ਸਿੱਧੂ ਦਾ ਚੈਲੇਂਜ, ਸਾਬਤ ਕਰਕੇ ਦਿਖਾਓ ਕਿ ਮੈਂ ਕਿਸੇ ਹੋਰ ਪਾਰਟੀ ਨਾਲ ਕੀਤੀ ਹੈ ਮੀਟਿੰਗ

ਚੰਡੀਗੜ੍ਹ : ਪੰਜਾਬ ਕਾਂਗਰਸ ‘ਚ ਚੱਲ ਰਹੇ ਘਮਾਸਾਨ ਦੇ ਵਿੱਚ ਇੱਕ ਵਾਰ ਫਿਰ ਨਵਜੋਤ ਸਿੱਧੂ ਐਕਟਿਵ ਹੋਏ ਹਨ। ਨਵਜੋਤ ਸਿੱਧੂ ਦੇ ਕਿਸੇ ਹੋਰ ਪਾਰਟੀ ‘ਚ ਜਾਣ ਦੀਆਂ ਅਟਕਲਾਂ ‘ਤੇ ਉਨ੍ਹਾਂ ਨੇ ਕਿਹਾ ਕਿ ਜੇਕਰ ਕੁਝ ਅਜਿਹਾ ਲੱਗਦਾ ਹੈ ਤਾਂ ਸਾਬਿਤ ਕਰਕੇ ਦਿਖਾਓ। ਉਨ੍ਹਾਂ ਨੇ ਇੱਕ ਟਵੀਟ ਕੀਤਾ ਹੈ ਅਤੇ ਲਿਖਿਆ ਹੈ ਕਿ ਸਾਬਤ ਕਰਕੇ ਦਿਖਾਓ ਜੇਕਰ ਮੈਂ ਇੱਕ ਵੀ ਬੈਠਕ ਕਿਸੇ ਹੋਰ ਪਾਰਟੀ ਦੇ ਲੀਡਰ ਦੇ ਨਾਲ ਕੀਤੀ ਹੋਵੇ , ਮੈਂ ਅੱਜ ਤੱਕ ਪਾਰਟੀ ਤੋਂ ਕੋਈ ਅਹੁਦਾ ਨਹੀਂ ਮੰਗਿਆ, ਮੇਰੀ ਸਿਰਫ ਇੱਕ ਮੰਗ ਹੈ ਪੰਜਾਬ ਦੀ ਖੁਸ਼ਹਾਲੀ। ਉਨ੍ਹਾਂ ਨੇ ਲਿਖਿਆ ਕਿ ਮੈਨੂੰ ਕਈ ਵਾਰ ਬੁਲਾ ਕੇ ਕੈਬਨਿਟ ‘ਚ ਸ਼ਾਮਿਲ ਹੋਣ ਦੀ ਸਿਫਾਰਿਸ਼ ਕੀਤੀ ਗਈ ਹੈ ਪਰ ਮੈਂ ਆਪਣੀ ਜ਼ਮੀਰ ਦੇ ਵਿਰੁੱਧ ਕੁਝ ਵੀ ਕਬੂਲ ਨਹੀਂ ਕੀਤਾ। ਹੁਣ ਹਾਈਕਮਾਨ ਨੇ ਦਖਲ ਦਿੱਤਾ ਹੈ। ਅਸੀਂ ਇੰਤਜ਼ਾਰ ਕਰਾਂਗੇ।
ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਸਿੱਧੂ ਦੇ ਕਰੀਬੀਆਂ ‘ਤੇ ਹੋਈ ਵਿਜੀਲੈਂਸ ਕਾਰਵਾਈ ਨਾਲ ਪੰਜਾਬ ਕਾਂਗਰਸ ‘ਚ ਦਰਾਰ ਪੈਣੀ ਸ਼ੁਰੂ ਹੋ ਗਈ ਸੀ ਅਤੇ ਰੰਧਾਵਾ,ਬਾਜਵਾ ਜਿਹੇ ਮੰਤਰੀਆਂ ਨੇ ਪੰਜਾਬ ਸਰਕਾਰ ਦੇ ਇਸ ਕਦਮ ਦੀ ਨਿੰਦਾ ਕੀਤੀ ਸੀ ਅਤੇ ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਰਾਵਤ ਨੂੰ ਇਸ ਮਾਮਲੇ ‘ਚ ਦਖਲ ਦੇਣ ਦੀ ਅਪੀਲ ਕੀਤੀ ਸੀ, ਜਿਸਤੋਂ ਬਾਅਦ ਹੁਣ ਪਾਰਟੀ ਹਾਈਕਮਾਨ ਵੀ ਇਸ ਮੁੱਦੇ ਨੂੰ ਦੇਖ ਰਹੀ ਹੈ ਅਤੇ ਹੋ ਸਕਦਾ ਹੈ ਕਿ ਆਉਣ ਵਾਲੇ ਦਿਨਾਂ ‘ਚ ਕੁਝ ਖਾਸ ਸਚਾਈ ਨਿਕਲਕੇ ਸਾਹਮਣੇ ਆ ਜਾਵੇ।
Prove one meeting that I have had with another Party’s leader ?! I have never asked anyone for any post till date. All I seek is Punjab’s prosperity !! Was invited & offered Cabinet berths many times but I did not accept
Now, Our Esteemed High Command has intervened, Will wait… pic.twitter.com/bUksnEKMxk— Navjot Singh Sidhu (@sherryontopp) May 22, 2021
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.