜ ਸੁਖਬੀਰ ਸਿੰਘ ਬਾਦਲ ਨੇ ਸਾਫ਼ ਕਰ ਦਿੱਤਾ ਕਿ ਵਿਰਸਾ ਸਿੰਘ  ਵਲਟੋਹਾ ਨੂੰ ਹੀ ਖੇਮਕਰਣ ਤੋਂ ਮੈਦਾਨ ‘ਚ ਉਤਾਰਿਆ ਜਾਵੇਗਾ । ਦੱਸ ਦਈਏ ਕਿ ਖੇਮਕਰਣ ਤੋਂ ਸਾਬਕਾ ਅਕਾਲੀ ਦਲ ਦੇ ਨੇਤਾ ਆਦੇਸ਼ ਪ੍ਰਤਾਪ ਸਿੰਘ  ਕੈਰੋਂ ਅਤੇ ਵਿਰਸਾ ਸਿੰਘ ਵਲਟੋਹਾ ‘ਚ ਕੁੱਝ ਦਿਨਾਂ ਤੋਂ ਕਾਫ਼ੀ ਗਹਿਮਾ – ਗਹਮੀ ਚੱਲ ਰਹੀ ਸੀ ਪਰ ਹੁਣ ਇਹ ਸਾਫ਼ ਹੋ ਗਿਆ ਹੈ ਕਿ 2022 ‘ਚ ਵਿਰਸਾ ਸਿੰਘ ਵਲਟੋਹਾ ਹੀ ਅਕਾਲੀ ਦਲ ਦੇ ਖੇਮਕਰਣ ਤੋਂ ਉਮੀਦਵਾਰ ਹੋਣਗੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button