Breaking NewsD5 specialNewsPoliticsPunjab

ਸਿਮਰਜੀਤ ਬੈਂਸ ਦੀ 700 ਕਿ.ਮੀ. ਪੰਜਾਬ ਅਧਿਕਾਰ ਯਾਤਰਾ ਦਾ ਹੋਇਆ ਆਗਾਜ਼

ਪਟਿਆਲਾ : ਪੰਜਾਬ ਅਧਿਕਾਰ ਯਾਤਰਾ ਪਟਿਆਲਾ ‘ਚ ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਇਸ 2100000 ਲੋਕਾਂ ਵੱਲੋਂ ਸਾਇਨ ਕੀਤੀ ਹੋਈ ਪਟੀਸ਼ਨ ਦਰਜ ਕਰਨਗੇ ਅਤੇ ਇਹ ਯਾਤਰਾ ਪੰਜਾਬ ਦੇ ਹੱਕਾਂ ਦੀ ਰੈਲੀ ਹੈ। ਹਰੀਕੇ ਪੱਤਣ ਤੋਂ ਚੱਲ ਕੇ ਚੰਡੀਗੜ੍ਹ 700 ਕਿਲੋਮੀਟਰ ਦਾ ਸਫਰ ਤੈਅ ਕਰੇਗੀ, ਜਿਸ ‘ਚ 4 ਦਿਨ ਅਤੇ 3 ਰਾਤਾਂ ਲੱਗਣਗੀਆਂ। ਉਨ੍ਹਾਂ ਨੇ ਕਿਹਾ ਕਿ ਅੱਜ ਪਟਿਆਲਾ ਤੋਂ ਇਹ ਰੈਲੀ ਚੰਡੀਗੜ੍ਹ ਵੱਲ ਚੱਲ ਰਹੀ ਹੈ।

BIG BREAKING-ਹੁਣੇ-ਹੁਣੇ ਹੋਇਆ ਵੱਡਾ ਅੱਤਵਾਦੀ ਹਮਲਾ

ਸਿੱਧੇ ਤੌਰ ‘ਤੇ ਕਿਹਾ ਜਾ ਰਿਹਾ ਹੈ ਕਿ ਜਾਂ ਤਾਂ ਪੰਜਾਬ ਦੇ ਪਾਣੀ ਦੀ ਕੀਮਤ ਵਸੂਲ ਕੀਤੀ ਜਾਵੇਗੀ ਜਾਂ ਫਿਰ ਪਾਣੀ ਦੇਣਾ ਬੰਦ ਕੀਤਾ ਜਾਵੇ। ਇਸਦੇ ਨਾਲ ਬੋਲਦੇ ਹੋਏ ਉਨ੍ਹਾਂ ਨੇ ਇਹ ਵੀ ਕਿਹਾ ਕਿ ਪੰਜਾਬ ‘ਤੇ ਪਹਿਲਾ ਹਥੌੜਾ ਪਾਣੀਆਂ ਦੇ ‘ਤੇ ਚੱਲਾ ਸੀ ਅਤੇ ਦੂਜਾ ਖੇਤੀ ਕਾਨੂੰਨ ਬਿੱਲ ਪਾਸ ਕਰਕੇ ਕੇਂਦਰ ਸਰਕਾਰ ਨੇ ਮਾਰਿਆ ਹੈ ਜੋ ਕਿ ਕੇਂਦਰ ਸਰਕਾਰ ਪਾਸ ਨਹੀਂ ਕਰ ਸਕਦੀ। ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਇਸ ਯਾਤਰਾ ਤੋਂ ਬਾਅਦ ਪੂਰਣ ‘ਤੇ ਕਿਸਾਨਾਂ ਦਾ ਸਮਰਥਨ ਕੀਤਾ ਜਾਵੇਗਾ।

BIG BREAKING- ਜਥੇਦਾਰ ਅੱਗੇ ਝੁਕਿਆ ਮੋਦੀ ਦਾ ਖ਼ਾਸ ਬੰਦਾ,ਮੰਗੀ ਹੱਥ ਜੋੜ ਕੇ ਮੁਆਫੀ?

26-27 ਤਾਰੀਕ ਨੂੰ ਕਿਸਾਨਾਂ ਦੇ ਹਰ ਪ੍ਰੋਗਰਾਮ ‘ਚ ਸ਼ਾਮਿਲ ਹੋ ਉਨ੍ਹਾਂ ਦੇ ਨਾਲ ਦਿੱਲੀ ਵੀ ਪਹੁੰਚਿਆ ਜਾਵੇਗਾ। ਇੱਥੇ ਉਨ੍ਹਾਂ ਨੇ ਆਮ ਆਦਮੀ ਪਾਰਟੀ ਨੂੰ ਆੜੇ ਹੱਥੀ ਲੈਂਦੇ ਹੋਏ ਕਿਹਾ ਕਿ ਇੱਕ ਪਾਸੇ ਤਾਂ ਪੰਜਾਬ ‘ਚ ਆਮ ਆਦਮੀ ਪਾਰਟੀ ਕਿਸਾਨਾਂ ਦੇ ਸਮਰਥਨ ਦੀ ਗੱਲ ਕਰ ਰਹੀ ਹੈ ਅਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਮੁਖੀ ਕੇਜਰੀਵਾਲ ਕਿਸਾਨਾਂ ਨੂੰ ਦਿੱਲੀ ‘ਚ ਨਹੀਂ ਆਉਣ ਦੇ ਰਹੇ ਸਗੋਂ ਉਨ੍ਹਾਂ ਨੂੰ ਤਾਂ ਚਾਹੀਦਾ ਹੈ ਕਿ ਉਹ ਪਹੁੰਚ ਰਹੇ ਕਿਸਾਨ ਅਤੇ ਸਾਥੀਆਂ ਦੇ ਰਹਿਣ ਅਤੇ ਖਾਣੇ ਤੱਕ ਦਾ ਪ੍ਰਬੰਧ ਕਰਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button