PunjabPunjabTop News

ਸਿੱਖ ਜਥੇ ‘ਚ PAK ਨਹੀਂ ਜਾਵੇਗੀ ਇਕੱਲੀ ਮਹਿਲਾ :- SGPC ਦਾ ਫੈਸਲਾ

ਵਿਸਾਖੀ ਮੌਕੇ ਪਾਕਿਸਤਾਨ ਵਿਚ ਗੁਰਧਾਮਾਂ ਦੇ ਦਰਸ਼ਨਾਂ ਲਈ ਜਾਣ ਵਾਲੇ ਸਿੱਖ ਜਥੇ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੱਡਾ ਫੈਸਲਾ ਲਿਆ ਹੈ। ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਕੁਲਵੰਤ ਸਿੰਘ ਮੰਨਣ ਨੇ ਦੱਸਿਆ ਕਿ ਵਿਸਾਖੀ ‘ਤੇ ਪਾਕਿ ਜਾਣ ਵਾਲੇ ਸਿੱਖ ਜਥੇ ‘ਚ ਕੋਈ ਵੀ ਇਕੱਲੀ ਮਹਿਲਾ ਨਹੀਂ ਜਾਵੇਗੀ। ਸ਼੍ਰੋਮਣੀ ਕਮੇਟੀ ਜਥੇ ਨਾਲ ਕਿਸੇ ਵੀ ਇਕੱਲੀ ਮਹਿਲਾ ਨੂੰ ਨਹੀਂ ਭੇਜ ਰਹੀ, ਅਸੀਂ ਇਕੱਲੀ ਮਹਿਲਾ ਦਾ ਪਾਸਪੋਰਟ ਲੈਣਾ ਬੰਦ ਕਰ ਦਿੱਤਾ ਹੈ।ਸ਼੍ਰੋਮਣੀ ਕਮੇਟੀ ਨੇ ਇਹ ਫੈਸਲਾ ਸਰਬਜੀਤ ਕੌਰ ਉਰਫ਼ ਨੂਰ ਹੁਸੈਨ ਮਾਮਲੇ ਮਗਰੋਂ ਲਿਆ ਹੈ, ਜੋਕਿ ਪਿਛਲੇ ਸਾਲ ਨਵੰਬਰ ਮਹੀਨੇ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸਿੱਖ ਜਥੇ ਨਾਲ ਪਾਕਿਸਤਾਨ ਗਈ ਸੀ। ਯਾਤਰਾ ਤੋਂ ਬਾਅਦ ਉਹ ਵਾਪਸ ਭਾਰਤ ਨਹੀਂ ਆਈ ਅਤੇ ਬਾਅਦ ਵਿੱਚ ਉਸ ਬਾਰੇ ਖਬਰਾਂ ਸਾਹਮਣੇ ਆਈਆਂ ਕਿ ਉਸ ਨੇ ਇਸਲਾਮ ਧਰਮ ਕਬੂਲ ਕਰ ਲਿਆ ਅਤੇ ਪਾਕਿਸਤਾਨ ਦੇ ਰਹਿਣ ਵਾਲੇ ਨਾਸਿਰ ਹੁਸੈਨ ਨਾਲ ਵਿਆਹ ਕਰਵਾ ਲਿਆ।

ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਮੰਨਣ ਨੇ ਸਿੱਖ ਸੰਗਤ ਨੂੰ ਅਪੀਲ ਕੀਤੀ ਕਿ ਅਸੀਂ ਪਾਕਿਸਤਾਨ ਗੁਰਧਾਮਾਂ ਦੇ ਦਰਸ਼ਨ ਕਰਨ ਜਾਂਦੇ ਹਾਂ ਸਾਨੂੰ ਉਹ ਆਸਥਾ ਹੀ ਰੱਖ ਜਾਣਾ ਚਾਹੀਦਾ ਹੈ, ਜੇ ਕੋਈ ਉਸ ਤਰ੍ਹਾਂ ਦੀ ਕੁਤਾਹੀ ਕਰਦਾ ਹੈ ਜਿਵੇਂ ਪਹਿਲਾਂ ਉਸ ਬੀਬੀ ਨੇ ਕੀਤੀ ਸੀ ਤਾਂ ਇਸ ਨਾਲ ਸਾਡੇ ਦੇਸ਼ ਦੀ, ਕੌਮੀ ਦੀ ਬਦਨਾਮੀ ਹੁੰਦੀ ਹੈ। ਅਸੀਂ ਇਸ ਕਰਕੇ ਸਖਤੀ ਕੀਤੀ ਹੈ। ਸਾਡੀ ਹੁਣ ਵੀ ਇਹ ਕੋਸ਼ਿਸ਼ ਹੈ ਕਿ ਉਹ ਬੀਬੀ ਇਧਰ ਆ ਜਾਵੇ ਤੇ ਉਸ ਨੂੰ ਸਜਾ ਦਿੱਤੀ ਜਾਵੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button