ਸੁਖਦੇਵ ਢੀਂਡਸਾ ਲੱਗਿਆ RSS ਦੀਆਂ ਤਾਰੀਫਾਂ ਕਰਨ ,ਫੇਰ ਸਿੱਖਾਂ ਨੇ ਫਸ ਲਿਆ ਕਸੂਤਾ,ਨਾਲੇ ਪ੍ਰਧਾਨ ਨੇ ਬਣਾਈ ਰੈਲ!
ਪਟਿਆਲਾ : ਸੁਖਦੇਵ ਸਿੰਘ ਢੀਂਡਸਾ ਜਿਨ੍ਹਾਂ ਵੱਲੋਂ ਆਪਣੀ ਸ਼੍ਰੋਮਣੀ ਅਕਾਲੀ ਦਲ ਡੈਮੋਕਰੇਟਿਵ ਪਾਰਟੀ ਬਣਾਈ ਗਈ ਸੀ ਅਤੇ ਐੱਸ.ਜੀ.ਪੀ.ਸੀ ਚੋਣਾਂ ਦਾ ਟੀਚਾ ਲੈ ਕੇ ਤੁਰੇ ਢੀਂਡਸਾ ਹੁਣ ਨਵੇਂ ਵਿਵਾਦ ‘ਚ ਫਸਦੇ ਜਾ ਰਹੇ ਹਨ। ਅਸੀਂ ਗੱਲ ਕਰ ਰਹੇ ਹਾਂ ਢੀਂਡਸਾ ਦੇ ਇਕ ਨਿਜੀ ਅਖਬਾਰ ‘ਚ ਲੱਗੇ ਬਿਆਨ ਦੀ। ਜਿਸ ‘ਚ ਢੀਂਡਸ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਨਾਲੋਂ ਆਰਐੱਸਐੱਸ ਕਿਤੇ ਚੰਗੀ ਹੈ ਕਿਉਂਕਿ ਕੇਂਦਰ ਸਰਕਾਰ ਜਾਂ ਹੋਰ ਪ੍ਰਾਂਤਾਂ ‘ਚ ਭਾਜਪਾ ਸਰਕਾਰ ਜਿੱਥੇ ਗ਼ਲਤ ਹੁੰਦੀ ਹੈ ਤਾਂ ਸੰਘ ਉਸ ਲੀਡਰ ਦੇ ਤੁਰੰਤ ‘ਕੰਨ ਮਰੋੜ’ ਕੇ ਉਸ ਦੀ ਗ਼ਲਤੀ ਦਾ ਅਹਿਸਾਸ ਕਰਵਾ ਦਿੰਦਾ ਹੈ ਪਰ ਬੇਅਦਬੀ ਕਾਂਡ, ਬਹਿਬਲ ਅਤੇ ਬਰਗਾੜੀ ਕਲਾਂ ਮਾਮਲੇ ਲਈ ਐੱਸਜੀਪੀਸੀ ਦੇ ਪ੍ਰਧਾਨ ਸਮੇਤ ਹੋਰ ਅਹੁਦੇਦਾਰਾਂ ਨੇ ਅਕਾਲੀ ਸਰਕਾਰ ਨੂੰ ਕੁਝ ਕਹਿਣ ਦੀ ਹਿੰਮਤ ਨਹੀਂ ਕੀਤੀ।
ਆਰਐੱਸਐੱਸ ਦੀ ਤਾਰੀਫ ਕਰਨ ਦੇ ਬਿਆਨ ‘ਤੇ ਢੀਂਡਸਾ ਘਿਰਦੇ ਹੋਏ ਦਿਖਾਈ ਦੇ ਰਹੇ ਹਨ। ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਢੀਂਡਸਾ ਨੂੰ ਜਵਾਬ ਦਿੱਤਾ ਹੈ। ਭਾਈ ਲੌਂਗੋਵਾਲ ਨੇ ਕਿਹਾ ਕਿ ਹੁਣ ਸਾਫ਼ ਹੋ ਗਿਆ ਹੈ ਕਿ ਢੀਂਡਸਾ ਆਰਐੱਸਐੱਸ ਦਾ ਬੰਦਾ ਹੈ ਇਸ ਲਈ ਉਸ ਦੀ ਹੀ ਬੋਲੀ ਬੋਲ ਰਿਹਾ ਹੈ। ਇਸ ਪਿੱਛੇ ਵੱਡੀਆਂ ਸਾਜ਼ਿਸਾਂ ਨੇ ਜੋ ਇਹ ਸ਼੍ਰੋਮਣੀ ਕਮੇਟੀ ਖਿਲਾਫ਼ ਬੋਲ ਰਿਹਾ ਹੈ। ਢੀਂਡਸਾ ਵਲੋਂ ਆਰਐੱਸਐੱਸ ਨੂੰ ਵਧੀਆ ਦੱਸਣ ਦੇ ਬਿਆਨ ‘ਤੇ ਸਿੱਖ ਆਗੂਆਂ ਦੇ ਹਮਲੇ ਹੋਰ ਵੀ ਤੇਜ਼ ਹੋ ਸਕਦੇ ਹਨ ਅਤੇ ਢੀਂਡਸਾ ਲਈ ਇੱਕ ਨਵੀਂ ਮੁਸੀਬਤ ਖੜ੍ਹੀ ਹੋ ਸਕਦੀ ਹੈ ਕਿਉਂਕਿ ਲੋਕਾਂ ‘ਚ ਚਰਚਾ ਇਹ ਚੱਲ ਰਹੀ ਹੈ ਕਿ ਢੀਂਡਸਾ ਦੇ ਪਿੱਛੇ ਬੀਜੇਪੀ ਤੇ ਆਰ.ਐੱਸ.ਐੱਸ ਦਾ ਹੱਥ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.