PunjabBreaking NewsD5 specialIndiaNewsPolitics

ਸੁਖਬੀਰ ਬਾਦਲ ਤੇ ਸਿੱਧੂ ਵਿਚਾਲੇ ਖੜਕੀ, ਬਸ ਇਕ ਗ਼ਾਲ ਨੀਂ ਕੱਢੀ, ਬਾਕੀ..!

ਅੰਮ੍ਰਿਤਸਰ : ਅੰਮ੍ਰਿਤਸਰ ਰੇਲ ਹਾਦਸੇ ਦੇ ਮਾਮਲੇ ‘ਚ ਰਾਜਨੀਤੀ ਪੂਰੀ ਤਰ੍ਹਾਂ ਨਾਲ ਗਰਮਾਈ ਹੋਈ ਹੈ। ਸਿਆਸੀ ਆਗੂ ਇਕ ਦੂਜੇ ਦੇ ਖਿਲਾਫ ਬਿਆਨਬਾਜੀਆਂ ਕਰ ਰਹੇ ਹਨ। ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਜਿੱਥੇ ਇਸ ਮਾਮਲੇ ‘ਚ ਸੂਬਾ ਸਰਕਾਰ ਨੂੰ ਘੇਰਿਆ ਉੱਥੇ ਹੀ ਮੁੱਖ ਮੰਤਰੀ ਦੇ ਵਿਦੇਸ਼ ਦੌਰੇ ਤੇ ਵੀ ਸਵਾਲ ਖੜੇ ਕੀਤੇ। ਬਾਦਲ ਪਰਿਵਾਰ ਵੱਲੋਂ ਅੰਮ੍ਰਿਤਸਰ ਰੇਲ ਹਾਦਸੇ ਦੇ ਪੀੜਤਾਂ ਨੂੰ ਇਕ-ਇਕ ਕਰੋੜ ਰੁਪਏ ਦੀ ਮੰਗ ਕਰਨ ਨੂੰ ਲੈ ਕੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਅਕਾਲੀਆਂ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਜਦੋਂ ਬਰਗਾੜੀ ਕਾਂਡ ਹੋਇਆ ਸੀ ਤਾਂ ਉਦੋ ਅਕਾਲੀ ਕਿੰਨੇ ਕੂ ਲੋਕਾਂ ਦੇ ਘਰਾਂ ‘ਚ ਗਏ ਸੀ ਅਤੇ ਕਿੰਨਿਆਂ ਨੂੰ ਇਨ੍ਹਾਂ ਨੇ ਇਕ-ਇਕ ਕਰੋੜ ਦਿੱਤੇ ਸਨ? ਉਨ੍ਹਾਂ ਨੇ ਕਿਹਾ ਕਿ ਆਪਣੀ ਸਰਕਾਰ ਸਮੇਂ ਹੋਏ ਹਾਦਸਿਆਂ ‘ਚ ਇਨ੍ਹਾਂ ਨੇ ਕਦੇ ਵੀ ਕਿਸੇ ਬੱਚੇ ਦੀ ਜ਼ਿੰਮੇਵਾਰੀ ਨਹੀਂ ਲਈ।

Read Also ਸੁਖਬੀਰ ਬਾਦਲ ਦੇ ਅਸਤੀਫ਼ੇ ਦਾ ਚਾਅ, ਟਕਸਾਲੀਆਂ ਨੇ ਕਰਤਾ ਨਵਾਂ ਐਲਾਨ

ਉਨ੍ਹਾਂ ਨੇ ਕਿਹਾ ਕਿ ਇਹ ਲੋਕ ਕ੍ਰੈਡਿਟ ਦੀ ਰਾਜਨੀਤੀ ‘ਚ ਪੂਰੀ ਤਰ੍ਹਾਂ ਖੁੱਭ ਚੁੱਕੇ ਨੇ। ਅੰਮ੍ਰਿਤਸਰ ‘ਚ ਹੋਏ ਰੇਲ ਹਾਦਸੇ ‘ਚ 65 ਤੋਂ ਵੱਧ ਲੋਕਾਂ ਦੀ ਜਾਨ ਚਲੀ ਗਈ ਹੈ ਅਤੇ ਕਈ ਜ਼ਿੰਦਗੀ ਅਤੇ ਮੌਤ ਦੀ ਜੰਗ ਲੜ ਰਹੇ ਨੇ ਅਜਿਹੇ ‘ਚ ਸਾਡੇ ਸੂਬੇ ਦੇ ਸਿਆਸੀ ਆਗੂ ਇੱਕ ਦੂਜੇ ‘ਤੇ ਇਲਜ਼ਾਮ ਲਾ ਕੇ ਸਿਆਸੀ ਰੋਟੀਆਂ ਸੇਕ ਰਹੇ ਨੇ ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button