IndiaTop News

ਸੀਮਤ ਦੂਰੀ ਲਈ ਭਾਰਤ ਸਰਕਾਰ ਨੇ ਕੀਤਾ ਟੋਲ ਟੈਕਸ ਮੁਫ਼ਤ

ਭਾਰਤ ਸਰਕਾਰ ਨੇ ਟੋਲ ਟੈਕਸ ਸੀਮਤ ਦੂਰੀ ਲਈ ਮੁਫ਼ਤ ਕਰ ਦਿੱਤਾ ਗਿਆ ਹੈ। ਇੱਕ ਵਾਹਨ ਨੂੰ ਟੋਲ ਟੈਕਸ ਦਾ ਭੁਗਤਾਨ ਕੀਤੇ ਬਿਨਾਂ ਸੀਮਤ ਰੇਂਜ ਤੱਕ ਚਲਾਇਆ ਜਾ ਸਕਦਾ ਹੈ।ਇਸਦੇ ਲਈ ਲੋਕਾਂ ਨੂੰ ਆਪਣੇ ਵਾਹਨ ਵਿੱਚ ਇੱਕ ਡਿਵਾਈਸ ਲਗਾਉਣਾ ਹੋਵੇਗਾ। ਇਸ ਡਿਵਾਈਸ ਦਾ ਨਾਮ ਹੈ- GNSS। ਇਸ ਡਿਵਾਇਸ ਨੂੰ ਵਾਹਨ ‘ਚ ਲਗਾਉਣ ਤੋਂ ਬਾਅਦ ਹੀ ਇਸ ਸਰਕਾਰੀ ਨੀਤੀ ਦਾ ਲਾਭ ਲੈ ਸਕਦੇ ਹੋ।ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਵੱਲੋਂ ਨੈਸ਼ਨਲ ਹਾਈਵੇਅ ਫੀਸ ਨਿਯਮ 2008 ਵਿੱਚ ਬਦਲਾਅ ਕੀਤੇ ਗਏ ਹਨ। ਇਸ ਤਹਿਤ ਜੇ ਤੁਸੀਂ ਰਾਸ਼ਟਰੀ ਰਾਜਮਾਰਗ ‘ਤੇ 20 ਕਿਲੋਮੀਟਰ ਤੱਕ ਗੱਡੀ ਚਲਾਉਂਦੇ ਹੋ ਤਾਂ ਤੁਹਾਨੂੰ ਕੋਈ ਟੋਲ ਟੈਕਸ ਨਹੀਂ ਦੇਣਾ ਪਵੇਗਾ। ਇਸ ਦੇ ਨਾਲ ਹੀ 20 ਕਿਲੋਮੀਟਰ ਤੋਂ ਵੱਧ ਦੀ ਦੂਰੀ ਲਈ ਹੀ ਟੈਕਸ ਦੇਣਾ ਹੋਵੇਗਾ।

ਜਾਰੀ ਨੋਟੀਫਿਕੇਸ਼ਨ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਗਲੋਬਲ ਨੇਵੀਗੇਸ਼ਨ ਸੈਟੇਲਾਈਟ ਸਿਸਟਮ ਲਈ ਇੱਕ ਵੱਖਰੀ ਲੇਨ ਰੱਖੀ ਗਈ ਹੈ ਪਰ ਜੇਕਰ ਕੋਈ ਵਿਅਕਤੀ ਇਸ ਜਾਇਜ਼ ਸਿਸਟਮ ਤੋਂ ਬਿਨਾਂ ਲੇਨ ‘ਤੇ ਆਉਂਦਾ ਹੈ ਤਾਂ ਉਸ ਨੂੰ ਟੋਲ ਟੈਕਸ ਦੀ ਦੁੱਗਣੀ ਰਕਮ ਅਦਾ ਕਰਨੀ ਪਵੇਗੀ।ਹਾਈਵੇਅ ਮੰਤਰਾਲੇ ਵੱਲੋਂ ਦੱਸਿਆ ਗਿਆ ਕਿ ਜੀਐਨਐਸਐਸ ਰਾਹੀਂ ਟੋਲ ਟੈਕਸ ਵਸੂਲੀ ਦੀ ਪ੍ਰਣਾਲੀ ਸਭ ਤੋਂ ਪਹਿਲਾਂ ਪਾਇਲਟ ਪ੍ਰੋਜੈਕਟ ਵਜੋਂ ਕੁਝ ਰਾਸ਼ਟਰੀ ਰਾਜਮਾਰਗਾਂ ‘ਤੇ ਸ਼ੁਰੂ ਕੀਤੀ ਗਈ ਸੀ। ਹੁਣ ਇਹ 10 ਸਤੰਬਰ ਤੋਂ ਪੂਰੇ ਦੇਸ਼ ਵਿੱਚ ਲਾਗੂ ਹੋ ਗਿਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button