EDITORIAL

ਸਿੱਧੂ ਲਈ ਸਿਆਸਤ ਵਿੱਚ ਚੁਣੌਤੀਆਂ

ਅਮਰਜੀਤ ਸਿੰਘ ਵੜੈਚ
(94178-01988)

Navjot Sidhu ਨੌਜਵਾਨਾਂ ਲਈ ਇਕ ਨਵਾਂ ਮਾਡਲ ਬਣ ਕੇ ਉਭਰੇ ਸਨ ਅਤੇ ਨਵੀਂ ਪੀੜ੍ਹੀ ਨੇ ਉਨ੍ਹਾਂ ਨੂੰ ਵੀ ਕਰਦੀ ਹੈ । ਜਦੋਂ 2016 ਵਿੱਚ ਧੱਕੜ Crickter Navjot Singh Sidhu (ਪੁਤਰ ਸ੍ਰ ਭਗਵੰਤ ਸਿੰਘ ਸਿਧੂ) ਦਾ ਬੀ.ਜੇ.ਪੀ. ਨਾਲ਼ੋ ਮੋਹ ਭੰਗ ਹੋ‌ਇਆ ਸੀ ਤਾਂ ਕਾਰਨ ਇਹ ਸੀ ਕਿ ਭਾਜਪਾ ਉਸ ਨੂੰ ਸਿਰਫ਼ ਭੀੜ-ਜਟਾਊ ਹੀ ਰੱਖਣਾ ਚਾਹੁੰਦੀ ਸੀ ਪਰ ਸਿੱਧੂ ਆਪਣੇ ਸਟਾਇਲ ਵਿੱਚ ਜਦੋਂ ਵਿਰੋਧੀਆਂ ‘ਤੇ ਆਪਣੀ ‘ਸ਼ਾਇਰੀ’ ਅਤੇ ਚੁਟਕਲਿਆਂ ਦੇ ਚੌਕੇ-ਛਿਕਿਆਂ ਮਾਰਦਾ ਸੀ ਤਾਂ ਸਟੇਜ ‘ਤੇ ਬੈਠੇ ਲੀਡਰਾਂ ਨੂੰ ਇਹ ਮਹਿਸੂਸ ਹੋਣ ਲੱਗ ਪੈਂਦਾ ਸੀ ਕਿ ਸਿੱਧੂ ਉਨ੍ਹਾਂ ਦੀ ਪਿਚ ਪੁੱਟ ਦਏਗਾ ।

ਸਿੱਧੂ ਨੌਜਵਾਨ ਵੋਟਰ ਨੂੰ ਜ਼ਿਆਦਾ ਖਿਚਦੇ ਸਨ । ਸਿੱਧੂ ਸਟਾਇਲ ਵਿੱਚ ਭਗਵੰਤ ਮਾਨ ਵੀ ਹਲਕੇ-ਫੁਲਕੇ ਮੰਨੋਰੰਜਨ ਨਾਲ਼ ਵੋਟਰਾਂ ਦੇ ਢਿਡੀਂ ਪੀੜਾਂ ਪਾਕੇ ਵੋਟਾਂ ਦੀ ਹਮਾਇਤ ਹਾਸਿਲ ਕਰ ਲੈਂਦੇ ਹਨ। ਕਾਂਗਰਸ ਨੇ 2017 ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸਿੱਧੂ ਨੂੰ ਦਬੋਚ ਲਿਆ। ਸਿੱਧੂ ਬਾਰੇ ਚਰਚਾ ‌ਇਹ ਸੀ ਕਿ ਸਿੱਧੂ Congress ਵਿੱਚ ਉਪ-ਮੁੱਖ ਮੰਤਰੀ ਬਣਾਏ ਜਾਣ ਦੀ ਸ਼ਰਤ ‘ਤੇ ਆਏ ਸਨ। ਇਹ ਵੀ ਗੱਲ ਚਲਦੀ ਸੀ ਕਿ ਸਿੱਧੂ ਰਾਹੁਲ ਗਾਂਧੀ ਅਤੇ Priyanka Gandhi ਦੀ ਪਸੰਦ ਹਨ ।

ਸਿੱਧੂ ਬਾਰੇ ਜੋ ਲੋਕਾਂ ਵਿੱਚ ਇਕ ਰਾਏ ਬਣ ਗਈ ਹੈ ਕਿ ਸਿੱਧੂ ਕਿਸੇ ਨੂੰ ਨਾਲ ਲੈਕੇ ਚੱਲਣਾ ਪਸੰਦ ਨਹੀਂ ਕਰਦੇ ਅਤੇ ਚਾਹੁੰਦੇ ਹਨ ਕਿ ਸਿਰਫ਼ ਉਨ੍ਹਾਂ ਨਾਲ ਸਹਿਮਤ ਹੋਣ ਵਾਲ਼ੇ ਹੀ ਉਸ ਦੀ ਪਸੰਦ ਹਨ; ਕੈਪਟਨ, ਚੰਨੀ, ਸੁਨੀਲ ਜਾਖੜ ਅਤੇ ਹੁਣ ਰਾਜਾ ਵੜਿੰਗ ਨਾਲ ਉਨ੍ਹਾਂ ਦੀ ਕੱਟੀ ਹੀ ਚੱਲ ਰਹੀ ਹੈ । ਸਿੱਧੂ ਸਾਹਮਣੇ ਵਾਲ਼ੇ ਨੂੰ ਤੂੰ ਤੜੱਕ ਕਰਕੇ ਬੋਲਦੇ ਹਨ ਜੋ ਇਸ ਅਹੁਦੇ ‘ਤੇ ਬੈਠੇ ਵਿਅਕਤੀ ਲਈ ਸ਼ੋਭਾ ਨਹੀਂ ਦਿੰਦਾ । ਸਿੱਧੂ ਨੇ ਪੂਰੇ ਪੰਜ ਵਰ੍ਹੇ ‘ਪੰਜਾਬ ਮਾਡਲ’ ਦੀ ਝੰਡੀ ਹੀ ਕਾਰ ‘ਤੇ ਲਾਈ ਰੱਖੀ ਪਰ ਸਰਕਾਰ ਵਿੱਚ ਆਪਣੀ ਪਹਿਚਾਣ ਲਏ ਨਹੀਂ ਬਣਾ ਸਕੇ ; ਸਿੱਧੂ ਨੂੰ ਸਿਰਫ ਟਿੰਡ ਵਿੱਚ ਕਾਨਾ ਪਾਕੇ ਰੱਖਣ ਦਾ ਹੀ ਕਿਰਦਾਰ ਸਮਝਿਆ ਜਾਂਦਾ ਰਿਹਾ ; ਸਿੱਧੂ ਨਾਂ ਤਾਂ ਪਹਿਲਾਂ ਸਥਾਨਿਕ ਮੰਤਰੀ ਦੇ ਤੌਰ ‘ਤੇ ਟਿਕੇ ਅਤੇ ਫਿਰ ਜਦੋਂ ਉਨ੍ਹਾਂ ਨੂੰ ਬਿਜਲੀ ਮਹਿਕਮਾਂ ਮਿਲਿਆ ਤਾਂ ਉਹ ਆਪਣੇ ਦਫਤਰ ਹੀ ਨਹੀਂ ਗਏ ।

ਸਿੱਧੂ ਨੇ ਆਪ ਮੁੱਖ ਮੰਤਰੀ ਬਣਨ ਦਾ ਸੁਪਨਾ ਪੂਰਾ ਕਰਨ ਲਈ ਪਾਰਟੀ ਨੂੰ ਐਨ 2022 ਦੀ ਚੋਣਾਂ ਤੋਂ ਪਹਿਲਾਂ ਕੈਪਟਨ ਨੂੰ ਸਰਕਾਰ ਤੋਂ ਲਾਂਭੇ ਕਰਨ ਲਈ ਮਜਬੂਰ ਕਰ ਦਿਤਾ ਪਰ ਸਿੱਧੂ ਦੇ ਸੁਪਨੇ ਚੰਨੀ ਨੇ ਚੋਰੀ ਕਰ ਜੋ ਸਿਧੂ ਨੂੰ ਕੱਖੋਂ ਹੌਲ਼ੇ ਕਰ ਗਏ । ਸਿੱਧੂ ਦੀ ਤਾਜਪੋਸ਼ੀ ਸਮੇਂ ਜਿਨਾ ਵੱਡਾ ਡਰਾਮਾ ਕੀਤਾ ਗਿਆ ਅਤੇ ਫਿਰ ਸਿੱਧੂ ਨੇ ਸਟੇਜ ‘ਤੇ ਹੀ ਕੈਪਟਨ ਨੂੰ ਜਿਸ ਢੰਗ ਨਾਲ ਠਿਠ ਕੀਤਾ ਓਹ ਵੀ ਲੋਕਾਂ ਦੇ ਗਲ਼ੇ ਨਹੀਂ ਉਤਰਿਆ । ਇਥੇ ਹੀ ਬਸ ਨਹੀਂ 2022 ਦੀਆਂ ਚੋਣਾਂ ਹਾਰ ਜਾਣ ਦੇ ਡਰ ਤੋਂ ਕਾਂਗਰਸ ਨੇ ਚੰਨੀ ਨੂੰ ਇਸ ਕਰਕੇ ਮੁੱਖ-ਮੰਤਰੀਐਲਾਨ ਕਰ ਦਿਤਾ ਤਾਂਕੇ ਦਲਿਤ ਵੋਟ ਖਿਚੀ ਜਾ ਸਕੇ।

ਸਿੱਧੂ ਨੂੰ ਇਥੇ ਵੀ ਚੰਨੀ ਨੇ ਠਿਬੀ ਮਾਰ ਦਿਤੀ ਅਤੇ ਸਿਧੂ ਬਿਲਕੁਲ ਹੀ ਕਾਂਗਰਸ ਦੇ ਗੇਟ ‘ਤੇ ਪਹੁੰਚ ਗਏ ਸਨ । ਹੁਣ ਰਾਜਾ ਵੜਿੰਗ ਨੂੰ ਪਾਰਟੀ ਦਾ ਪੰਜਾਬ ਦਾ ਪ੍ਰਧਾਨ ਬਣਾਉਣ ਨਾਲ ਪਾਰਟੀ ਨੇ ਸਿਧੂ ਲਈ ਗੇਟ ਦੇ ਕਿਵਾੜ ਵੀ ਖੋਲ੍ਹ ਦਿਤੇ ਹਨ । ਹੁਣ ਸਿੱਧੂ ਦੀ ਮਰਜ਼ੀ ਹੈ ਕਿ ਸਿੱਧੂ ਆਪ ਹੀ ‘ਕਾਂਗਰਸ ਕੀ ਗਲੀ ਸੇ ਨਿਕਲ ਜਾਤੇ ਹੈ’ ਜਾਂ ਫਿਰ ਪਾਰਟੀ ਆਪ ਹੀ ਗੇਟ ਬੰਦ ਕਰਦੀ ਹੈ । iਹੁਣ ਤਾਂ ਪੰਜਾਬ ਕਾਂਗਰਸ ਵਿੱਚ ਪਾਰਟੀ ਦੇ ਗਰੁਪਾਂ ਵਿੱਚ ਲਾਇਨ ਖਿਚੀ ਜਾ ਚੁੱਕੀ ਹੈ ਅਤੇ ਹਾਈ ਕਮਾਂਡ ਦੇ ਐਲਾਨ ਦੀ ਇੰਤਜ਼ਾਰ ਹੈ ਕਿ ਸਿਧੂ ਲਈ ਕਦੋਂ ਪਾਰਟੀ ਲਾਲ ਸਿਗਨਲ ਜਗਾ ਕੇ ਫਾਟਕ ਬੰਦ ਕਰਦੀ ਹੈ ।

ਸੁਨੀਲ ਜਾਖੜ ਪਹਿਲਾਂ ਹੀ ਪਾਰਟੀ ਨੂੰ ਟਾਟਾ ਕਰ ਚੁੱਕੇ ਹਨ । ਸਿੱਧੂ ਨੂੰ ਲਗਦਾ ਹੈ ਕਿ ਉਹਦੇ ਨਾਲ ਕਈ ਲੀਡਰ ਅਤੇ ਵਰਕਰ ਹਨ ; ਹੋ ਸਕਦਾ ਹੈ ਕਿ ਇਹ ਪਾਰਟੀ ਦੀ ਹੀ ਚਾਲ ਹੋਵੇ ਸਿਧੂ ਦੇ ‘ਮਨ ਕੀ ਬਾਤ’ ਬੁਝਣ ਦੀ । ਹੁਣ ਸਿੱਧੂ ਕੀ ਰਾਜਨੀਤੀ ਵਿੱਚ ਆਪਣੀ ਖੁਸ ਚੁੱਕੀ ਥਾਂ ਦੁਬਾਰਾ ਹਾਸਲ ਕਰ ਸਕਣਗੇ ਜਾਂ ਫਿਰ ਕੈਪਟਨ  ਵਾਂਗਇਕ ਹੋਰ ਪਾਰਟੀ ਬਣਾ ਕੇ ਆਪਣੀ ਸਿਆਸੀ ਜ਼ਮੀਨ ਲੱਭਣ ਦੀ ਕੋਸ਼ਿਸ਼ ਕਰਨਗੇ ? ਸਿੱਧੂ ਹਾਲੇ ਉਡੀਕ ਕਰਵਾਉਣਗੇ ਕੋਈ ਨਵਾਂ ਐਲਾਨ ਪਰਨਤੋਂ ਪਹਿਲਾਂ ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button