NewsBreaking NewsD5 specialPoliticsPunjab

ਸਿਆਸਤ ਦਾ ਵੱਡੇ ਚਿਹਰੇ ਦਾ ਵੱਡਾ ਦਾਅਵਾ, ਗੰਨਾ ਬੀਜਣ ਵਾਲੇ ਕਿਸਾਨਾਂ ਨਾਲ ਹੋ ਰਿਹਾ ਧੋਖਾ (ਵੀਡੀਓ)

ਪਟਿਆਲਾ : ਲੋਕ ਸਭਾ ਚੋਣਾਂ ਦੀ ਤਿਆਰੀ ਲਈ ਅਕਾਲੀ ਦਲ ਵਲੋਂ ਗਤੀਵਿਧੀਆਂ ਨੂੰ ਵੀ ਤੇਜ਼ ਕੀਤਾ ਜਾ ਰਿਹਾ। ਪਾਰਟੀ ਪ੍ਰਧਾਨ ਸੁਖਬੀਰ ਬਾਦਲ ਰੋਜ਼ ਸੂਬੇ ਦੇ ਵੱਖ-ਵੱਖ ਇਲਾਕਿਆਂ ‘ਚ ਜਾ ਕੇ ਵਰਕਰਾਂ ਨਾਲ ਮੀਟਿੰਗ ਕਰ ਰਹੇ ਹਨ। ਉਥੇ ਹੀ ਕੈਪਟਨ ਸਰਕਾ ਤੇ ਵੀ ਵਾਰ ਕਰਨ ਤੋਂ ਪਿਛੇ ਨਹੀਂ ਹਟਦੇ, ਇਕ ਵਾਰ ਫਿਰ ਗੰਨਾ ਕਾਸ਼ਤਕਾਰਾਂ ਤੇ ਸਰਕਾਰੀ ਮੁਲਾਜ਼ਮਾਂ ਦੇ ਹੱਕ ‘ਚ ਨਿਤਰਦੇ ਹੋਏ ਸੁਖਬੀਰ ਬਾਦਲ ਨੇ ਕੈਪਟਨ ਸਰਕਾਰ ਤੇ ਤੰਜ ਕਸੇ ਹਨ।

Read Also ਸਿਆਸਤ ‘ਚ ਉੱਤਰਨਗੇ ਪ੍ਰਕਾਸ਼ ਰਾਜ, ਲੜ੍ਹਨਗੇ 2019 ਦੀਆਂ ਲੋਕਸਭਾ ਚੋਣਾਂ

ਜਿਨਾਂ ਦਾ ਕਹਿਣਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਜੋ ਵਾਅਦੇ ਗੰਨਾ ਕਿਸਾਨ ਨਾਲ ਕੀਤੇ ਸੀ ਉਹ ਪੂਰੇ ਨੀ ਕੀਤੇ। ਨਾਲ ਹੀ ਉਨਾਂ ਕਿਹਾ ਕਿ ਸਰਕਾਰੀ ਮੁਲਾਜ਼ਮਾਂ ਨੂੰ ਵੀ ਹਾਲ ਤਕ ਪਿਛਲੇ ਡੀਏ ਨਹੀਂ ਮਿਲੇ। ਬਿਜਲੀ ਦੀਆਂ ਵਧੀਆ ਕੀਮਤਾਂ ਤੇ ਬੋਲਦੇ ਹੋਏ ਵੀ ਸੁਖਬੀਰ ਬਾਦਲ ਨੇ ਸੂਬਾ ਸਰਕਾਰ ਨੂੰ ਘੇਰਿਆ, ਨਾਲ ਹੀ ਐਸ ਸੀ ਵਿਦਿਆਰਥੀਆਂ ਨੂੰ ਵਜ਼ੀਫੇ ਨਾ ਮਿਲਣ ਪਿਛੇ ਵੀ ਸੂਬਾ ਸੂਬਾ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਏ।ਕੈਪਟਨ ਸਰਕਾਰ ਤੇ ਤਾਂ ਸੁਖਬੀਰ ਬਾਦਲ ਨੇ ਵਰਨਾ ਹੀ ਸੀ, ਬਾਗੀ ਟਕਸਾਲੀਆਂ ਤੇ ਵੀ ਰੱਜ ਕੇ ਭੜਾਸ ਕੱਢੀ। ਨਾਲ ਹੀ ਪਾਰਟੀ ਤੋਂ ਵੱਖ ਹੋਏ ਜੇ ਜੇ ਸਿੰਘ ਬਾਰੇ ਬੋਲਦੇ ਹੋਏ ਕਿਹਾ ਕਿ ਉਹ ਟਕਸਾਲੀਆਂ ਨਾਲ ਜ਼ਿਆਦਾ ਸਮਾਂ ਨਹੀਂ ਟਿਕ ਪਾਏਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button