Breaking NewsD5 specialNewsSports

ਇੰਗਲੈਂਡ ਨੂੰ ਵੱਡਾ ਝਟਕਾ, ਸੱਟ ਦੇ ਕਾਰਨ ਨਿਊਜੀਲੈਂਡ ਸੀਰੀਜ ਤੋਂ ਬਾਹਰ ਹੋਏ ਜੋਫਰਾ ਆਰਚਰ

ਲੰਦਨ: ਇੰਗਲੈਂਡ ਦੇ ਤੇਜ ਗੇਂਦਬਾਜ ਜੋਫਰਾ ਆਰਚਰ ਕੂਹਣੀ ਦੀ ਸੱਟ ਦੇ ਕਾਰਨ ਨਿਊਜ਼ੀਲੈਂਡ ਦੇ ਨਾਲ ਹੋਣ ਵਾਲੀ ਦੋ ਮੈਚਾਂ ਦੀ ਟੈਸਟ ਸੀਰੀਜ ਤੋਂ ਬਾਹਰ ਹੋ ਗਏ ਹਨ। 26 ਸਾਲ ਦੇ ਆਰਚਰ ਇਸ ਸਮੇਂ ਕਾਊਂਟੀ ਕ੍ਰਿਕੇਟ ਵਿੱਚ ਸਸੈਕਸ ਲਈ ਖੇਡ ਰਹੇ ਸਨ , ਪਰ ਸੱਟ ਦੀ ਸਮੱਸਿਆ ਦੇ ਕਾਰਨ ਉਹ ਮੈਚ ਦੇ ਆਖਰੀ ਦਿਨ ਗੇਂਦਬਾਜੀ ਨਹੀਂ ਕਰ ਸਕੇ। ਰਿਪੋਰਟ ਮੁਤਾਬਕ ਇੰਗਲੈਂਡ ਐਂਡ ਵੇਲਸ ਕ੍ਰਿਕੇਟ ਬੋਰਡ (ਈਸੀਬੀ) ਨੇ ਕਿਹਾ ਹੈ ਕਿ ਆਰਚਰ ਆਪਣੇ ਸਜੇ ਹੱਥ ਦੀ ਕੂਹਣੀ ਦੀ ਸੱਟ ਨਾਲ ਹੁਣ ਵੀ ਜੂਝ ਰਹੇ ਹਨ।

ਸਵੇਰੇ ਹੀ ਮੋਦੀ ਨੂੰ ਝਟਕਾ,ਟੁੱਟ ਸਕਦੀ ਸਰਕਾਰ?ਹੁਣ ਬਣੂ ਕਿਸਾਨਾਂ ਦੀ ਸਰਕਾਰ,ਹੋਇਆ ਐਲਾਨ

ਇੰਗਲੈਂਡ ਅਤੇ ਸਸੈਕਸ ਦੀ ਟੀਮ ਹੁਣ ਉਨ੍ਹਾਂ ਦੀ ਸੱਟ ਦੀ ਜਾਂਚ ਕਰੇਗੀ ਅਤੇ ਫਿਰ ਆਰਚਰ ਇਸ ਹਫ਼ਤੇ ਦੇ ਅਖੀਰ ਵਿੱਚ ਮੈਡੀਕਲ ਟੀਮ ਨਾਲ ਵਿਚਾਰ ਚਰਚਾ ਕਰਨ ਤੋਂ ਬਾਅਦ ਮੈਨੇਜਮੇਂਟ ਉਨ੍ਹਾਂ ‘ਤੇ ਕੋਈ ਫੈਸਲਾ ਲਵੇਗਾ।ਇੰਗਲੈਂਡ ਨੂੰ ਨਿਊਜੀਲੈਂਡ ਦੇ ਨਾਲ ਪਹਿਲਾ ਟੈਸਟ ਦੋ ਜੂਨ ਤੋਂ ਲਾਡਰਸ ‘ਚ ਖੇਡਣਾ ਹੈ।ਆਰਚਰ ਸੱਟ ਦੇ ਕਾਰਨ ਹੀ ਪਿਛਲੇ ਮਹੀਨੇ ਆਈਪੀਐਲ ਤੋਂ ਹੱਟ ਗਏ ਸਨ ,ਜਿੱਥੇ ਉਹ ਰਾਜਸਥਾਨ ਰਾਇਲਸ ਟੀਮ ਦਾ ਹਿੱਸਾ ਸਨ ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button