PunjabTop News

ਸੀਆਰਪੀਐੱਫ ਦੇ ਸੇਵਾਮੁਕਤ ਡੀਐਸਪੀ ਵੱਲੋਂ ਆਪਣੇ ਹੀ ਪੁੱਤਰ, ਨੂੰਹ ਤੇ ਪਹਿਲੀ ਪਤਨੀ ‘ਤੇ ਚਲਾਈਆਂ ਗੋਲੀਆਂ

ਅੰਮ੍ਰਿਤਸਰ  ਜਿੱਥੇ ਪਰਿਵਾਰਕ ਝਗੜੇ ਨੇ ਖੂਨੀ ਰੂਪ ਧਾਰ ਲਿਆ। ਸੀਆਰਪੀਐੱਫ ਦੇ ਸੇਵਾਮੁਕਤ ਡੀਐਸਪੀ ਤਰਸੇਮ ਸਿੰਘ ਵੱਲੋਂ ਆਪਣੇ ਹੀ ਪੁੱਤਰ, ਨੂੰਹ ਤੇ ਪਹਿਲੀ ਪਤਨੀ ‘ਤੇ ਗੋਲੀਆਂ ਚਲਾਈਆਂ ਗਈਆਂ। ਇਸ ਘਟਨਾ ‘ਚ ਉਸ ਦੇ ਪੁੱਤਰ ਨੇ ਮੌਕੇ ‘ਤੇ ਹੀ ਮੌਤ ਹੋਈ ਗਈ, ਜਦਕਿ ਪਤਨੀ ਤੇ ਨੂੰਹ ਜ਼ਖਮੀ ਹੋ ਗਏ। ਪਤਨੀ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

ਸ਼ੁੱਕਰਵਾਰ ਨੂੰ ਇਹ ਘਟਨਾ ਥਾਣਾ ਸਦਰ ਅੰਮ੍ਰਿਤਸਰ ਦੇ ਬਾਹਰ ਵਾਪਰੀ, ਜਿੱਥੇ ਪਰਿਵਾਰਕ ਜਾਇਦਾਦੀ ਝਗੜੇ ਦਾ ਮਾਮਲਾ ਲੈ ਕੇ ਘਰ ਦੇ ਮੈਂਬਰ ਥਾਣੇ ਪਹੁੰਚੇ ਹੋਏ ਸਨ। ਥਾਣੇ ਅੰਦਰ ਬਹਿਸ ਹੋਣ ਤੋਂ ਬਾਅਦ ਤਰਸੇਮ ਸਿੰਘ ਬਾਹਰ ਨਿਕਲਿਆ ਅਤੇ ਆਪਣੇ ਕੋਲ ਰੱਖੀ 32 ਬੋਰ ਦੀ ਪਿਸਤੌਲ ਨਾਲ ਗੋਲੀਆਂ ਚਲਾ ਦਿੱਤੀਆਂ।

ਇਸ ਹਮਲੇ ‘ਚ ਉਸ ਦੇ ਪੁੱਤਰ ਬਚਿੱਤਰ ਸਿੰਘ ਨੇ ਮੌਕੇ ‘ਤੇ ਹੀ ਦਮ ਤੋੜ ਦਿੱਤਾ, ਜਦਕਿ ਪਹਿਲੀ ਪਤਨੀ ਗੰਭੀਰ ਜ਼ਖਮੀ ਹੋ ਗਈ, ਜਿਸ ਨੂੰ ਤੁਰੰਤ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਇਸ ਹਮਲੇ ‘ਚ ਉਸ ਦੀ ਨੂੰਹ ਵੀ ਜ਼ਖਮੀ ਹੋ ਗਈ ਹੈ।

ਪੁਲਿਸ ਅਧਿਕਾਰੀ ਏਸੀਪੀ ਰਿਸ਼ਵ ਭੋਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੀਆਰਪੀਐਫ ਦੇ ਸਾਬਕਾ ਡੀਐਸਪੀ ਤਰਸੇਮ ਸਿੰਘ ਨੇ ਆਪਣੀ ਜਾਇਦਾਦ ਤੇ ਝਗੜੇ ਨੂੰ ਲੈ ਕੇ ਪਹਿਲੀ ਪਤਨੀ , ਪੁੱਤਰ ਤੇ ਨੂੰਹ ‘ਤੇ ਗੋਲੀਆਂ ਚਲਾ ਦਿੱਤੀਆਂ। ਜਿਸ ‘ਚ ਪੁੱਤਰ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਪਤਨੀ ਦੀ ਹਾਲਤ ਗੰਭੀਰ ਬਣੀ ਹੋਈ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button