ਸਿੰਘੂ ਬਾਰਡਰ ‘ਤੇ ਟਰੈਕਟਰ ਭਰ – ਭਰ ਕਰ ਪਹੁੰਚ ਰਹੇ ਨੇ ਕਿਸਾਨ, ਰਾਤੋਂ – ਰਾਤ ਵਧੀ ਤਾਦਾਦ
ਨਵੀਂ ਦਿੱਲੀ : ਪੰਜਾਬ ਦੇ ਕਿਸਾਨਾਂ ਵੱਲੋਂ ਚਲਾਏ ਜਾ ਰਹੇ ਅੰਦੋਲਨ ਨੂੰ ਭਰਪੂਰ ਸਹਿਯੋਗ ਮਿਲ ਰਿਹਾ ਹੈ। ਦਿੱਲੀ ਦੇ ਸਿੰਘੂ ਬਾਰਡਰ ‘ਤੇ ਡੇਰਾ ਲਗਾ ਕੇ ਬੈਠੇ ਕਿਸਾਨਾਂ ਦੀ ਤਾਦਾਦ ਲਗਾਤਾਰ ਵੱਧ ਰਹੀ ਹੈ। ਲਗਾਤਾਰ ਸਿੰਘੂ ਬਾਰਡਰ ‘ਤੇ ਕਿਸਾਨ ਆ ਰਹੇ ਹਨ। ਟਰੈਕਟਰ -ਟਰਾਲੀਆਂ ਭਰ – ਭਰ ਕੇ ਲੋਕ ਕਿਸਾਨਾਂ ਦਾ ਸਮਰਥਨ ਕਰਨ ਲਈ ਸਿੰਘੂ ਬਾਰਡਰ ਆਏ ਹਨ। ਬੀਤੀ ਰਾਤ ਵੀ ਬਹੁਤ ਜ਼ਿਆਦਾ ਲੋਕ ਸਿੰਘੂ ਬਾਰਡਰ ‘ਤੇ ਪੁੱਜੇ ਹਨ। ਦੱਸ ਦਈਏ ਕਿ ਬੀਤੇ ਦਿਨ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਕੇਂਦਰ ਦੇ ਮੰਤਰੀਆਂ ਦੇ ਨਾਲ ਹੋਈ ਹੈ।
🔴LIVE || ਬੀਜੇਪੀ ਦੀ ਟੁੱਟੇਗੀ ਸਰਕਾਰ? ਮੋਦੀ ਨੂੰ ਝਟਕਾ, ਪ੍ਰਧਾਨ ਮੰਤਰੀ ਕਰਵਾਊ ਕਾਨੂੰਨ ਰੱਦ, ਕਿਸਾਨਾਂ ਦੀ ਵੱਡੀ ਜਿੱਤ
ਹਾਲਾਂਕਿ ਇਸ ਮੀਟਿੰਗ ‘ਚ ਵੀ ਕੋਈ ਸਿੱਟਾ ਨਹੀਂ ਨਿਕਲਿਆ ਹੈ ਅਤੇ ਹੁਣ 3 ਦਸੰਬਰ ਨੂੰ ਫਿਰ ਤੋਂ ਕਿਸਾਨਾਂ ਦੇ ਨਾਲ ਲਗਾਤਾਰ ਕੇਂਦਰ ਦੀਆਂ ਮੀਟਿਗਾਂ ਹੋਣਗੀਆਂ, ਜਿਸ ਤੋਂ ਬਾਅਦ ਸ਼ਾਇਦ ਕੋਈ ਹੱਲ ਨਿਕਲ ਸਕੇ। ਉਥੇ ਹੀ ਦੂਜੇ ਪਾਸੇ ਕਿਸਾਨਾਂ ਦੀ ਦਿੱਲੀ ਦੀਆਂ ਹੱਦਾਂ ‘ਤੇ ਵੱਧ ਰਹੀ ਤਾਦਾਦ ਕੇਂਦਰ ਲਈ ਨਵੀਂ ਮੁਸੀਬਤ ਖੜੀ ਕਰ ਸਕਦੀ ਹੈ। ਕਿਸਾਨਾਂ ਨੇ ਦਿੱਲੀ ਨੂੰ ਚਾਰੇ ਪਾਸਿਆਂ ਤੋਂ ਘੇਰ ਲਿਆ ਹੈ ਅਤੇ ਦਿੱਲੀ ‘ਚ ਜਾਣ ਵਾਲੀ ਹਰ ਚੀਜ ਦੀ ਸਪਲਾਈ ਹੌਲੀ – ਹੌਲੀ ਘੱਟ ਹੋ ਰਹੀ ਹੈ। ਜਿਸਦੇ ਨਾਲ ਕੇਂਦਰ ‘ਤੇ ਦਬਾਅ ਬਨਣਾ ਸੁਭਾਵਿਕ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.