Breaking NewsD5 specialNewsPunjabTop News

‘ਸੁਖਬੀਰ ਬਾਦਲ ਸਾਰਾ ਪੈਸਾ ਤੇ ਜ਼ੋਰ ਲਗਾ ਕੇ ਇਸ ਵਾਰ 20 ਸੀਟਾਂ ਵੀ ਨਹੀਂ ਜਿੱਤਦਾ’

ਪਟਿਆਲਾ : ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਅੱਜ ਪ੍ਰੈੱਸ ਕਾਨਫਰੰਸ ਦੌਰਾਨ ਇਕ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਰਵਾਇਤੀ ਮਾਫੀਆ ਤੋਂ ਅੱਕ ਚੁੱਕੇ ਹਨ ਅਤੇ ਉਹ ਉਨ੍ਹਾਂ ਵੱਲ ਕਦੇ ਨਹੀਂ ਜਾਣਗੇ, ਉਹ ਬਦਲਾਅ ਚਾਹੁੰਦੇ ਹਨ ਜੋ ਕਿ ਜ਼ਰੂਰੀ ਵੀ ਹੈ। ਸੁਖਬੀਰ ਬਾਦਲ ਬਾਰੇ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਇਨ੍ਹਾਂ ਕੋਲ ਪੰਜਾਬ ਲਈ ਕਿਹੜਾ ਬਦਲਾਅ ਹੈ।

Punjab Election : Navjot Sidhu ਨੂੰ ਮਿਲਿਆ ਵੱਡਾ ਆਹੁਦਾ! ਬਣਾਇਆ Super CM! Channi ਹੋਇਆ ਨਰਾਜ਼?

ਪੰਜਾਬ ਦੇ ਲੋਕ ਇਨ੍ਹਾਂ ਨੂੰ ਪਰਖ ਚੁੱਕੇ ਹਨ ਅਤੇ ਲੋਕਾਂ ਨੂੰ ਪਤਾ ਹੈ ਕਿ ਜੇਕਰ ਇਹ ਸੱਤਾ ‘ਚ ਆਉਂਦੇ ਹਨ ਤਾਂ ਵਪਾਰੀ ਬਣ ਜਾਣਗੇ। ਅੱਗੇ ਉਨ੍ਹਾਂ ਕਿਹਾ ਕਿ ਭਾਂਵੇ ਉਹ ਸਾਰਾ ਜੋਰ ਅਤੇ ਪੈਸਾ ਲਗਾ ਲਵੇ ਪਰ ਇਸ ਵਾਰ ਸ਼੍ਰੋਮਣੀ ਅਕਾਲੀ ਦਲ 20 ਸੀਟਾਂ ਵੀ ਨਹੀਂ ਜਿੱਤ ਪਾਵੇਗਾ।
ਉਨ੍ਹਾਂ ਕਿਹਾ ਕਿ ਇਹ ਮੈਨੂੰ ਅੰਮ੍ਰਿਤਸਰ ਈਸਟ ਤੋਂ ਹਰਾਉਣ ਲਈ ਪੂਰਾ ਜ਼ੋਰ ਲਾਈ ਬੈਠੇ ਹਨ ਕਿਉਂਕਿ ਇਨ੍ਹਾਂ ਨੂੰ ਸਿੱਧੂ ਤੋਂ ਡਰ ਲਗਦਾ ਹੈ। ਸਿੱਧੂ ਨੇ ਕਿਹਾ ਕਿ ਸਭ ਤੋਂ ਵੱਧ ਖੁਸ਼ੀ ਇਨ੍ਹਾਂ ਨੂੰ ਹੋਈ ਸੀ ਜਦੋਂ ਮੈਨੂੰ ਸੀ.ਐੱਮ. ਚਿਹਰੇ ਦਾ ਉਮੀਦਵਾਰ ਨਹੀਂ ਐਲਾਨਿਆ ਗਿਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button