Breaking NewsD5 specialEntertainmentNewsPoliticsPunjabTop News

ਸਿੱਧੂ ਮੂਸੇਵਾਲਾ ਕਤਲਕਾਂਡ ‘ਚ ਆਇਆ ਸਾਬਕਾ ਅਕਾਲੀ ਦਲ ਦੇ ਭਤੀਜੇ ਦਾ ਨਾਂ

ਲੁਧਿਆਣਾ :ਸਿੱਧੂ ਮੂਸੇਵਾਲਾ ਕਤਲਕਾਂਡ ‘ਚ ਇਕ ਵੱਡਾ ਖੁਲਾਸਾ ਹੋਇਆ ਹੈ।ਇਕ ਸਾਬਕਾ ਅਕਾਲੀ ਮੰਤਰੀ ਦੇ ਭਤੀਜੇ ਦਾ ਨਾਂ ਵੀ ਇਸ ਕਤਲਕਾਂਡ ‘ਚ ਸਾਹਮਣੇ ਆਇਆ ਹੈ। ਸਿੱਧੂ ਮੂਸੇਵਾਲਾ ਕਤਲਕਾਂਡ ਵਿਚ ਸ਼ੂਟਰਾਂ ਨੂੰ ਹਥਿਆਰ ਸਪਲਾਈ ਕਰਨ ਦੇ ਦੋਸ਼ ਵਿਚ ਫੜੇ ਗਏ ਸਤਬੀਰ ਸਿੰਘ ਤੋਂ ਕਈ ਅਹਿਮ ਖੁਲਾਸੇ ਹੋਏ ਹਨ। ਪੁੱਛਗਿੱਛ ਦੌਰਾਨ ਸਾਹਮਣੇ ਆਇਆ ਹੈ ਕਿ ਸਤਬੀਰ ਸਿੰਘ ਸੰਦੀਪ ਕਾਹਲੋਂ ਨੂੰ ਜਾਣਦਾ ਸੀ। ਸੰਦੀਪ ਕਾਹਲੋਂ ਬੀ. ਡੀ. ਪੀ. ਓ. ਦੀ ਪੋਸਟ ’ਤੇ ਹੈ, ਜੋ ਕਿ ਇਕ ਸਾਬਕਾ ਅਕਾਲੀ ਮੰਤਰੀ ਦਾ ਭਤੀਜਾ ਹੈ।

ਪੈਰੋਲ ‘ਤੇ ਆਇਆ ਨਕਲੀ ਡੇਰਾ ਮੁਖੀ ? ਸਮਰਥਕਾਂ ਦਾ ਖੁਲਾਸਾ, ਅਸਲੀ ਡੇਰਾ ਮੁਖੀ ਗਾਇਬ ? D5 Channel Punjabi

ਮਨਦੀਪ ਸਿੰਘ ਤੂਫਾਨ ਅਤੇ ਮਨਪ੍ਰੀਤ ਸਿੰਘ ਉਰਫ ਰਈਆ ਦੋਵੇਂ ਹੀ ਇਕ ਹੋਰ ਸਾਥੀ ਦੇ ਨਾਲ ਸੰਦੀਪ ਕਾਹਲੋਂ ਦੀ ਕੋਠੀ ਵਿਚ ਹੀ ਠਹਿਰੇ ਹੋਏ ਸਨ।ਪਤਾ ਲੱਗਾ ਹੈ ਕਿ ਸੰਦੀਪ ਨੇ ਹੀ ਸਤਬੀਰ ਸਿੰਘ ਨੂੰ ਮਨਦੀਪ, ਮਨਪ੍ਰੀਤ ਅਤੇ ਉਸ ਦੇ ਤੀਜੇ ਸਾਥੀ ਨੂੰ ਬਠਿੰਡਾ ਛੱਡਣ ਲਈ ਕਿਹਾ ਸੀ। ਸਤਬੀਰ ਨੂੰ ਇਹ ਵੀ ਨਹੀਂ ਪਤਾ ਸੀ ਕਿ ਉਸ ਦੇ ਨਾਲ ਬੈਠੇ ਨੌਜਵਾਨ ਸ਼ੂਟਰ ਹਨ। ਇਹ ਸ਼ੂਟਰ ਜੱਗੂ ਭਗਵਾਨਪੁਰੀਆ ਦੇ ਰਾਈਟ ਹੈਂਡ ਮੰਨੇ ਜਾਂਦੇ ਹਨ, ਜੋ ਜੱਗੂ ਭਗਵਾਨਪੁਰੀਆ ਦੇ ਇਸ਼ਾਰੇ ’ਤੇ ਹੀ ਕੰਮ ਕਰਦੇ ਸਨ। ਹੁਣ ਪੁਲਿਸ ਸੰਦੀਪ ਕਾਹਲੋਂ ਨੂੰ ਫੜਨ ਲਈ ਲਗਾਤਾਰ ਛਾਪੇਮਾਰੀ ਕਰ ਰਹੀ ਹੈ। ਪੁਲਿਸ ਟੀਮਾਂ ਨੇ ਸੰਦੀਪ ਦੇ ਘਰ ਵੀ ਛਾਪੇਮਾਰੀ ਕੀਤੀ ਸੀ ਪਰ ਉਹ ਫਰਾਰ ਚੱਲ ਰਿਹਾ ਹੈ।

ਬੇਅਦਬੀ ਮਾਮਲੇ ’ਚ ਬਾਦਲਾਂ ਨੂੰ ਕਲੀਨ ਚਿੱਟ! ਡੇਰਾ ਮੁਖੀ ਫਸਿਆ ਕਸੂਤਾ, ਪੈਰੋਲ ’ਤੇ ਬਾਹਰ ਆਇਆ ਰਾਮ ਰਹੀਮ ਨਕਲੀ?

ਪੁਲਿਸ ਸੂਤਰਾਂ ਦਾ ਕਹਿਣਾ ਹੈ ਕਿ ਸੰਦੀਪ ਦੇ ਫੜੇ ਜਾਣ ਤੋਂ ਬਾਅਦ ਕਈ ਅਹਿਮ ਖੁਲਾਸੇ ਹੋ ਸਕਦੇ ਹਨ।ਸਤਬੀਰ ਸਿੰਘ ਨੂੰ ਫੜਨ ਤੋਂ ਬਾਅਦ ਜਦੋਂ ਬੀ. ਡੀ. ਪੀ. ਓ. ਸੰਦੀਪ ਕਾਹਲੋਂ ਦਾ ਨਾਂ ਸਾਹਮਣੇ ਆਇਆ ਤਾਂ ਪੁਲਸ ਪ੍ਰਸ਼ਾਸਨ ਨੇ ਉਸ ਨੂੰ ਫੜਨ ਦੀ ਯੋਜਨਾ ਬਣਾਈ ਸੀ। ਉੱਚ ਅਧਿਕਾਰੀਆਂ ਨਾਲ ਗੱਲ ਕਰਕੇ ਉਨ੍ਹਾਂ ਨੇ ਸਾਰੇ ਬੀ. ਡੀ. ਪੀ. ਓਜ਼ ਦੀ ਮੀਟਿੰਗ ਬੁਲਾਈ ਸੀ ਪਰ ਉਦੋਂ ਤੱਕ ਸੰਦੀਪ ਚੌਕਸ ਹੋ ਚੁੱਕਾ ਸੀ। ਇਸ ਲਈ ਉਹ ਸਰਕਾਰ ਵੱਲੋਂ ਬੁਲਾਈ ਗਈ ਮੀਟਿੰਗ ਵਿਚ ਸ਼ਾਮਲ ਨਹੀਂ ਹੋਇਆ। ਇਸ ਲਈ ਉਹ ਪੁਲਿਸ ਦੇ ਹੱਥੋਂ ਨਿਕਲ ਗਿਆ।

ਮੂਸੇਵਾਲਾ ਮਾਮਲੇ ‘ਚ ਵੱਡਾ ਖੁਲਾਸਾ, ਕੇਂਦਰੀ ਏਜੰਸੀ ਨੇ ਖੋਲ੍ਹੇ ਭੇਤ ! UP ਤੱਕ ਜੁੜੇ ਤਾਰ D5 Channel Punjabi

ਸੂਤਰਾਂ ਮੁਤਾਬਕ ਜਦੋਂ ਬਠਿੰਡਾ ਵਿਚ ਇਕ ਪੈਟਰੋਲ ਪੰਪ ਤੋਂ ਫਾਰਚੂਨਰ ਕਾਰ ਦੀ ਵੀਡੀਓ ਵਾਇਰਲ ਹੋਈ ਸੀ ਤਾਂ ਖੁਦ ਨੂੰ ਫਸਿਆ ਦੇਖ ਕੇ ਸਤਬੀਰ ਸਿੰਘ ਪੁਲਿਸ ਕੋਲ ਜਾਣਾ ਚਾਹੁੰਦਾ ਸੀ ਪਰ ਸੰਦੀਪ ਸਿੰਘ ਕਾਹਲੋਂ ਨੇ ਉਸਨੂੰ ਅਤੇ ਉਸ ਦੇ ਪਰਿਵਾਰ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਸੀ ਕਿ ਜੇਕਰ ਉਸ ਨੇ ਕਿਸੇ ਨਾਲ ਕੋਈ ਗੱਲ ਸਾਂਝੀ ਕੀਤੀ ਤਾਂ ਉਹ ਸਾਰਿਆਂ ਨੂੰ ਮਾਰ ਦੇਵੇਗਾ, ਜਿਸ ਤੋਂ ਬਾਅਦ ਸੰਦੀਪ ਨੇ ਹੀ ਸਤਬੀਰ ਸਿੰਘ ਨੂੰ ਅੰਡਰਗਰਾਊਂਡ ਰਹਿਣ ਲਈ ਕਿਹਾ ਸੀ ਤਾਂ ਕਿ ਉਸ ਦਾ ਪਾਸਪੋਰਟ ਬਣਾ ਕੇ ਉਸ ਨੂੰ ਬਾਹਰ ਭੇਜਿਆ ਜਾ ਸਕੇ ਪਰ ਉਸ ਤੋਂ ਪਹਿਲਾਂ ਹੀ ਪੁਲਿਸ ਨੇ ਦਬੋਚ ਲਿਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button