Punjab OfficialsBreaking NewsD5 specialNewsPress ReleasePunjabTop News

ਸੁਖਜਿੰਦਰ ਰੰਧਾਵਾ ਨੇ ਅਕਾਲੀਆਂ ਨੂੰ ਉਨ੍ਹਾਂ ’ਤੇ ਉਂਗਲ ਉਠਾਉਣ ਤੋਂ ਪਹਿਲਾਂ ਆਪਣੇ ਕੀਤੇ ਗੁਨਾਹਾਂ ਦੀ ਪੜਤਾਲ ਕਰਵਾਉਣ ਲਈ ਵੰਗਾਰਿਆ

ਕਿਹਾ, ‘‘ਮਾਰਚ ਵਿੱਚ ਉਨਾਂ ਦੇ ਸਟਾਫ਼ ’ਚੋਂ ਤਬਦੀਲ ਕੀਤੇ ਸਾਬਕਾ ਨਿੱਜੀ ਸਕੱਤਰ ਨਾਲ ਸਬੰਧਤ ਕਿਸੇ ਵੀ ਜਾਂਚ ਲਈ ਤਿਆਰ’’

ਮੀਡੀਆ ਰਿਪੋਰਟਾਂ ਤੋਂ ਬਾਅਦ ਖੁਦ ਬਿਊਰੋ ਆਫ ਇਨਵੈਸਟੀਗੇਸ਼ਨ ਦੇ ਡਾਇਰੈਕਟਰ ਨੂੰ ਮਾਮਲੇ ਦੀ ਜਾਂਚ ਕਰਨ ਲਈ ਆਖਿਆ: ਰੰਧਾਵਾ

ਚੰਡੀਗੜ੍ਹ : ਸਹਿਕਾਰਤਾ ਤੇ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਉਹ ਸਕੱਤਰੇਤ ਸਟਾਫ ਦੇ ਆਪਣੇ ਸਾਬਕਾ ਨਿੱਜੀ ਸਕੱਤਰ ਬਚਿੱਤਰ ਸਿੰਘ ਨਾਲ ਸਬੰਧਤ ਕਿਸੇ ਵੀ ਪੜਤਾਲ ਦਾ ਸਾਹਮਣਾ ਕਰਨ ਲਈ ਤਿਆਰ ਹਨ। ਇਸ ਦੇ ਨਾਲ ਹੀ ਉਨਾਂ ਅਕਾਲੀਆਂ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਉਨਾਂ ’ਤੇ ਉਂਗਲ ਉਠਾਉਣ ਤੋਂ ਪਹਿਲਾਂ ਆਪਣੇ ਦਹਾਕੇ ਦੇ ਕਾਰਜਕਾਲ ਦੌਰਾਨ ਕੀਤੇ ਗੁਨਾਹਾਂ ਦੀ ਸਵੈ-ਇੱਛਾ ਨਾਲ ਪੜਤਾਲ ਕਰਵਾਉਣ ਲਈ ਅੱਗੇ ਆਉਣਾ ਚਾਹੀਦਾ ਹੈ। ਅੱਜ ਇਥੇ ਜਾਰੀ ਇੱਕ ਬਿਆਨ ਵਿੱਚ ਸ. ਰੰਧਾਵਾ ਨੇ ਕਿਹਾ ਕਿ ਉਨਾਂ ਖਿਲਾਫ ਉਠਾਉਣ ਲਈ ਕੋਈ ਮੁੱਦਾ ਨਾ ਮਿਲਣ ’ਤੇ ਅਕਾਲੀ ਘਟੀਆ ਹੱਥਕੰਡੇ ਅਪਣਾ ਰਹੇ ਹਨ ਅਤੇ ਸਰਕਾਰ ਵੱਲੋਂ ਉਨਾਂ ਨਾਲ ਲਾਏ ਗਏ ਸਾਬਕਾ ਨਿੱਜੀ ਸਕੱਤਰ ਦੇ ਬਹਾਨੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ। ਉਨਾਂ ਕਿਹਾ ਕਿ ਬਚਿੱਤਰ ਸਿੰਘ, ਜੋ ਕਿ ਮੰਤਰੀਆਂ ਦੇ ਸਟਾਫ ਵਿੱਚ ਆਉਂਦੇ ਹਨ, ਨੂੰ ਉਨਾਂ ਨਾਲ ਲਾਇਆ ਗਿਆ ਸੀ ਜੋ ਕਿ ਉਨਾਂ ਦੇ ਨਿੱਜੀ ਸਟਾਫ ਵਿੱਚ ਨਹੀਂ ਸਨ।

ਉਨਾਂ ਕਿਹਾ ਕਿ ਇਸ ਮਾਮਲੇ ਉਤੇ ਬਿਆਨਬਾਜ਼ੀ ਕਰਨ ਵਾਲੇ ਅਕਾਲੀ ਆਗੂ ਡਾ.ਦਲਜੀਤ ਸਿੰਘ ਚੀਮਾ ਖੁਦ ਕੈਬਨਿਟ ਮੰਤਰੀ ਰਹਿ ਚੁੱਕੇ ਹਨ ਜਿਸ ਕਾਰਨ ਸਕੱਤਰੇਤ ਸਟਾਫ ਦੀ ਪੋਸਟਿੰਗ ਬਾਰੇ ਉਹ ਭਲੀਭਾਂਤ ਜਾਣੂੰ ਹੈ ਪਰ ਫੇਰ ਵੀ ਉਹ ਸਿਆਸੀ ਰੋਟੀਆਂ ਸੇਕਣ ਦਾ ਕੋਈ ਮੌਕਾ ਨਹੀਂ ਖੁੰਝਾਉਣਾ ਚਾਹੁੰਦੇ। ਸ. ਰੰਧਾਵਾ ਨੇ ਕਿਹਾ ਕਿ ਤੱਥ ਇਹ ਹੈ ਕਿ ਬਚਿੱਤਰ ਸਿੰਘ ਦੀ ਬਤੌਰ ਨਿੱਜੀ ਸਕੱਤਰ ਇਸ ਸਾਲ 3 ਮਾਰਚ ਨੂੰ ਉਨਾਂ ਦੇ ਸਟਾਫ ਵਿੱਚੋਂ ਬਦਲੀ ਹੋ ਗਈ ਸੀ। ਸਹਿਕਾਰਤਾ ਮੰਤਰੀ ਨੇ ਕਿਹਾ ਕਿ ਇਹ ਸ਼ਰਮਨਾਕ ਗੱਲ ਹੈ ਕਿ ਅਕਾਲੀਆਂ ਨੇ ਇਹ ਜਾਣਦੇ ਹੋਏ ਵੀ ਕਿ ਇਹ ਪੂਰੀ ਤਰਾਂ ਬੇਬੁਨਿਆਦ ਮੁੱਦਾ ਹੈ, ਤੱਥਾਂ ਦੀ ਜਾਂਚ ਕੀਤੇ ਬਿਨਾਂ ਇਸ ਮਾਮਲੇ ਨੂੰ ਬੇਵਜਾ ਹਵਾ ਦਿੰਦਿਆਂ ਆਪਣੀ ਸਿਆਸੀ ਡਰਾਮੇਬਾਜ਼ੀ ਸ਼ੁਰੂ ਕਰ ਦਿੱਤੀ।

ਰੰਧਾਵਾ ਨੇ ਇਹ ਵੀ ਸਪੱਸ਼ਟ ਕੀਤਾ ਕਿ ਜਦੋਂ ਉਨਾਂ ਦੇ ਸਾਬਕਾ ਨਿੱਜੀ ਸਕੱਤਰ ਦਾ ਮਾਮਲਾ ਮੀਡੀਆ ਵਿੱਚ ਪੜਿਆ ਤਾਂ ਉਨਾਂ ਖੁਦ ਡਾਇਰੈਕਟਰ, ਬਿਊਰੋ ਆਫ ਇਨਵੈਸਟੀਗੇਸ਼ਨ, ਪੰਜਾਬ ਨੂੰ ਫੋਨ ਕਰਕੇ ਇਸ ਮਾਮਲੇ ਵਿੱਚ ਕਾਰਵਾਈ ਕਰਨ ਅਤੇ ਉਨਾਂ ਵੱਲੋਂ ਪੂਰਾ ਸਹਿਯੋਗ ਦੇਣ ਦੀ ਗੱਲ ਕਹੀ ਗਈ। ਸ. ਰੰਧਾਵਾ ਨੇ ਕਿਹਾ, ‘‘ਤਿਨ ਦਹਾਕਿਆਂ ਤੋਂ ਵੱਧ ਸਮੇਂ ਦੇ ਆਪਣੇ ਪੂਰੇ ਸਿਆਸੀ ਜੀਵਨ ਵਿਚ ਮੈਂ ਪਾਰਦਰਸ਼ੀ, ਜਵਾਬਦੇਹੀ ਅਤੇ ਇਮਾਨਦਾਰੀ ਵਾਲੇ ਜਨਤਕ ਜੀਵਨ ਦਾ ਸਮਰਥਕ ਰਿਹਾ ਹਾਂ ਅਤੇ ਮੈਂ ਇਨਾਂ ਸਿਧਾਂਤਾਂ ਨੂੰ ਕਿਸੇ ਵੀ ਅਹੁਦੇ ਨਾਲੋਂ ਵਧੇਰੇ ਨਹੀਂ ਰੱਖਿਆ। ਇਸ ਲਈ ਮੈਂ ਇਸ ਮਾਮਲੇ ਸਬੰਧੀ ਕਿਸੇ ਵੀ ਤਰਾਂ ਦੀ ਜਾਂਚ ਲਈ ਤਿਆਰ ਹਾਂ ਕਿਉਂਕਿ ਇਸ ਨਾਲ ਮੇਰਾ ਕੁਝ ਲੈਣਾ ਦੇਣਾ ਨਹੀਂ ਹੈ।’’

ਅਕਾਲੀ ਲੀਡਰਸਪਿ ’ਤੇ ਨਿਸ਼ਾਨਾ ਸਾਧਦਿਆਂ ਸਹਿਕਾਰਤਾ ਮੰਤਰੀ ਨੇ ਉਨਾਂ ਨੂੰ 2007-2017 ਦੇ ਦਹਾਕੇ ਲੰਬੇ ਸ਼ਾਸ਼ਨ ਵਿਚਲੀਆਂ ਕੁਰੀਤੀਆਂ ਬਾਰੇ ਸਪੱਸ਼ਟਤਾ ਦੇਣ ਲਈ ਵੰਗਾਰਿਆ। ਸ. ਰੰਧਾਵਾ ਨੇ ਉਨਾਂ ਨੂੰ ਇਸ ਸਾਸ਼ਨ ਦੌਰਾਨ ਆਪਣੇ ਗੁਨਾਹਾਂ ਦੀ ਜਾਂਚ ਲਈ ਸਵੈ-ਇੱਛੁਕ ਤੌਰ ’ਤੇ ਕਰਵਾਉਣ ਲਈ ਕਿਹਾ ਜਦੋਂ ਭਿ੍ਰਸ਼ਟਾਚਾਰ, ਤਰਫਦਾਰੀ, ਨਿਯਮਾਂ ਨੂੰ ਛਿੱਕੇ ਟੰਗਣਾ ਸਿਖਰ ’ਤੇ ਸੀ। ਉਨਾਂ ਕਿਹਾ ਕਿ ਪੂਰਾ ਪੰਜਾਬ ਜਾਣਦਾ ਹੈ ਕਿ ਕਿਵੇਂ ਅਕਾਲੀਆਂ ਨੇ ਸਰਕਾਰੀ ਖਜ਼ਾਨੇ ਨੂੰ ਖੁੱਲੇਆਮ ਲੁੱਟਿਆ ਹੈ ਅਤੇ ਉਨਾਂ ਦੀ ਸ਼ਰਮਨਾਕ ਗੱਲ ਹੈ ਕਿ ਉਨਾਂ ਨੇ ਆਪਣੀ ਜਮੀਰ ਨੂੰ ਝਾਤੀ ਮਾਰਨ ਦੀ ਬਜਾਏ ਉਨਾਂ ਵਿਰੁੱਧ ਇੱਕ ਘਿ੍ਰਣਾਯੋਗ ਪ੍ਰਚਾਰ ਕੀਤਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button