D5 specialIndiaNewsPunjab

ਸਾਲ ਬੀਤਣ ਬਾਅਦ ਵੀ ਸਰਕਾਰ ਨੇ ਨਹੀਂ ਕੀਤੇ ਲੋਕਾਂ ਦੇ ਵਾਅਦੇ ਪੂਰੇ

ਅੰਮ੍ਰਿਤਸਰ: ਪਿਛਲੇ ਸਾਲ ਦੁਸਹਿਰੇ ਵੇਲੇ ਵਾਪਰੇ ਹਾਦਸੇ ਵਿੱਚ ਅਨੇਕਾਂ ਲੋਕ ਮਾਰੇ ਗਏ ਸੀ। ਸਰਕਾਰ ਵੱਲੋਂ ਪੀੜਤ ਪਰਿਵਾਰ ਨੂੰ ਸਰਕਾਰੀ ਨੌਕਰੀ ਦੇਣ ਦੇ ਨਾਲ ਹੀ ਬੱਚਿਆਂ ਦੀ ਮੁਫਤ ਪੜ੍ਹਾਈ ਤੇ ਪਰਿਵਾਰਾਂ ਦੀ ਸਾਂਭ-ਸੰਭਾਲ ਦਾ ਵਾਅਦਾ ਕੀਤਾ ਗਿਆ ਸੀ।ਇੱਕ ਸਾਲ ਬੀਤਣ ਦੇ ਬਾਅਦ ਵੀ ਸਰਕਾਰ ਵੱਲੋਂ ਮੰਗਾਂ ਪੂਰੀਆਂ ਨਹੀਂ ਕੀਤੀਆਂ ਗਈਆਂ। ਜਿਸ ਕਰਕੇ ਪੀੜਤ ਪਰਿਵਾਰ ਅੱਜ ਅੰਮ੍ਰਿਤਸਰ ਦੇ ਭੰਡਾਰੀ ਪੁਲ ‘ਤੇ ਧਰਨੇ ‘ਤੇ ਬੈਠ ਗਏ।

ਇਹ ਵੀ ਦੇਖੋ… SSP ਹੋਵੇ ਤਾਂ ਇਹੋ ਜਿਹਾ, ਲੋਕਾਂ ਲਈ ਖ਼ੁਦ ਸੜਕ ‘ਤੇ ਉਤਰਿਆ, ਸਬਕ ਲੈਣ ਵੱਡੇ ਅਫਸਰ!

ਇਸ ਤੋਂ ਇਲਾਵਾ ਧਰਨੇ ਵਿੱਚ ਕੁਝ ਲੋਕ ਅਜਿਹੇ ਵੀ ਹਨ ਜਿਨ੍ਹਾਂ ਦੀ ਮੌਤ ਹੋਈ ਪਰ ਉਨ੍ਹਾਂ ਨੂੰ ਕੋਈ ਮੁਆਵਜ਼ਾ ਨਹੀਂ ਮਿਲਿਆ। ਇਨ੍ਹਾਂ ਦਾ ਕਹਿਣਾ ਹੈ ਕਿ ਹੁਣ ਉਹ ਬਹੁਤ ਬਰਦਾਸ਼ਤ ਕਰ ਚੁੱਕੇ ਹਨ। ਇੱਥੇ ਲਗਾਤਾਰ ਧਰਨਾ ਦੇਣਗੇ ਤੇ ਇਹ ਧਰਨਾ ਉਦੋਂ ਹੀ ਉਠਾਇਆ ਜਾਵੇਗਾ ਜਦੋਂ ਪੰਜਾਬ ਸਰਕਾਰ ਦਾ ਕੋਈ ਮੰਤਰੀ ਜਾ ਮੈਂਬਰ ਪਾਰਲੀਮੈਂਟ ਉਨ੍ਹਾਂ ਨੂੰ ਇੱਥੇ ਆ ਕੇ ਲਿਖਤੀ ਤੌਰ ‘ਤੇ ਭਰੋਸਾ ਦੇ ਕੇ ਨਹੀਂ ਜਾਂਦਾ।
ਇਸ ਦੇ ਨਾਲ ਹੀ ਰੇਲ ਹਾਦਸੇ ਦੇ ਦੋਸ਼ੀਆਂ ਖਿਲਾਫ ਕਾਰਵਾਈ ਦੀ ਵੀ ਮੰਗ ਕੀਤੀ ਹੈ। ਦੁਸਹਿਰਾ ਸਮਾਗਮ ਵਿੱਚ ਸਾਬਕਾ ਸੰਸਦੀ ਸਕੱਤਰ ਨਵਜੋਤ ਕੌਰ ਪਹੁੰਚੇ ਸੀ। ਇਸ ਕਰਕੇ ਇਹ ਮਾਮਲਾ ਕਾਫੀ ਗਰਮਾ ਗਿਆ ਸੀ।

Published by : Lovepreet kaur

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button