RELEGION REFLECTIONSUncategorized

ਸਿੰਗਾਪੁਰ ਦੀ ਯੂਨੀਵਰਸਿਟੀ ਵਿੱਚ ਸਿੱਖ ਸਕੌਲਰਸ਼ਿਪ

ਅਮਰਜੀਤ ਸਿੰਘ ਵੜੈਚ

ਇਸ ਵਾਰ ਜਦੋਂ ਸਿੰਗਾਪੁਰ ਵਿੱਚ ਸਿੱਖ ਭਾਈਚਾਰੇ ਨੇ ਵਿਸਾਖੀ ਦਾ ਤਿਉਹਾਰ ਮਨਾਇਆ ਤਾਂ ਇਕ ਬਹੁਤ ਹੀ ਵੱਡੀ ਪਹਿਲ ਕਦਮੀ ਕੀਤੀ ਜਦੋਂ ਸੈਂਟਰਲ ਸਿੱਖ ਗੁਰਦੁਆਰਾ ਬੋਰਡ, ਸਿੰਗਾਪੁਰ ਨੇ ਨੈਸ਼ਨਲ ਯੂਨਵਿਰਸਿਟੀ ਆਫ ਸਿੰਗਾਪੁਰ (NUS- National University of Singapore) ਦੇ ਫੈਕਲਟ‌ੀ ਆਫ ਆਰਟਸ ਅਤੇ ਸੋਸ਼ਲ ਸਾਇੰਸਿਜ਼ ਵਿਭਾਗ (FASS) ਨੇ ਯੂਨੀਵਰਸਿਟੀ ਵਿੱਚ ਸਿੱਖ ਇਤਿਹਾਸ, ਸੱਭਿਆਚਾਰ, ਕਦਰਾਂ-ਕੀਮਤਾਂ ਅਤੇ ਸੱਭਿਆਚਾਰ ‘ਤੇ ਅਧਿਐਨ ਲਈ ਵਿਜ਼ੀਟਿੰਗ ਪਰੋਫੈਸਰਸ਼ਿਪ ਸ਼ੁਰੂ ਕਰਨ ਲਈ ਬੋਰਡ ਅਤੇ ਯੂਨੀਵਰਸਿਟੀ ਨੇ ਇਕ ਇਕਰਾਰਨਾਮਾ ਕੀਤਾ।

ਵਿਸਾਖੀ ਦਾ ਮੇਲਾ ਹਰ ਵਰ੍ਹੇ ਸਿੰਗਾਪੁਰ ਵਿੱਚ ਵੀ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਇਸ ਵਾਰ ਸਿੰਗਾਪੁਰ ਦੇ ਰੱਖਿਆ ਮੰਤਰੀ ਹੈਂਗ ਚੀ ਹੋ ਇਸ ਮੇਲੇ ‘ਚ ਸ਼ਾਮਿਲ ਹੋਏ। ਮੰਤਰੀ ਹੈਂਗ ਦੀ ਹਾਜ਼ਰੀ ਵਿੱਚ ਹੀ ਯੂਨੀਵਰਸਿਟੀ ਦੇ ਡੀਨ ਨਿਓਨੈਲ ਵੀ ਨੇ ਗੁਰਦਾਆਰਾ ਬੋਰਡ ਦੇ ਪ੍ਰਧਾਨ ਦਿਲਬਾਗ ਸਿੰਘ ਨੇ ਇਕਰਾਰਨਾਮੇ ‘ਤੇ ਦਸਤਖ਼ਤ ਕੀਤੇ ਸਨ। ਫ਼ਰੀਪ੍ਰੈਸ ਜਰਨਲ ਨੇ ਰਿਪੋਰਟ ਕੀਤਾ ਹੈ ਕਿ ਇਸ ਪ੍ਰਫ਼ੈਸਰਸ਼ਿਪ ਦਾ ਉਦੇਸ਼ ਸਿੰਗਾਪੁਰ(ਸਿਟੀ-ਸਟੇਟ) ਅਤੇ ਉਤਰ-ਪੂਰਬੀ ਏਸ਼ੀਆ ਵਿੱਚ ਸਿੱਖ ਬੀਬੀਆਂ ਦੀ ਲੀਡਰਸ਼ਿਪ ਲਈ ਅਗਵਾਈ ਅਤੇ ਹੌਸਲਾ ਅਫਜ਼ਾਈ ਕਰਨਾ ਹੈ। ਇਸ ਕਾਰਜ ਲਈ 12 ਲੱਖ ਸਿੰਗਾਪੁਰੀ ਡਾਲਰ ਇਕੱਠੇ ਕੀਤੇ ਜਾਣਗੇ ਅਤੇ ਸਿੰਗਾਪੁਰ ਸਰਕਾਰ ਵੀ ਬਰਾਬਰ ਦਾ ਹਿੱਸਾ ਪਾਏਗੀ। ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਨਵੰਬਰ 2019 ਵਿੱਚ ਗੁਰੂ ਨਾਨਕ ਸਾਹਿਬ ਦਾ 550 ਵਾਂ ਪ੍ਰਕਾਸ਼ ਪੁਰਬ ਮਨਾਉਣ ਸਮੇਂ  ਇਸ ਯੂਨੀਵਰਸਿਟੀ ਨੇ ਸਿਖ ਸਟੱਡੀਜ਼ ਸ਼ੁਰੂ ਕੀਤ‌ੀ ਸੀ।

ਸਿੰਗਾਪੁਰ ਦੀ ਆਬਾਦੀ ਵਰਲਡੋਮੀਟਰ 16.4.22 ਅਨੁਸਾਰ ਤਕਰੀਬਨ 60 ਲੱਖ ਹੈ । ਸਿੰਗਾਪੁਰ ਇਕ ਟਾਪੂ ਹੈ। ਇਸ ਨੂੰ ਦੁਨੀਆਂ ਦਾ ਵਪਾਰਕ ਚੌਰਾਹਾ ਵੀ ਕਿਹਾ ਜਾਂਦਾ ਹੈ। ਇਥੇ ਸਿੱਖਾਂ ਦੀ ਆਬਾਦੀ ਤਕਰੀਬਨ 15 ਹਜ਼ਾਰ ਹੈ ਅਤੇ ਇਥੇ ਸੱਤ ਗੁਰਦੁਆਰਾ ਸਾਹਿਬ ਹਨ। 1850 ਵਿਚ ਅੰਗਰੇਜ਼ ਹਕੂਮਤ ਨੇ ਕੁਝ ਸਿੱਖ-ਐਂਗਲੋ ਜੰਗ ਦੇ ਕੈਦੀ ਇਥੇ ਭੇਜੇ ਸਨ ਅਤੇ ਬਆਦ ਵਿੱਚ ਸਿੰਗਾਪੁਰ ਨੇ ਸਿੱਖ ਪੁਲਿਸ ਕੌਂਟੈਨਜੈਂਟ ਤਿਆਰ ਕਰਨ ਲਈ ਪੰਜਾਬ ‘ਚੋਂ ਸਿੱਖ ਮੰਗਵਾਏ ਸਨ। 1947 ਮਗਰੋਂ ਕਈ ਕੱਪੜਾ ਵਪਾਰੀ ਇਥੇ ਪਰਵਾਸ ਕਰ ਗਏ। ਇਥੇ ਬਹੁਤੇ ਸਿੱਖ ਪੁਲਿਸ ਅਤੇ ਸੁਰੱਖਿਆ ਦੇ ਕੰਮਾਂ ਵਿੱਚ ਵੱਡਾ ਹਿਸਾ ਬਣੇ ਹੋਏ ਹਨ।

ਇਥੇ ਇਹ ਵੀ ਦੱਸਣਾ ਦਿਲਚਸਪ ਰਹੇਗਾ ਕਿ ਜਦੋਂ ਸਿੰਗਾਪੁਰ ਵਿੱਚ ਸਿਰਫ ਪਰਮਿਟ ਨਾਲ ਹੀ ਜਾਇਆ ਜਾ ਸਕਦਾ ਸੀ ਉਸ ਵਕਤ ਇਕ ਪੰਜਾਬੀ ਪਰਿਵਾਰ ਪੰਜਾਬ ਵਿੱਚੋਂ ਮੱਝਾਂ ਵੀ ਸਮੁੰਦਰੀ ਜਹਾਜ਼ ਵਿੱਚ ਚੜ੍ਹਾ ਕੇ ਲੈ ਗਿਆ ਸੀ ਅਤੇ ਉਹ ਲੰਬਾ ਸਮਾਂ ਉਥੇ ਦੁੱਧ ਵੇਚ ਕੇ ਹੀ ਗੁਜ਼ਾਰਾ ਕਰਦੇ ਰਹੇ । ਅੱਜ ਕੱਲ੍ਹ ਉਸ ਪਰਿਵਾਰ ਦੇ ਮੈਂਬਰ ਚੰਗੇ ਕਾਰੋਬਾਰੀ ਹਨ। 1963 ਵਿੱਚ ਜਸਟਿਸ ਚੂੜ੍ਹ ਸਿੰਘ ਸਿਧੂ, (Justice Choor Singh Sidhu, Supreme  Court ,Singapore) ਸਿੰਗਾਪੁਰ ਦੀ ਸੁਪਰੀਮ ਕੋਰਟ ਦੇ ਜੱਜ ਵੀ ਰਹਿ ਚੁੱਕੇ ਹਨ। ਉਨ੍ਹਾਂ ਸਿੱਖ ਇਤਿਹਾਸ ‘ਤੇ ਕਈ ਕਿਤਾਬਾਂ ਵੀ ਲਿਖੀਆ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button