Press ReleasePunjabTop News

ਸਿਤਾਰਿਆਂ ਵਾਂਗ ਚਮਕਣਾ ਚਾਹੁੰਦੀ ਹੈ ਕ੍ਰਿਤਿਕਾ

ਹੁਣ ਰੁਜਗਾਰ ਹੀ ਨਹੀਂ ਮਨਭਾਉਂਦਾ ਰੁਜਗਾਰ ਪਾਉਣ ਲਈ ਯਤਨਸ਼ੀਲ ਹਨ ਪੰਜਾਬ ਦੇ ਨੌਜਵਾਨ

ਸੂਰਜ ਲਈ ਅਸਮਾਨ ਅਜੇ ਬਾਕੀ ਹੈ

ਚੰਡੀਗੜ੍ਹ : ਪੰਜਾਬ ਵਿੱਚ ਬੀਤੇ ਇੱਕ ਸਾਲ ਦੌਰਾਨ ਸਰਕਾਰੀ ਨੌਕਰੀਆਂ ਦੇ ਮੌਕਿਆਂ ਵਿੱਚ ਹੋਏ ਵੱਡੇ ਵਾਧੇ ਕਾਰਨ ਸੂਬੇ ਦੇ ਨੌਜਵਾਨ ਹੁਣ ਸਿਰਫ ਰੁਜਗਾਰ ਲਈ ਨਹੀਂ ਬਲਕਿ ਮਨਭਾਉਂਦਾ ਰੁਜਗਾਰ ਪਾਉਣ ਲਈ ਯਤਨਸ਼ੀਲ ਹਨ। ਇਸ ਬਾਰੇ ਦੂਸਰਾ ਦਿਲਚਸਪ ਪਹਿਲੂ ਇਹ ਹੈ ਕਿ ਜੋ ਨੌਜਵਾਨ ਸਰਕਾਰੀ ਨੌਕਰੀਆਂ ਵਿੱਚ ਆ ਰਹੇ ਹਨ ਉਨ੍ਹਾਂ ਵਿੱਚੋਂ ਬਹੁਤਿਆਂ ਦੇ ਪਰਿਵਾਰਾਂ ਵਿੱਚੋਂ ਪਹਿਲਾਂ ਕੋਈ ਵੀ ਸਰਕਾਰੀ ਨੌਕਰੀ ਵਿੱਚ ਨਹੀਂ ਸੀ।
Dibrugarh Jail ‘ਤੋਂ ਆਈ ਵੱਡੀ ਖ਼ਬਰ, ਵਕੀਲ ਦਾ ਬਿਆਨ, ਜੇਲ੍ਹ ‘ਚ ਬੰਦ ਨੌਜਵਾਨਾਂ ਦਾ ਕੀ ਹਾਲ? | D5 Channel Punjabi
ਕੁਝ ਅਜਿਹਾ ਹੀ ਕਿੱਸਾ ਹੈ ਇਸ ਹਫਤੇ ਆਮ ਰਾਜ ਪ੍ਰਬੰਧ ਵਿਭਾਗ ਵਿੱਚ ਬਤੌਰ ਕਲਰਕ ਨਿਯੁਕਤੀ ਪੱਤਰ ਪ੍ਰਾਪਤ ਕਰਨ ਵਾਲੇ ਕ੍ਰਿਤਿਕਾ ਅਤੇ ਸੂਰਜ ਕੁਮਾਰ ਦਾ। ਆਪਣੇ ਨਾਂਅ ਅਨੁਸਾਰ ਸਿਤਾਰਿਆਂ ਵਾਂਗ ਚਮਕਣ ਦੀ ਚਾਹ ਰੱਖਣ ਵਾਲੀ ਪਟਿਆਲਾ ਨਿਵਾਸੀ ਕ੍ਰਿਤਿਕਾ ਦਾ ਕਹਿਣਾ ਹੈ ਕਿ ਉਹ ਪਟਵਾਰੀ ਦੀ ਆਸਾਮੀ ਲਈ ਮੁਢਲਾ ਇਮਤਿਹਾਨ, ਪੀ.ਐਸ.ਪੀ.ਸੀ.ਐਲ ਦਾ ਮੁਢਲਾ ਇਮਤਿਹਾਨ ਅਤੇ ਪੀ.ਐਸ.ਐਸ.ਐਸ.ਬੀ. ਵੱਲੋਂ ਲਿਆ ਗਿਆ ਲਿਖਤੀ ਅਤੇ ਟਾਈਪਿੰਗ ਟੈਸਟ ਪਾਸ ਕਰ ਚੁੱਕੀ ਹੈ। ਉਸ ਦਾ ਕਹਿਣਾ ਹੈ ਕਿ ਸਰਕਾਰੀ ਨੌਕਰੀ ਵਿੱਚ ਆਉਣ ਵਾਲੀ ਉਹ ਆਪਣੇ ਪਰਿਵਾਰ ਦੀ ਪਹਿਲੀ ਮੈਂਬਰ ਹੈ। ਕ੍ਰਿਤਿਕਾ ਨੇ ਪੰਜਾਬ ਸਰਕਾਰ ਵੱਲੋਂ ਪਾਰਦਰਸ਼ੀ ਢੰਗ ਨਾਲ ਚਲਾਈ ਜਾ ਰਹੀ ਭਰਤੀ ਮੁਹਿੰਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਨਾਲ ਸੂਬੇ ਵਿੱਚੋਂ ਵਿਦੇਸ਼ਾਂ ਨੂੰ ਹੋ ਰਹੇ ਹੁਨਰ ਦੇ ਪ੍ਰਵਾਸ ਨੂੰ ਠੱਲ ਪਵੇਗੀ। ਉਸ ਨੇ ਕਿਹਾ ਕਿ ਇਸ ਨਿਯੁਕਤੀ ਨਾਲ ਸਿਰਫ ਉਹੀ ਨਹੀਂ ਉਸਦੇ ਸਾਰੇ ਪਰਿਵਾਰ ਨੂੰ ਬਹੁਤ ਖੁਸ਼ੀ ਹੋਈ ਹੈ।

ਲੋਕਾਂ ‘ਤੇ ਸਰਕਾਰ ਹੋਈ ਮਿਹਰਬਾਨ,ਮਿੰਟਾਂ ‘ਚ ਲਿਆ ਵੱਡਾ ਫ਼ੈਸਲਾ, Jalandhar by Election ਤੋਂ ਪਹਿਲਾਂ ਸੁਣਾਈ ਖੁਸ਼ਖ਼ਬਰੀ

ਫਾਜਿਲਕਾ ਜਿਲ੍ਹੇ ਦੇ ਪਿੰਡ ਸੌਜ ਦੇ ਛੋਟੇ ਕਿਸਾਨ ਤਿਲਕ ਰਾਜ ਦਾ ਸਪੁੱਤਰ ਸੂਰਜ ਕੁਮਾਰ ਦਾ ਨਿਸ਼ਾਨਾ ਵੀ ਬਤੌਰ ਪੁਲਿਸ ਅਫਸਰ ਸੇਵਾਵਾਂ ਨਿਭਾਉਣਾ ਹੈ। ਸੂਰਜ ਦਾ ਕਹਿਣਾ ਹੈ ਕਿ ਉਹ ਬਤੌਰ ਕਲਰਕ ਆਪਣੀਆਂ ਸੇਵਾਵਾਂ ਸਮੱਰਪਿਤ ਭਾਵਨਾ ਨਾਲ ਨਿਭਾਉਣ ਦੇ ਨਾਲ-ਨਾਲ ਪੁਲਿਸ ਅਫਸਰ ਭਰਤੀ ਹੋਣ ਲਈ ਤਿਆਰੀ ਜਾਰੀ ਰੱਖੇਗਾ। ਉਸ ਨੇ ਕਿਹਾ ਕਿ ਮੌਜੂਦਾ ਨੌਕਰੀ ਲਈ ਬਿਨਾਂ ਕਿਸੇ ਸਿਫਾਰਿਸ਼ ਜਾਂ ਰਿਸ਼ਵਤ ਦੇ ਹੋਈ ਉਸ ਦੀ ਨਿਯੁਕਤੀ ਨੇ ਉਸ ਅੰਦਰ ਇਹ ਵਿਸ਼ਵਾਸ ਪੈਦਾ ਕੀਤਾ ਹੈ ਕਿ ਇਸ ਸਰਕਾਰ ਦੌਰਾਨ ਸੱਭ ਕੁਝ ਸੰਭਵ ਹੈ। ਸੂਰਜਾ ਦਾ ਕਹਿਣਾ ਹੈ ਕਿ ਜਿੰਦਗੀ ਕੀ ਅਸਲੀ ਉਡਾਨ ਅਬੀ ਬਾਕੀ ਹੈ, ਜਿੰਦਗੀ ਕੇ ਕਈ ਇਮਤਿਹਾਨ ਅਬੀ ਬਾਕੀ ਹੈ, ਅਬੀ ਤੋ ਨਾਪੀ ਹੈ ਮੁੱਠੀ ਭਰ ਜਮੀਨ ਹਮਨੇ, ਅਬੀ ਤੋ ਸਾਰਾ ਆਸਮਾਨ ਬਾਕੀ ਹੈ।

Sukhbir Badal ਨੂੰ ਰਾਹਤ, Supreme Court ਨੇ ਸੁਣਾਇਆ ਫੈਸਲਾ || D5 Channel Punjabi

ਇਥੇ ਜਿਕਰਯੋਗ ਹੈ ਕਿ ਇਸ ਹਫਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਥਾਨਕ ਸਰਕਾਰਾਂ, ਆਮ ਰਾਜ ਪ੍ਰਬੰਧ, ਲੋਕ ਨਿਰਮਾਣ ਅਤੇ ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ ਵਿਭਾਗਾਂ ਵਿੱਚ ਵੱਖ-ਵੱਖ ਅਹੁਦਿਆਂ ਲਈ 408 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪਣ ਮੌਕੇ ਇੰਨ੍ਹਾਂ ਨੌਜਵਾਨਾਂ ਦਾ ਉਤਸ਼ਾਹ ਦੇਖਣ ਵਾਲਾ ਸੀ। ਇਸੇ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਆਪਣੀ ਪ੍ਰਭਾਵਸ਼ਾਲੀ ਤਕਰੀਰ ਰਾਹੀਂ ਇੰਨਾਂ ਨੌਜਵਾਨਾਂ ਨੂੰ ਜਿੰਦਗੀ ਵਿੱਚ ਹੋਰ ਮੱਲਾਂ ਮਾਰਣ ਲਈ ਪ੍ਰੇਰਿਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button