ਸਿੱਖ ਮਾਡਲ ਨੇ ਰੋ-ਰੋ ਕੇ ਦੱਸੀ ਆਪਣੇ ‘ਤੇ ਹੁੰਦੇ ਤਸ਼ੱਦਦ ਦੀ ਕਹਾਣੀ
ਅੰਮ੍ਰਿਤਸਰ : ਅੰਮ੍ਰਿਤਸਰ ’ਚ ਇੱਕ ਸਿੱਖ ਮਾਡਲ ਹਰਦੀਪ ਕੌਰ ਵੱਲੋਂ ਉਸਦੇ ਪਤੀ ਦੁਆਰਾ ਉਸ ਨਾਲ ਕੀਤੇ ਗਏ ਅੱਤਿਆਚਾਰਾਂ ਦੇ ਦੋਸ਼ ਲਗਾਏ ਹਨ। ਪੀੜਤ ਹਰਦੀਪ ਕੌਰ ਨੇ ਕਿਹਾ ਹੈ ਕਿ ਉਸ ਨੂੰ ਅਤੇ ਉਸਦੇ ਬੱਚਿਆਂ ਦੀ ਜਾਨ ਨੂੰ ਉਸ ਦੇ ਪਤੀ ਵਲੋਂ ਖਤਰਾ ਹੈ। ਉਸਦਾ ਪਤੀ ਅਕਸਰ ਉਸ ’ਤੇ ਸਰੀਰਕ ਅਤੇ ਮਾਨਸਿਕ ਜ਼ੁਲਮ ਕਰਦਾ ਆ ਰਿਹਾ ਹੈ। ਪਤੀ ਦੇ ਕਿਸੇ ਹੋਰ ਔਰਤ ਨਾਲ ਨਾਜਾਇਜ਼ ਸੰਬੰਧ ਵੀ ਹਨ। ਉਸਨੇ ਕਈ ਵੀ ਇਸਦੀ ਪੁਲਿਸ ਅੱਗੇ ਸ਼ਿਕਾਇਤ ਕੀਤੀ ਹੈ ਪਰ ਅਜੇ ਤੱਕ ਪੁਲਿਸ ਵਲੋਂ ਕੋਈ ਸੁਣਵਾਈ ਨਹੀਂ ਹੋਈ।
Read Also ੲਿਰਾਕ ‘ਚ ਮਾਰੇ ਗੲੇ ਨੌਜਵਾਨਾਂ ਦੇ ਪਰਿਵਾਰਾਂ ਦਾ ਰੋ-ਰੋ ਬੁਰਾ ਹਾਲ
ਇਹ ਲੜਕੀ ਸਿੱਖ ਮਾਡਲ ਤੇ ਧਾਰਮਿਕ ਫਿਲਮ ‘ਪਰਾਊਡ ਟੂ ਬੀ ਏ ਸਿੱਖ’ ਦੀ ਅਦਾਕਾਰ ਹਰਦੀਪ ਕੌਰ ਹੈ, ਜੋ ਲੱਖਾਂ ਲੋਕਾਂ ਲਈ ਪ੍ਰੇਰਣਾ ਸਰੋਤ ਹੈ। ਪਰ ਸ਼ਾਇਦ ਉਸਨੇ ਕਦੇ ਇਹ ਨਹੀਂ ਸੋਚਿਆ ਸੀ ਕਿ ਉਸ ਨੂੰ ਵੀ ਆਪਣੀ ਨਿੱਜੀ ਜ਼ਿੰਦਗੀ ਨੂੰ ਦੁਨੀਆਂ ਸਾਹਮਣੇ ਲਿਆਉਣਾ ਪਵੇਗਾ, ਉਸਤੇ ਹੋ ਰਹੇ ਜ਼ੁਲਮਾਂ ਦੀ ਕਹਾਣੀ ਸਾਰਿਆਂ ਨੂੰ ਦੱਸਣੀ ਪਵੇਗੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.