ਸਾਵਧਾਨ : ਆ ਰਿਹੈ Whatsapp ਚੈਟ ‘ਤੇ ਨਿਗਰਾਨੀ ਰੱਖਣ ਵਾਲਾ ਕਾਨੂੰਨ
ਕੈਨਬੇਰਾ : ਜੇਕਰ ਤੁਸੀ ਵੀ ਵੱਟਸਐਪ ਅਤੇ ਟੈਲੀਗ੍ਰਾਮ ਐਪ ‘ਤੇ ਚੈਟਿੰਗ ਕਰਨ ਤੇ ਪ੍ਰਾਈਵੇਟ ਗੱਲਬਾਤ ਕਰਨ ਦੀ ਆਦਤ ਹੈ ਤਾਂ ਤੁਹਾਡੇ ਲਈ ਵੱਡੀ ਖਬਰ ਹੈ ਕਿਉਂਕਿ ਹੁਣ ਪੁਲਿਸ ਤੁਹਾਡੇ ਵਟਸਐਪ ਅਤੇ ਟੈਲੀਗ੍ਰਾਮ ਚੈਟ ‘ਤੇ ਨਜ਼ਰ ਰੱਖੀ ਜਾਵੇਗੀ। ਖਾਸ ਗੱਲ ਇਹ ਹੈ ਕਿ ਇਹ ਦੋਵੇਂ ਕੰਪਨੀਆਂ ਤੁਹਾਡੇ ਚੈਟ ਨੂੰ ਸੁਰੱਖਿਅਤ ਰੱਖਣ ਲਈ ਐਂਡ-ਟੂ-ਐਂਡ ਇਨਕਰਿਪਸ਼ਨ ਦੀ ਵਰਤੋਂ ਕਰਦੀ ਹੈ ਅਤੇ ਇਹ ਕੰਪਨੀਆਂ ਐਂਡ-ਟੂ-ਐਂਡ ਇਨਕਰਿਪਸ਼ਨ ਦਾ ਐਕਸੈਸ ਪੁਲਿਸ ਨੂੰ ਦੇਣ ਵਾਲੀ ਹੋਵੇ। ਹਾਲਾਂਕਿ ਤੁਹਾਨੂੰ ਪਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਅਜਿਹਾ ਭਾਰਤ ਵਿੱਚ ਨਹੀਂ ਸਗੋਂ ਆਸਟਰੇਲੀਆ ‘ਚ ਹੋਣ ਵਾਲਾ ਹੈ।
Read Also ਸਾਵਧਾਨ ! ਇਸ ਐਪ ਨਾਲ ਵੱਟਸਐਪ ‘ਤੇ ਹੋ ਸਕਦੀ ਹੈ ਤੁਹਾਡੀ ਜਾਸੂਸੀ
ਵੈਸੇ ਤਾਂ ਭਾਰਤ ਵਰਗੇ ਦੇਸ਼ ਵਿੱਚ ਆਏ ਦਿਨ ਵਟਸਐਪ ‘ਤੇ ਦੰਗੇ ਭੜਕਾਉਣ ਅਤੇ ਕਿਸੇ ਨੂੰ ਉਕਸਾਉਣ ਵਾਲੇ ਮੈਸੇਜ ਸ਼ੇਅਰ ਹੋ ਰਹੇ ਹਨ। ਵਟਸਐਪ ਮੈਸੇਜ ਦੇ ਕਾਰਨ ਹੀ ਕਈ ਥਾਵਾਂ ‘ਤੇ ਦੰਗੇ ਤੇ ਫਸਾਦ ਵੀ ਹੋਏ। ਅਜਿਹੇ ਵਿੱਚ ਭਾਰਤ ਸਰਕਾਰ ਵੀ ਵਟਸਐਪ ਵਰਗੀ ਕੰਪਨੀਆਂ ਤੋਂ ਮੈਸੇਜ ਦੇ ਬਾਰੇ ਪੂਰੀ ਜਾਣਕਾਰੀ ਲਗਾਤਾਰ ਮੰਗ ਰਹੀ ਹੈ ਪਰ ਵਟਸਐਪ ਨੇ ਫਿਲਹਾਲ ਜਾਣਕਾਰੀ ਦੇਣ ਤੋਂ ਮਨਾ ਕਰ ਦਿੱਤਾ ਹੈ ਪਰ ਭਵਿੱਖ ਵਿੱਚ ਅਜਿਹਾ ਹੋ ਸਕਦਾ ਹੈ ਕਿ ਆਸਟਰੇਲੀਆਈ ਪੁਲਿਸ ਦੀ ਤਰ੍ਹਾਂ ਹੀ ਭਾਰਤੀ ਪੁਲਿਸ ਨੂੰ ਵੀ ਵਟਸਐਪ ਮੈਸੇਜ ਪੜ੍ਹਨ ਦੀ ਇਜਾਜ਼ਤ ਮਿਲ ਜਾਵੇ।
ਹਾਲਾਂਕਿ ਆਸਟਰੇਲੀਆ ਵਿੱਚ ਵੀ ਹੁਣੇ ਇਹ ਨਿਯਮ ਲਾਗੂ ਨਹੀਂ ਹੋਇਆ ਹੈ । ਇੱਕ ਅਜਿਹਾ ਪ੍ਰਸਤਾਵ ਦਿੱਤਾ ਗਿਆ ਹੈ ਜੋ ਕਿ ਹੁਣੇ ਪ੍ਰੋਸੈਸ ਵਿੱਚ ਹੈ। ਜੇਕਰ ਇਸ ਪ੍ਰਸਤਾਵ ‘ਤੇ ਸਹਿਮਤੀ ਬਣਦੀ ਹੈ ਤਾਂ ਸਰਕਾਰ ਸੋਸ਼ਲ ਮੀਡਿਆ ਕੰਪਨੀਆਂ ਉੱਤੇ ਮੈਸੇਜ ਐਕਸੇਸ ਕਰਨ ਤੇ ਐਂਡ-ਟੂ-ਐਂਡ ਇਨਕਰਿਪਸ਼ਨ ਹਟਾਉਣ ਦਾ ਦਬਾਅ ਬਣਾ ਸਕਦੀ ਹੈ। ਉੱਥੇ ਹੀ ਕਈ ਲੋਕਾਂ ਨੇ ਇਸ ਬਿਲ ਦੀ ਅਲੋਚਨਾ ਕੀਤੀ ਹੈ ਅਤੇ ਕਿਹਾ ਹੈ ਕਿ ਇਹ ਲੋਕਾਂ ਦੀ ਨਿੱਜਤਾ ‘ਤੇ ਸਿੱਧਾ ਹਮਲਾ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.