Breaking NewsD5 specialNewsPoliticsPress ReleasePunjabTop News

ਸਿੰਗਲਾ ਝੁੰਡ ਵਿੱਚ ਇੱਕੋਮਾਤਰ ਸ਼ੱਕੀ ਵਿਅਕਤੀ ਨਹੀਂ ਹਨ: ਵੜਿੰਗ

ਚੰਡੀਗੜ੍ਹ: ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਹੈ ਕਿ ਸਿਹਤ ਮੰਤਰੀ ਵਿਜੇ ਸਿੰਗਲਾ ਨੂੰ ਅਚਾਨਕ ਅਹੁਦੇ ਤੋਂ ਹਟਾਉਣਾ ਅਤੇ ਗ੍ਰਿਫ਼ਤਾਰ ਕਰਨਾ ਸਿਰਫ ਆਮ ਆਦਮੀ ਪਾਰਟੀ ਵੱਲੋਂ ਲੋਕਾਂ ਦੇ ਡਰ ਤੋਂ ਅਤੇ ਮੀਡੀਆ ਚ ਬਦਨਾਮੀ ਤੋਂ ਬਚਣ ਲਈ ਚੁੱਕਿਆ ਗਿਆ ਕਦਮ ਹੈ, ਜਿਸਦੇ ਸਿਰਫ ਦੋ ਮਹੀਨਿਆਂ ਚ ਕਾਰਜਕਾਲ ਚ ਹੀ ਸੱਤਾ ਦੇ ਗਲਿਆਰਿਆਂ ਚ ਵੱਡੇ ਪੱਧਰ ਤੇ ਭ੍ਰਿਸ਼ਟਾਚਾਰ ਫੈਲ ਗਿਆ ਹੈ।

ਵੜਿੰਗ ਨੇ ਕਿਹਾ ਕਿ ਸਰਕਾਰ ਚ ਵੱਡੇ ਪੱਧਰ ਤੇ ਫੈਲੇ ਭ੍ਰਿਸ਼ਟਾਚਾਰ ਸਬੰਧੀ ਕਾਂਗਰਸ ਦੇ ਦੋਸ਼ ਸੱਚੇ ਸਾਬਤ ਹੋਏ ਹਨ। ਅਜਿਹੇ ਵਿੱਚ ਸਾਡਾ ਪੱਖ ਕਿਸੇ ਹੋਰ ਵਿਅਕਤੀ ਨੇ ਨਹੀਂ, ਸਗੋਂ ਖੁਦ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਇੱਕ ਮੰਤਰੀ ਦੇ ਭ੍ਰਿਸ਼ਟਾਚਾਰ ਦਾ ਖੁਲਾਸਾ ਕਰਕੇ ਸਾਬਤ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਸਿਰਫ ਸ਼ੁਰੂਆਤ ਹੈ ਅਤੇ ਕਤਾਰ ਚ ਹਾਲੇ ਹੋਰ ਵੀ ਲੋਕ ਹਨ ਤੇ ਉਮੀਦ ਕਰਦੇ ਹਨ ਕਿ ਮੁੱਖ ਮੰਤਰੀ ਸਿੰਗਲਾ ਤਕ ਨਹੀਂ ਰੁਕਣਗੇ, ਸਗੋਂ ਹਰ ਅਜਿਹੇ ਵਿਅਕਤੀ ਦੇ ਖਿਲਾਫ ਕਾਰਵਾਈ ਕਰਨਗੇ।

ਉਨ੍ਹਾਂ ਨੇ ਮੁੱਖ ਮੰਤਰੀ ਨੂੰ ਕਿਹਾ ਕਿ ਤੁਹਾਡੀ ਅਸਲੀ ਪ੍ਰੀਖਿਆ ਹੁਣ ਸ਼ੁਰੂ ਹੋ ਚੁੱਕੀ ਹੈ। ਤੁਸੀਂ ਸਿਰਫ ਇੱਕ ਵਿਅਕਤੀ ਤੇ ਕਾਰਵਾਈ ਦਾ ਵਿਖਾਵਾ ਕਰਕੇ ਦੂਜਿਆਂ ਨੂੰ ਆਜ਼ਾਦ ਨਹੀਂ ਛੱਡ ਸਕਦੇ, ਕਿਉਂਕਿ ਸਿੰਗਲਾ ਇਸ ਝੁੰਡ ਚ ਇੱਕੋਮਾਤਰ ਸ਼ੱਕੀ ਵਿਅਕਤੀ ਨਹੀਂ ਹਨ, ਇੱਥੇ ਹੋਰ ਵੀ ਲੋਕ ਹਨ। ਸੂਬਾ ਕਾਂਗਰਸ ਪ੍ਰਧਾਨ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਵੀ ਚੁਟਕੀ ਲਈ, ਜਿਹੜੇ ਬੀਤੇ ਇਕ ਮਹੀਨੇ ਤੋਂ ਦਾਅਵਾ ਕਰ ਰਹੇ ਸਨ ਕਿ ਭਗਵੰਤ ਮਾਨ ਨੇ 10 ਦਿਨਾਂ ਚ ਭ੍ਰਿਸ਼ਟਾਚਾਰ ਖ਼ਤਮ ਕਰ ਦਿੱਤਾ ਹੈ, ਜਦਕਿ ਖ਼ੁਦ ਉਨ੍ਹਾਂ ਦੇ ਮੁਤਾਬਕ ਉਨ੍ਹਾਂ ਦਾ ਇਕ ਮੰਤਰੀ ਭ੍ਰਿਸ਼ਟਾਚਾਰ ਚ ਸ਼ਾਮਲ ਹੈ।

ਅਜਿਹੇ ਚ ਤੁਹਾਡੀ ਪਾਰਟੀ ਵੱਲੋਂ ਰਾਜ ਸਭਾ ਲਈ ਨਾਮਜ਼ਦਗੀਆਂ ਦਾ ਜ਼ਿਕਰ ਕਰਨ ਦੀ ਲੋੜ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਜਿਸ ਤਰੀਕੇ ਨਾਲ ਮੁੱਖ ਮੰਤਰੀ ਨੇ ਰਿਸ਼ਵਤ ਮੰਗਣ ਦੇ ਦੋਸ਼ ਚ ਮੰਤਰੀ ਨੂੰ ਹਟਾਉਣ ਦਾ ਐਲਾਨ ਕੀਤਾ, ਇਹ ਦਰਸਾਉਂਦਾ ਹੈ ਕਿ ਉਹ ਆਪਣੀ ਚਮੜੀ ਨੂੰ ਬਚਾਉਣਾ ਚਾਹੁੰਦੇ ਹਨ। ਜਿਸ ਤੇ ਵੜਿੰਗ ਨੇ ਮੁੱਖ ਮੰਤਰੀ ਨੂੰ ਸਵਾਲ ਕੀਤਾ ਕਿ ਕਤਾਰ ਚ ਹੋਰ ਕਿੰਨੇ ਲੋਕ ਹਨ, ਕਿਉਂਕਿ ਬਦਲੀਆਂ ਅਤੇ ਨਿਯੁਕਤੀਆਂ ਵਰਗੇ ਦਾਗ਼ੀ ਲੈਣ ਦੇਣ ਚ ਸਿਰਫ਼ ਸਿੰਗਲਾ ਸ਼ਾਮਲ ਨਹੀਂ ਸਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button