ਸਿੱਧੂ ਮੂਸੇਵਾਲਾ ਕਤਲਕਾਂਡ ਦਾ ਪਾਕਿਸਤਾਨ ਕਨੈਕਸ਼ਨ ਆਇਆ ਸਾਹਮਣੇ, ਗ੍ਰਿਫ਼ਤਾਰ ਸ਼ੂਟਰ ਦਾ ਵੱਡਾ ਖੁਲਾਸਾ
ਨਵੀਂ ਦਿੱਲੀ/ਇਸਲਾਮਾਬਾਦ : ਸਿੱਧੂ ਮੂਸੇਵਾਲਾ ਕਤਲਕਾਂਡ ’ਚ ਗ੍ਰਿਫ਼ਤਾਰ ਕੀਤੇ ਗਏ 2 ਸ਼ੂਟਰਾਂ ਅਤੇ ਇਕ ਹੋਰ ਦੀ ਗ੍ਰਿਫ਼ਤਾਰੀ ਤੋਂ ਬਾਅਦ ਪੁੱਛਗਿੱਛ ’ਚ ਖ਼ੁਲਾਸਾ ਹੋਇਆ ਹੈ ਕਿ ਸ਼ੂਟਰਾਂ ਨੇ ਜਿਨ੍ਹਾਂ ਹਥਿਆਰਾਂ ਨੂੰ ਮੂਸੇਵਾਲਾ ਦੇ ਕਤਲ ਲਈ ਇਸਤੇਮਾਲ ਕੀਤਾ ਸੀ, ਉਹ ਪਾਕਿਸਤਾਨ ਤੋਂ ਡ੍ਰੋਨ ਰਾਹੀਂ ਆਏ ਸਨ। ਪ੍ਰਿਯਵਰਤ ਉਰਫ ਫ਼ੌਜੀ ਨੂੰ ਇਹ ਹਥਿਆਰ ਡ੍ਰੋਨ ਰਾਹੀਂ ਮੁਹੱਈਆ ਕਰਵਾਏ ਗਏ ਸਨ। ਇਨ੍ਹਾਂ ਹਥਿਆਰਾਂ ’ਚ 8 ਗ੍ਰਨੇਡ, ਇਕ ਅੰਡਰ ਬੈਰਲ ਗ੍ਰਨੇਡ ਲਾਂਚਰ, 9 ਇਲਕੈਟ੍ਰਿਕ ਡੈਟੋਨੇਟਰ ਅਤੇ ਇਕ ਏ. ਕੇ.-47 ਸ਼ਾਮਲ ਸੀ। ਇਕ ਮੀਡੀਆ ਰਿਪੋਰਟ ’ਚ ਇਕ ਸੀਨੀਅਰ ਪੁਲਿਸ ਅਧਿਕਾਰੀ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਪ੍ਰਿਯਵਰਤ ਨੂੰ ਕੈਨੇਡਾ ਦੇ ਗੈਂਗਸਟਰ ਗੋਲਡੀ ਬਰਾੜ ਨੇ ਅਪ੍ਰੈਲ ’ਚ 4 ਲੱਖ ਰੁਪਏ ਇਸ ਕਤਲ ਦੀ ਸੁਪਾਰੀ ਦਿੱਤੀ ਸੀ।
ਸੰਗਰੂਰ ਜ਼ਿਮਨੀ ਚੋਣ ਨੂੰ ਲੈ ਭਖਿਆ ਮਾਹੌਲ! ਪੁਲਿਸ ਨੇ ਸੰਭਾਲੀ ਕਮਾਨ | D5 Channel Punjabi
ਪ੍ਰਿਯਵਰਤ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਇਕ ਕਤਲ ਦੇ ਕੇਸ ’ਚ ਜਦ ਉਹ ਫ਼ਰਾਰ ਸੀ ਤਾਂ ਉਹ ਆਪਣੇ ਇਕ ਪੁਰਾਣੇ ਸਾਥੀ ਮੋਨੂੰ ਡਾਗਰ ਰਾਹੀਂ ਗੋਲਡੀ ਬਰਾੜ ਦੇ ਸੰਪਰਕ ’ਚ ਆਇਆ ਸੀ। ਇਕ ਹੋਰ ਸ਼ੂਟਰ ਸ਼ਾਹਰੁਖ ਦੀ ਗ੍ਰਿਫ਼ਤਾਰੀ ਤੋਂ ਬਾਅਦ ਗੋਲਡੀ ਬਰਾੜ ਡਾਗਰ ਦੇ ਸੰਪਰਕ ’ਚ ਆਇਆ ਸੀ। ਪ੍ਰਿਯਵਰਤ ਦੀ ਐਪ ਰਾਹੀਂ ਗੋਲਡੀ ਬਰਾੜ ਨਾਲ ਗੱਲ ਹੋਈ ਸੀ ਅਤੇ ਮੂਸੇਵਾਲਾ ਦੇ ਕਤਲ ਲਈ ਇਕ ਵੱਡੀ ਰਕਮ ਦੀ ਪੇਸ਼ਕਸ਼ ਕੀਤੀ ਗਈ ਸੀ। ਗੋਲਡੀ ਬਰਾੜ ਨੇ ਉਸ ਨੂੰ ਹਥਿਆਰ, ਹੋਰ ਸ਼ੂਟਰ ਅਤੇ ਰਹਿਣ-ਖਾਣਾ ਦਾ ਇੰਤਜ਼ਾਮ ਕਰਨ ਦਾ ਕੰਮ ਸੌਂਪਿਆ ਸੀ। ਪ੍ਰਿਯਵਰਤ ਉਰਫ ਫ਼ੌਜੀ ਪੁਣੇ ਦੇ ਇਕ ਆਰਮੀ ਸਕੂਲ ਦਾ ਸਟੂਡੈਂਟ ਰਿਹਾ ਹੈ। ਡਰੱਗਸ ਦੀ ਆਦਤ ਕਾਰਨ ਉਹ ਅਪਰਾਧ ਜਗਤ ਨਾਲ ਜੁੜ ਗਿਆ।
Sangrur Election 2022 : ਵੋਟਾਂ ਪੈਣ ਸਾਰ ਹੀ Sangrur ਤੋਂ ਆਈ ਵੱਡੀ ਖ਼ਬਰ | D5 Channel Punjabi
ਪ੍ਰਿਯਵਰਤ ਨੇ ਖ਼ੁਲਾਸਾ ਕੀਤਾ ਕਿ ਉਹ ਅਪ੍ਰੈਲ ਦੇ ਆਖ਼ਰੀ ਹਫ਼ਤੇ ’ਚ ਪੰਜਾਬ ’ਚ ਸੀ ਅਤੇ ਇਕ ਪਿੰਡ ’ਚ ਕਿਰਾਏ ਦੇ ਮਕਾਨ ’ਚ ਰਿਹਾ। ਇਸ ਦੌਰਾਨ ਉਸ ਨੇ ਸਿੱਧੂ ਮੂਸੇਵਾਲਾ ਦੇ ਘਰ ਦੀ ਰੇਕੀ ਵੀ ਕਰਵਾਈ ਸੀ ਅਤੇ ਮੂਸੇਵਾਲਾ ਦੇ ਗਾਰਡਾਂ ਨਾਲ ਵੀ ਗੱਲਬਾਤ ਕੀਤੀ ਸੀ। ਪ੍ਰਿਯਵਰਤ ਨੇ ਦੱਸਿਆ ਕਿ 27 ਮਈ ਨੂੰ ਵੀ ਮੂਸੇਵਾਲਾ ਆਪਣੀ ਐੱਸ. ਯੂ. ਵੀ. ’ਚ ਬਿਨਾ ਸੁਰੱਖਿਆ ਕਰਮਚਾਰੀਆਂ ਦੇ ਆਪਣੇ ਘਰ ਤੋਂ ਨਿਕਲਿਆ ਸੀ ਪਰ ਉਸ ਸਮੇਂ ਸ਼ੂਟਰ ਤਿਆਰ ਨਹੀਂ ਸਨ। ਇਸ ਤੋਂ ਬਾਅਦ ਸਿੱਧੂ ਮੂਸੇਵਾਲਾ ਦਾ 29 ਮਈ ਨੂੰ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.