ਸਿਤਾਰਿਆਂ ਨੂੰ ਛੱਡ ਹੁਣ ਟਵਿੱਟਰ ਦੇ ਖਿਲਾਫ਼ ਹੋਈ ਕੰਗਣਾ

ਮੁੰਬਈ : ਅਦਾਕਾਰ ਕੰਗਣਾ ਰਨੌਤ ਕਿਸਾਨ ਅੰਦੋਲਨ ਨੂੰ ਲੈ ਕੇ ਲਗਾਤਾਰ ਆਪਣੇ ਵਿਵਾਦਿਤ ਬਿਆਨ ਦੇ ਰਹੀ ਹਨ। ਇਸ ਤੋਂ ਇਲਾਵਾ ਜੋ ਵੀ ਲੋਕ ਕਿਸਾਨ ਅੰਦੋਲਨ ਦੇ ਪੱਖ ਵਿੱਚ ਬੋਲ ਰਹੇ ਹਨ, ਕੰਗਣਾ ਉਨ੍ਹਾਂ ਦਾ ਵੀ ਵਿਰੋਧ ਕਰ ਰਹੀ ਹਨ। ਜੀ ਹਾਂ, ਦਿਲਜੀਤ ਦੋਸਾਂਝ ਤੋਂ ਬਾਅਦ ਕੰਗਣਾ ਤਾਪਸੀ ਪੰਨੂ, ਪੋਪ ਸਟਾਰ ਰਿਹਾਨਾ ਅਤੇ ਫਿਰ ਕ੍ਰਿਕਟਰ ਰੋਹੀਤ ਸ਼ਰਮਾ ਦੇ ਨਾਲ ਵੀ ਟਵਿੱਟਰ ‘ਤੇ ਜ਼ੁਬਾਨੀ ਜੰਗ ਵਿੱਚ ਉੱਤਰ ਆਈ। ਪਰ ਹਾਲ ਹੀ ‘ਚ ਟਵਿੱਟਰ ਇੰਡੀਆ ਨੇ ਕੰਗਣਾ ਦੇ ਵਿਵਾਦਿਤ ਬਿਆਨਾਂ ਨੂੰ ਦੇਖਦੇ ਹੋਏ ਦੋ ਟਵੀਟ ਡਿਲੀਟ ਕਰ ਦਿੱਤੇ।
🔴LIVE|SC ਤੋਂ ਬਾਅਦ ਹਾਈਕੋਰਟ ਦਾ ਕਿਸਾਨਾਂ ਦੇ ਹੱਕ ‘ਚ ਫੈਸਲਾ?ਮੋਦੀ ਨੂੰ ਦਿੱਤਾ ਵੱਡਾ ਝਟਕਾ,ਅਮਰੀਕਾ ਦੀ ਸਪੋਟ ਦਾ ਅਸਰ!
ਉੱਥੇ ਹੁਣ ਕੰਗਣਾ ਨੇ ਟਵਿੱਟਰ ‘ਤੇ ਹੀ ਆਪਣਾ ਨਿਸ਼ਾਨਾ ਸਾਧ ਦਿੱਤਾ। ਦਰਅਸਲ, ਕੰਗਣਾ ਨੇ ਟਵੀਟ ਕਰਦੇ ਹੋਏ ਲਿਖਿਆ – ਚੀਨ ਦੀ ਕਠਪੁਤਲੀ ਬੰਨ ਗਿਆ ਟਵਿੱਟਰ ਮੇਰੇ ਅਕਾਊਂਟ ਨੂੰ ਸਸਪੈਂਡ ਕਰਨ ਦੀ ਧਮਕੀ ਦੇ ਰਹੀ ਹੈ। ਜਦੋਂ ਕਿ ਮੈਂ ਕਿਸੇ ਵੀ ਤਰ੍ਹਾਂ ਦਾ ਕੋਈ ਨਿਯਮ ਉਲੰਘਣ ਨਹੀਂ ਕੀਤਾ ਹੈ। ਯਾਦ ਰੱਖਣਾ ਜਿਸ ਦਿਨ ਮੈਂ ਜਾਵਾਂਗੀ ਤੁਹਾਨੂੰ ਨਾਲ ਲੈ ਕੇ ਜਾਵਾਂਗੀ। ਚੀਨੀ ਐਪ ਟਿੱਕ-ਟਾਕ ਦੀ ਤਰ੍ਹਾਂ ਤੇਰੇ ਵੀ ਰੋਕ ਲਗਾ ਦਿੱਤਾ ਜਾਵੇਗਾ।
China puppet twitter is threatening to suspend my account even though I did not violate any rules, remember jis din main jaungi tumko saath lekar jaungi, just like Chinese tik tok you will be banned as well @jack #ConspiracyAgainstlndia
— Kangana Ranaut (@KanganaTeam) February 4, 2021
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.