InternationalTop News

ਸੀਜ਼ਫਾਇਰ ਮਗਰੋਂ ਵੀ ਅਲਰਟ ‘ਤੇ ਖਾੜੀ ਦੇਸ਼

ਪੱਛਮੀ ਏਸ਼ੀਆ ਵਿੱਚ ਸੀਜ਼ਫਾਇਰ (ਜੰਗਬੰਦੀ) ਦੇ ਐਲਾਨ ਤੋਂ ਬਾਅਦ ਵੀ ਹਾਲਾਤ ਪੂਰੀ ਤਰ੍ਹਾਂ ਆਮ ਨਹੀਂ ਹੋਏ ਹਨ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਐਲਾਨ ਦੇ ਕੁਝ ਹੀ ਘੰਟਿਆਂ ਬਾਅਦ ਖਾੜੀ ਦੇਸ਼ਾਂ ਵਿੱਚ ਅਲਰਟ ਸਾਇਰਨ ਵੱਜਣ ਲੱਗੇ, ਜਿਸ ਨਾਲ ਸਾਫ਼ ਹੋ ਗਿਆ ਕਿ ਜੰਗ ਦਾ ਖ਼ਤਰਾ ਅਜੇ ਟਲਿਆ ਨਹੀਂ ਹੈ।ਸੀਜ਼ਫਾਇਰ ਦੇ ਬਾਵਜੂਦ ਕੁਵੈਤ, ਸਾਊਦੀ ਅਰਬ, ਸੰਯੁਕਤ ਅਰਬ ਅਮੀਰਾਤ (UAE) ਅਤੇ ਕਤਰ ਵਰਗੇ ਦੇਸ਼ਾਂ ਵਿੱਚ ਅਚਾਨਕ ਸੁਰੱਖਿਆ ਏਜੰਸੀਆਂ ਸਰਗਰਮ ਹੋ ਗਈਆਂ। ਕਈ ਥਾਵਾਂ ‘ਤੇ ਮਿਜ਼ਾਈਲ ਅਤੇ ਡਰੋਨ ਹਮਲਿਆਂ ਦੇ ਖ਼ਦਸ਼ੇ ਕਾਰਨ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਜਾਣ ਦੀ ਸਲਾਹ ਦਿੱਤੀ ਗਈ। ਇਜ਼ਰਾਈਲ ਦੀ ਫੌਜ ਨੇ ਵੀ ਦਾਅਵਾ ਕੀਤਾ ਕਿ ਈਰਾਨ ਵੱਲੋਂ ਮਿਜ਼ਾਈਲਾਂ ਦਾਗੀਆਂ ਗਈਆਂ ਹਨ, ਜਿਸ ਨਾਲ ਤਣਾਅ ਹੋਰ ਵਧ ਗਿਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button