Breaking NewsD5 specialEntertainmentNews

ਸਾਹਮਣੇ ਆਈ ਕਰੀਨਾ ਦੇ ਦੂਜੇ ਬੇਟੇ ਦੀ ਤਸਵੀਰ ? ਰਣਧੀਰ ਕਪੂਰ ਨੇ ਗਲਤੀ ਨਾਲ ਕੀਤੀ ਸ਼ੇਅਰ

ਮੁੰਬਈ : ਕਰੀਨਾ ਕਪੂਰ ਖਾਨ ਅਤੇ ਸੈਫ ਅਲੀ ਖਾਨ ਦੇ ਦੂਜੇ ਬੇਟੇ ਦੀ ਝਲਕ ਦੇਖਣ ਲਈ ਫੈਂਨਜ਼ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ ਪਰ ਹੁਣ ਤੱਕ ਸੈਫੀਨਾ ਦੇ ਵੱਲੋਂ ਉਸਦੀ ਇੱਕ ਵੀ ਤਸਵੀਰ ਸੋਸ਼ਲ ਮੀਡੀਆ ‘ਤੇ ਸ਼ੇਅਰ ਨਹੀਂ ਕੀਤੀ ਗਈ ਹੈ ਪਰ ਅੱਜ ਉਨ੍ਹਾਂ ਦੇ  ਫੈਂਨਜ਼ ਲਈ ਚੰਗੀ ਖ਼ਬਰ ਇਹ ਹੈ ਕੀ ਸੈਫੀਨਾ ਦੇ ਦੂਜੇ ਬੇਟੇ ਦੀ ਪਹਿਲੀ ਤਸਵੀਰ ਸਾਹਮਣੇ ਆ ਚੁੱਕੀ ਹੈ।

ਲਓ ਜੀ ! ਅਕਾਲੀਆਂ ਨੇ ਘੇਰ ਲਏ ਵਿਰੋਧੀ, ਜਿਹੜਾ ਆਇਆ ਸਾਹਮਣੇ ਬਣਾਤੀ ਰੇਲ ! ਪੈ ਗਿਆ ਪੇਚਾ!

ਜੀ ਹਾਂ ਕਰੀਨੇ ਦੇ ਦੂਜੇ ਬੇਟੇ ਦੀ ਤਸਵੀਰ ਤਾਂ ਸਾਹਮਣੇ ਆ ਚੁੱਕੀ ਹੈ ਪਰ ਇਹ ਤਸਵੀਰ ਉਨ੍ਹਾਂ  ਦੇ ਨਾਨਾ ਰਣਧੀਰ ਕਪੂਰ  ਨੇ ਗਲਤੀ ਨਾਲ ਇੰਸਟਾਗ੍ਰਾਮ ‘ਤੇ ਲੀਕ ਕਰ ਦਿੱਤੀ ਹੈ। ਦਰਅਸਲ ਰਣਧੀਰ ਕਪੂਰ ਨੇ ਆਪਣੇ ਗਰੈਂਡਸਨ ਦੀਆਂ ਦੋ ਤਸਵੀਰਾਂ ਦਾ ਇੱਕ ਕੋਲਾਜ ਇੰਸਟਾਗ੍ਰਾਮ ਹੈਂਡਲ ‘ਤੇ ਅਪਲੋਡ ਕੀਤਾ ਸੀ ਪਰ ਅਜਿਹਾ ਲੱਗਦਾ ਹੈ ਕਿ ਰਣਧੀਰ ਕਪੂਰ  ਨੇ ਗਲਤੀ ਨਾਲ  ਇਹ ਤਸਵੀਰਾਂ ਸੋਸ਼ਲ ਮੀਡੀਆ ‘ਤੇ ਅਪਲੋਡ ਕਰ ਦਿੱਤੀਆਂ ਕਿਉਂਕਿ ਉਨ੍ਹਾਂ ਨੇ ਕੁਝ ਹੀ ਮਿੰਟਾਂ ’ਚ ਤਸਵੀਰ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਡਿਲੀਟ ਵੀ ਕਰ ਦਿੱਤਾ ਸੀ ਪਰ ਪ੍ਰਸ਼ੰਸਕ ਵੀ ਘੱਟ ਚਲਾਕ ਨਹੀਂ ਹਨ ਉਨ੍ਹਾਂ ਨੇ ਵੀ ਰਣਧੀਰ ਕਪੂਰ ਦੀ ਤਸਵੀਰ ਨੂੰ ਡਿਲੀਟ ਕਰਨ ਤੋਂ ਪਹਿਲਾਂ ਹੀ ਸਕ੍ਰੀਨਸ਼ਾਰਟ ਲੈ ਲਿਆ ਸੀ। ਹੁਣ ਇਹ ਤਸਵੀਰ ਇੰਟਰਨੈੱਟ ’ਤੇ ਕਾਫ਼ੀ ਵਾਇਰਲ ਹੋ ਰਹੀ ਹੈ।

ਮੌਸਮ ਵਿਭਾਗ ਦੀ ਚੇਤਾਵਨੀ! ਕਿਉਂ ਲੱਗ ਰਿਹੈ ਲੋਕਾਂ ਨੂੰ ਕਰੰਟ ?ਵੀਡੀਓ ‘ਚ ਸੱਚ ਆਇਆ ਸਾਹਮਣੇ, ਸੁਣ ਕੇ ਉੱਡ ਜਾਣਗੇ ਤੋਤੇ!

ਇਸ ਤੋਂ ਪਹਿਲਾਂ ਕਰੀਨਾ ਕਪੂਰ ਨੇ ਵੀ ਆਪਣੇ ਨਵਜੰਮੇ ਬੱਚੇ ਦੇ ਨਾਲ ਆਪਣੀ ਇਕ ਤਸਵੀਰ ਇੰਸਟਾਗ੍ਰਾਮ ਅਕਾਊਂਟ ’ਤੇ ਸਾਂਝੀ ਕੀਤੀ ਸੀ। ਦੱਸ ਦੇਈਏ ਕਿ ਕਰੀਨਾ ਨੇ 21 ਫਰਵਰੀ ਨੂੰ ਆਪਣੇ ਦੂਜੇ ਪੁੱਤਰ ਨੂੰ ਜਨਮ ਦਿੱਤਾ ਸੀ। ਕਰੀਨਾ ਦੀ ਡਿਲਿਵਰੀ ਬ੍ਰੀਚ ਕੈਂਡੀ ਹਸਪਤਾਲ ’ਚ ਹੋਈ ਸੀ। ਕਰੀਨਾ ਅਤੇ ਸੈਫ ਦੇ ਵੱਡੇ ਪੁੱਤਰ ਦਾ ਨਾਂ ਤੈਮੂਰ ਅਲੀ ਖ਼ਾਨ ਹੈ। ਤੈਮੂਰ ਦਾ ਜਨਮ 20 ਦਸੰਬਰ 2016 ’ਚ ਹੋਇਆ ਸੀ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button