Breaking NewsD5 specialIndiaNewsTop News

ਸਿੰਘੂ ਬਾਰਡਰ ‘ਤੇ ਪ੍ਰਦਰਸ਼ਨਕਾਰੀ ਦਾ ਹੰਗਾਮਾ, SHO ‘ਤੇ ਤਲਵਾਰ ਨਾਲ ਕੀਤਾ ਹਮਲਾ

ਨਵੀਂ ਦਿੱਲੀ : ਸਿੰਘੂ ਬਾਰਡਰ ‘ਤੇ ਇੱਕ ਪ੍ਰਦਰਸ਼ਨਕਾਰੀ ਨੇ ਪੁਲਿਸ ਦੀ ਇੱਕ ਗੱਡੀ ਖੌਹ ਲਈ ਅਤੇ ਪੀਸੀਆਰ ਵੈਨ ਦੁਆਰਾ ਪਿੱਛਾ ਕੀਤੇ ਜਾਣ ‘ਤੇ ਮੁਕਰਬਾ ਚੌਂਕ ਦੇ ਕੋਲ ਉਸਨੇ ਗੱਡੀ ਨੂੰ ਫੁਟਪਾਥ ‘ਤੇ ਚੜ੍ਹਾ ਦਿੱਤਾ। ਇੰਨਾ ਹੀ ਨਹੀਂ ਪ੍ਰਦਰਸ਼ਨਕਾਰੀ ਨੇ ਸਮਾਈਪੁਰ ਬਾਦਲੀ ਦੇ ਐਸਐਚਓ ‘ਤੇ ਤਲਵਾਰ ਨਾਲ ਹਮਲਾ ਵੀ ਕਰ ਦਿੱਤਾ। ਇਹ ਘਟਨਾ ਮੰਗਲਵਾਰ ਰਾਤ ਦੀ ਹੈ। ਪੁਲਿਸ ਨੇ ਆਰੋਪੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਸੂਤਰਾਂ ਅਨੁਸਾਰ ਆਰੋਪੀ ਦੀ ਪਹਿਚਾਣ ਹਰਪ੍ਰੀਤ ਸਿੰਘ  ਦੇ ਰੂਪ ‘ਚ ਕੀਤੀ ਗਈ ਹੈ ਅਤੇ ਉਹ ਨਸ਼ੇ ਵਿੱਚ ਸੀ। ਉਸਨੇ ਕਰੀਬ ਮੰਗਲਵਾਰ ਰਾਤ 8 ਵਜੇ ਇੱਕ ਪੁਲਿਸ ਕਰਮਚਾਰੀ ਦੀ ਕਾਰ ਖੌਹੀ ਸੀ।

ਲਓ ਮੋਦੀ ਝੁਕਣ ਨੂੰ ਤਿਆਰ?ਕਿਸਾਨਾਂ ਦੇ ਨਵੇਂ ਝਟਕੇ ਤੋਂ ਡਰਿਆ ਮੋਦੀ

ਜਦੋਂ ਪੁਲਿਸ ਦੀ ਪੀਸੀਆਰ ਵੈਨ ਨੇ ਉਸਦਾ ਪਿੱਛਾ ਕੀਤਾ ਤਾਂ ਉਸਨੇ ਕਾਰ ਨੂੰ ਫੁੱਟਪਾਥ ‘ਤੇ ਚੜ੍ਹਾ ਦਿੱਤਾ। ਇੱਥੇ ਤੱਕ ਕਿ ਐਸਐਚਓ ‘ਤੇ ਤਲਵਾਰ ਨਾਲ ਹਮਲਾ ਕਰ ਦਿੱਤਾ, ਜੋ ਉਸਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਐਸਐਚਓ ਨੂੰ ਸੱਟਾਂ ਲੱਗੀਆਂ ਹਨ ਅਤੇ ਉਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ ਆਰੋਪੀ ਮਾਨਸਿਕ ਰੂਪ ਤੋਂ ਬੀਮਾਰ ਹੈ ਪਰ ਦਿੱਲੀ ਪੁਲਿਸ ਇਸ ਦਾਅਵੇ ਦੀ ਜਾਂਚ ਕਰ ਰਹੀ ਹੈ। ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਕਿਹਾ ਕਿ ਆਰੋਪੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਕਾਨੂੰਨੀ ਕਾਰਵਾਈ ਚੱਲ ਰਹੀ ਹੈ ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button